ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਕਾਲੇ ਤਿਨ ਕਨੂੰਨ ਵਾਪਿਸ ਲੈਣ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲਣ ਤੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਇਤਿਹਾਸ ਦਾ ਅੱਠਵਾਂ ਤੇ ਆਖਰੀ ਭਾਗ ਪੜੋ ਜੀ ।
ਭਾਗ 8
ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ ਸੇਧ ਦਿਤੀ ਵੱਖ ਵੱਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, (ਸੰਗੀਤ) ਦਸਿਆ ।
ਸਬਦੁ ਗੁਰੂ ਸੁਰਤਿ ਧੁਨਿ ਚੇਲਾ
ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਦਾ ਖੰਡਣ ਕੀਤਾ ਗਰੀਬ, ਅਮੀਰ , ਊਚ-ਨੀਚ ,ਜਾਤ ਪਾਤ , ਵਰਣ ਵੰਡ ਨੂੰ ਨਕਾਰਿਆ ਮਨੁਖਤਾ ਨੂੰ ਮੁਕਤੀ ਦਾ ਸੌਖਾ ਰਾਹ ਦਸਿਆ । ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੀ ਅਸਲੀ ਯੋਗ ਹੈ ।
ਗੁਰੁ ਪੀਰੁ ਸਦਾਏ ਮੰਗਣ ਜਾਇ ।
ਤਾ ਕੈ ਮੂਲਿ ਨ ਲਗੀਐ ਪਾਇ ।
ਘਾਲਿ ਖਾਇ ਕਿਛੁ ਹਥਹੁ ਦੇਇ ।
ਨਾਨਕ ਰਾਹੁ ਪਛਾਣਹਿ ਸੇਇ ।।
ਪ੍ਰਕਿਰਿਤੀ ਦੀ ਵਿਸ਼ਾਲਤਾ ਵਲ ਧਿਆਨ ਦਵਾਇਆ ਅਜ ਤੋ 500 ਸਦੀਆਂ ਪਹਿਲੇ ਲਖਾਂ ਪਾਤਾਲਾ, ਅਕਾਸ਼ਾਂ ,ਸੂਰਜ ,ਚੰਨ ,ਤੇ ਖੰਡਾਂ ,ਬ੍ਰਹਿਮੰਡਾ ਦੀ ਜਾਣਕਾਰੀ ਦਿਤੀ ਗੁਰੂ ਸਾਹਿਬ ਅਨੁਸਾਰ ਪ੍ਰਮਾਤਮਾ ਇਸ ਕੁਦਰਤ ਨਾਲ ਇਕ ਮਿਕ ਹੈ । ਹਵਾ ਪਾਣੀ ਅਗਨੀ ,ਚੰਨ , ਸੂਰਜ, ਧਰਤੀ ਬਨਸਪਤੀ ਸਭ ਕੁਦਰਤ ਦੇ ਗੁਣ ਗਾਓਦੇ ਹਨ ਉਨ੍ਹਾ ਦੀ ਆਰਤੀ ਕਰਦੇ ਹਨ ਕੁਦਰਤ ਵਿਚੋਂ ਹੀ ਵਿਸਮਾਦ ਪੈਦਾ ਹੁੰਦਾ ਹੈ ਧਰਤੀ ਨੂੰ ਧਰਮਸਾਲ ਕਿਹਾ ਹੈ । ਗੁਰੂ ਸਾਹਿਬ ਖੁਦ ਵੀ ਕੁਦਰਤ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ ਉਨ੍ਹਾ ਨੇ ਬ੍ਰਹਿਮੰਡਾ ਦੀ ਵਿਸ਼ਾਲਤਾ ਦੀ ਅਨੇਕ ਜਗਹ ਤੇ ਜਿਕਰ ਕੀਤਾ ਹੈ ।
ਉਨ੍ਹਾ ਨੇ ਜਗਤ ਦੇ ਉਧਾਰ ਵਾਸਤੇ ਇਕ ਵਿਸ਼ਵ-ਵਿਆਪੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਪੇਸ਼ ਕੀਤੀ , ਜਿਸਦੀ ਬੁਨਿਆਦ , ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਸੀ । ਉਨ੍ਹਾ ਲੋਕਾਂ ਨਾਲ ਸਾਂਝ ਬਣਾਈ ਜੋ ਇਸ ਸੋਚ ਤੇ ਅਮਲ ਕਰਦੇ ਮਲਕ ਭਾਗੋ ਦੀਆਂ ਪੁੜੀਆਂ ਦੀ ਥਾਂ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਖਾਣੀ ਨੂੰ ਉਤਮ ਸਮਝਿਆ ਭਾਈ ਮਰਦਾਨਾ ਜੋ ਮਰਾਸੀ , ਉਸ ਵੇਲੇ ਦੀਆਂ ਨੀਵੀਆਂ ਜਾਤਾਂ ਵਿਚ ਸੀ ਤੇ ਮੁਸਲਮਾਨ ਵੀ , ਉਸਨੂੰ ਪੱਕਾ ਸਾਥੀ ਤੇ ,ਜੀਵਨ ਦਾ ਅੰਗ ਬਣਾ ਲਿਆ ਜੋ 60 ਸਾਲ ਗੁਰੂ ਸਾਹਿਬ ਦੇ ਨਾਲ ਰਹਿਆ ਤੀਰਥ ਯਾਤਰਾ , ਵਰਤ, ਜਨੇਊ, ਪਿਤਰ ਪੂਜਾ ਸਰਾਧ ਆਦਿ ਨੂੰ ਅਡੰਬਰ ਤੇ ਪਰਜਾ ਨੂੰ ਲੁਟਣ ਲਈ ਕਰਮ ਕਾਂਡ ਕਹਿਕੇ ਨਕਾਰ ਦਿਤਾ ।
ਗੁਰੂ ਸਾਹਿਬ ਨੇ ਜੀਵ ਨੂੰ ਖਾਣਾ ਪੀਣਾ ,ਸੌਣਾ ਤੇ ਆਪਣੀ ਰਹਣੀ ਬਹਿਣੀ ਨੂੰ ਉਸ ਤਰਹ ਰਖਣ ਦਾ ਉਪਦੇਸ਼ ਦਿਤਾ ਹੈ ਜਿਸ ਨਾਲ ਤਨ ਤੇ ਮਨ ਨੂੰ ਤਕਲੀਫ਼ ਨਾ ਹੋਵੇ , ਮਨ ਵਿਚ ਵਿਕਾਰ ਨਾ ਚਲਣ ।
ਕੁਦਰਤ ਦੀ ਰਚਨਾ ਮਨੁਖ ਹੈ ਇਸ ਨੂੰ ਪਿਆਰ ਕਰੋ, ਉਸਦੀ ਜਾਤੀ, ਧਰਮ, ਊਚ ਨੀਚ ਗਰੀਬ ਅਮੀਰ ਦੇਸ਼ ਕੌਮ , ਹਦਾਂ ਸਰਹਦਾ ਤੋ ਉਪਰ ਉਠਕੇ ਹਿੰਸਾ , ਨਸ਼ੇ, ਬੁਰਾਈਆਂ ਛੱਡ ਕੇ ਇਸ ਸੰਸਾਰ ਨੂੰ ਇਕ ਪਰਿਵਾਰ ਦਾ ਰੂਪ ਦੇਕੇ ਸਾਂਝੀਵਾਲਤਾ , ਪਿਆਰ, ਮਾਨ ਤੇ ਸਤਕਾਰ ਨਾਲ ਵਿਚਰੋ ।
ਆਰਥਿਕ ਪਖ ਤੋ ਹਾਲਤ ਡਾਵਾਂ ਡੋਲ ਸੀ ਜਿਸਦਾ ਮੁਖ ਕਾਰਨ ਰਾਜੇ ਮਹਾਰਾਜੇ ,ਅਹਿਲਕਾਰ ਤੇ ਹਾਕਮ ਦੀ ਪਰਜਾ ਉਪਰ ਅਤਿਆਚਾਰ ਤੇ ਲੁਟ ਖਸੁਟ ਸੀ ਜਿਸਦੀ ਉਨ੍ਹਾ ਨੇ ਬੈਖੋਫ਼ ਹੋਕੇ ਭਰਪੂਰ ਨਿੰਦਾ ਤੇ ਨਿਖੇਦੀ ਕੀਤੀ ।
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ, ਘਾਉ॥ ਰਤੁ ਪਿਤੁ ਕੁਤਿਹੋ, ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ ਲਾਇਤਬਾਰ॥ ੨ ॥
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ