ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ ਗੁਰੂ ਜੀ ਨੂੰ ਕਹਿਣ ਲਗਾ ਏ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ । ਗੁਰੂ ਜੀ ਨੇ ਆਖਿਆ ਜੀਵਣ ਜੀ ਰਾਤ ਆਏ ਸੀ ਥੱਕੇ ਹੋਏ ਸੌ ਗਏ ਪਤਾ ਨਹੀ ਲੱਗਾ ਏਧਰ ਖੁਦਾ ਦਾ ਘਰ ਹੈ ਤੁਸੀ ਇਉ ਕਰੋ ਜਿਧਰ ਖੁਦਾ ਦਾ ਘਰ ਨਹੀ ਉਸ ਤਰਫ ਪੈਰ ਕਰ ਦਿਉ। ਮੁਲਾ ਜੀਵਣ ਨੇ ਗੁਰੂ ਜੀ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਕਰ ਦਿਤੇ ਜਦ ਜੀਵਣ ਨੇ ਦੇਖਿਆ ਮੱਕਾ ਉਸੇ ਪਾਸੇ ਦਿਸਿਆ ਜਿਧਰ ਗੁਰੂ ਜੀ ਦੇ ਚਰਨ ਸਨ । ਮੁਲਾ ਜੀਵਣ ਹੈਰਾਨ ਹੋ ਗਿਆ ਏਨੇ ਚਿਰ ਤਕ ਕਾਜੀ ਰੁਕਨਦੀਨ ਤੇ ਹੋਰ ਵੀ ਆਗੂ ਆ ਗਏ ਜਦੋ ਉਹਨਾ ਨੇ ਇਹ ਕੌਤਕ ਦੇਖਿਆ ਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੁਆਫੀ ਮੰਗੀ । ਤੇ ਗੁਰੂ ਜੀ ਨਾਲ ਬਹੁਤ ਵੀਚਾਰਾ ਕੀਤੀਆ ਤੇ ਆਪਣੇ ਸਾਰੇ ਸੰਕੇ ਦੂਰ ਕੀਤੇ ਕਹਿੰਦੇ ਹਨ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਤਰ ਦਿਤੇ । ਕਾਜੀ ਰੁਕਨਦੀਨ ਨੇ ਗੁਰੂ ਜੀ ਕੋਲੋ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿਚ ਫੜਿਆ ਡੰਡਾਂ ਕੋਲ ਰੱਖ ਲਿਆ । ਕਾਜੀ ਰੁਕਨਦੀਨ ਨੂੰ ਗੁਰੂ ਜੀ ਕੋਲੋ ਗਿਆਨ ਹੋ ਗਿਆ ਤਾ ਉਹ ਗੁਰੂ ਜੀ ਦੀ ਸਿਖਿਆ ਤੇ ਹੀ ਚਲਦਾ ਰਿਹਾ । ਉਸ ਸਮੇ ਉਸ ਦੀ ਬਰਾਦਰੀ ਨੇ ਕਾਜੀ ਰੁਕਨਦੀਨ ਦਾ ਬਹੁਤ ਵਿਰੋਧ ਕੀਤਾ ਤੇ ਉਸ ਸਮੇ ਦੇ ਰਾਜੇ ਕੋਲ ਸ਼ਕਾਇਤ ਲਗਾਈ ਕਿ ਇਹ ਕਾਫਰਾ ਦਾ ਕਲਾਮ ਪੜਦਾ ਹੈ । ਤੇ ਕਾਜੀ ਰੁਕਨਦੀਨ ਨੂੰ ਫਤਵਾ ਲਗਵਾ ਕੇ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਜਿਸ ਦਾ ਅੰਦਰ ਉਸ ਰੱਬ ਦੇ ਗਿਆਨ ਨਾਲ ਸੀਤਲ ਹੋ ਗਿਆ ਸੀ ਉਸ ਨੂੰ ਬਾਹਰ ਦੇ ਦੁੱਖ ਕੀ ਕਰ ਸਕਦੇ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਇਹ ਕਿਤਾਬ ਜਰੂਰ ਪੜਿਉ ਜੇ ਪੜ ਸਕਦੇ ਹੋ ।
ਸੱਯਾਹਤੋ ਬਾਬਾ ਨਾਨਕ ।
ਇਹ ਕਿਤਾਬ ਤਾਜੁ ਦੀਨ ਜੋ ਕਿ ਗੁਰੂ ਨਾਨਕ ਨੂੰ ਮਿਲਣ ਵੇਲੇ ਤਕ ਪੱਕਾ ਮੁਸਲਮਾਨ ਸ਼ਰਧਾਲੂ ਸੀ ਵਲੋਂ ਗੁਰੂ ਨਾਨਕ ਬਾਰੇ ਅਰਬੀ ਵਿਚ ਗੁਰੂ ਨਾਨਕ ਦੀ ਖਾੜੀ ਦੇਸ਼ਾਂ ਬਾਰੇ ਲਿਖੀ ਗਈ ਅਰਬੀ ਕਿਤਾਬ ਦਾ ਪੰਜਾਬੀ ਰੂਪਾਂਤਰ ਦੇ ਨਾਲ ਕਸ਼ਮੀਰ ਦੇ ਇਕ ਪੀਰ ਘਰਾਣੇ ਦੇ ਫਰਜੰਦ ਸਈਅਦ ਮੁਸ਼ਤਾਕ ਹੁਸੈਨ ਜੋ ਸਿੰਘ ਸਜ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਦੀ ਜੀਵਨੀ ਵੀ ਹੈ। ਇਸ ਤੋਂ ਇਲਾਵਾ ਕੁਝ ਆਮ ਇਤਹਾਸ ਵੀ ਹੈ, ਜੋ ਸਈਯਦ ਸਾਹਿਬ ਦੀ ਕਲਮ ਰਾਹੀਂ ਲਿਖਿਆ ਗਿਆ ਹੈ। ਸਈਯਦ ਸਾਹਿਬ ਕਿਉਂਕਿ ਸਿਖੀ ਨੂੰ ਸਮਰਪਿਤ ਸੱਚੇ ਸੁੱਚੇ ਪ੍ਰਚਾਰਕ ਸਨ। ਇਸ ਕਰਕੇ ਭਾਰਤ ਦੇ ਪਿਛੋਕੜ ਬਾਰੇ ਤੇ ਮੁਸਲਮਾਨਾਂ ਦੇ ਹਮਲਿਆ ਬਾਰੇ ਜਾਣਕਾਰੀ ਵੀ ਉਹਨਾਂ ਨੇ ਲਿਖੀ ਹੈ।ਮੁਸ਼ਤਾਕ ਹੁਸੈਨ ਦੇ ਦਾਦਾ ਕਸ਼ਮੀਰ ਦੇ ਰਾਜੇ ਦੇ ਉੱਚੇ ਅਹੁਦੇ ਵਾਲੇ ਮੁਲਾਜਿਮ ਸਨ । ਪਿਤਾ ਵੀ ਚੰਗੇ ਪੜੇ ਲਿਖੇ ਤੇ ਅਸਰ ਰਸੂਖ ਵਾਲੇ ਸਨ। ਲੋਕਾਂ ਵਿਚ ਪੀਰ ਜਾਂ ਸਿਆਣਾ ਕਰਕੇ ਜਾਣੇ ਜਾਂਦੇ ਸਨ, ਲੋਕੀਂ ਵਖ ਵਖ ਮੁਸ਼ਕਿਲਾਂ ਦੇ ਹਲ ਲਈ ਉਹਨਾਂ ਕੋਲ ਅੳੇੁਂਦੇ ਰਹਿੰਦੇ ਸਨ।ਖੈਰ ਇਕ ਵਾਰ ਪਿਤਾ ਨੇ ਕਸ਼ਮੀਰ ਵਿਚੋਂ ਹੱਜ ਤੇ ਜਾਣ ਲਈ ਇਕ ਜਥਾ ਤਿਆਰ ਕੀਤਾ ਤੇ ਨਾਲ ਪਿਆਰੇ ਪੁਤਰ ਨੂੰ ਵੀ ਕਿਹਾ ਕਿ ਤਿਆਰੀ ਕਰੇ। ਉਸ ਵੇਲੇ ਅਜ ਵਾਂਗੂੰ ਹਵਾਈ ਜਹਾਜ ਜਾਂ ਰਹਿਣ ਲਈ ਹੋਟਲ ਨਹੀਂ ਸਨ , ਉਸ ਵੇਲੇ ਤਾਂ ਤੁਰ ਕੇ ਜਾਂ ਬੇੜੇ ਰਾਹੀਂ ਹੀ ਸਫਰ ਹੁੰਦੇ ਸਨ। ਖੈਰ ਹੱਜ ਤੋਂ ਬਹੁਤ ਦੇਰ ਪਹਿਲਾਂ ਪਹੁੰਚ ਗਏ ਤੇ ਉਹਨਾਂ ਆਪਣੇ ਬੱਚੇ ਨੂੰ ਮਦੀਨਾ ਯੁਨੀਵਰਸਿਟੀ ਵਿਚੋਂ ਸਰਟੀਫਿਕੇਟ ਲੈਣ ਲਈ ਪੜਨ ਲਈ ਕਿਹਾ। ਮਦੀਨੇ ਵਿਚ ਇਕ ਬਹੁਤ ਵਡੀ ਲਾਇਬਰੇਰੀ ਸੀ, ਜਿਥੇ ਬਹੁਤ ਸਾਹਿਤ ਸਾਂਭਿਆ ਸੀ। ਬਾਲਕ ਮੁਸ਼ਤਾਕ ਹੁਸੈਨ ਨੁੰ ਉਥੇ ਤਾਜ ਦੀਨ ਦੀ ਲਿਖਤ, ਸੱਹਾਯਤੋ ਬਾਬਾ ਨਾਨਕ ਜੋ ਹਥ ਨਾਲ ਲਿਖੀ ਹੋਈ ਸੀ, ਮਿਲ ਗਈ। ਨਾਨਕ ਦਾ ਨਾਮ
ਮੁਸਲਮਾਨਾਂ ਦੇ ਦੂਜੇ ਵਡੇ ਪਵਿਤਰ ਸਥਾਨ ਮਦੀਨੇ ਵਿਚ ਪੜ ਕੇ ਹੈਰਾਨੀ ਹੋਈ। ਸੋ ਬਾਲਕ ਨੇ ਕਿਤਾਬ ਪੜਨੀ ਸ਼ੂਰੂ ਕੀਤੀ । ਦਿਲਚਪਸੀ ਬਨਣ ਲਗੀ ਤੇ ਕਿਤਾਬ ਪੜਨੋਂ ਹਟਨ ਦਾ ਮਨ ਵੀ ਨਾ ਕਰੇ। ਹੈਰਾਨ ਹੋਏ ਨੇ ਕਿਤਾਬ ਦਾ ਜਿਕਰ ਆਪਣੇ ਪਿਓ ਨਾਲ ਕੀਤਾ ਤਾਂ ਪਿਓ ਨੇ ਇਹ ਕਹਿ ਕਿ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਪੀਰ ਦੀਆਂ ਕਹਾਣੀਆਂ ਪਰੀ ਕਹਾਣੀਆਂ ਵਰਗੀਆਂ ਹੀ ਹੋਣਗੀਆਂ ਜਿਸ ਨੂੰ ਪੜਨ ਨਾਲੋਂ ਮੁਸਲਮਾਨੀ ਸਾਹਿਤ ਪੜੇ ਪਰ ਮੁਸ਼ਤਾਕ ਹੁਸੈਨ ਨੇ ਪਿਓ ਨੁੰ ਕਿਤਾਬ ਪੜਨ ਲਈ ਰਾਜੀ ਕਰ ਲਿਆ। ਕਿਤਾਬ ਪੜਨ ਤੋਂ ਬਾਦ ਪਿਓ ਨੇ ਬਾਲਕ ਨੂੰ ਆਪਣੀ ਪੜਾਈ ਵਲ ਧਿਆਨ ਦੇਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਨਾਨਕ ਇਸਲਾਮੀ ਦੁਨਿਆ ਦੇ ਬਹੁਤ ਵਡੀ ਸ਼ਖਸ਼ੀਅਤ ਹੋਏ ਪਰ ਆਪਣੀ ਬਾਣੀ ਰਚ ਕੇ ਨਾਨਕ ਨੇ ਬਹੁਤ ਵਡੀ ਗਲਤੀ ਕੀਤੀ ਹੈ, ਇਹ ਵੀ ਕਿਹਾ ਕਿ ਉਹ ਬੁਤ ਪ੍ਰਸਤ ਸੀ। ਇਸ ਤੋਂ ਬਾਦ ਮੁਸ਼ਤਾਕ ਹੁਸੈਨ ਦੀਤੇ ਉਸਦੇ ਪਿਤਾ ਦੀ ਲਾਏ ਗਏ ਇਲਜਾਮਾਂ ਤੇ ਬਹਿਸ ਹੋਈ ਜਿਸ ਵਿਚ ਪਿਤਾ ਆਪਣੇ ਪੁੱਤਰ ਦੀ ਤਸਲੀ ਨਾ ਕਰਾ ਸਕਿਆ। ਨਤੀਜਾ ਮੁਸ਼ਤਾਕ ਹੁਸੈਨ ਨੇ ਹੱਜ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਹੀ ਬਿਨਾਂ ਹੱਜ ਕਰਨ ਤੋਂ ਆਪਣੇ ਪਿੰਡ ਵਾਪਸੀ ਕਰ ਲਈ। ਪਿਤਾ ਦੇ ਵਾਪਸ ਅਉਣ ਤੋਂ ਬਾਦ ਵਖ ਵਖ ਧਰਮਾਂ ਦਾ ਅਧਿਐਨ ਕੀਤਾ ਤੇ ਜਦ ਪੂਰਨ ਬਖਸ਼ਿਸ਼ ਹੋਈ ਤਿਆਰ ਬਰ ਤਿਆਰ ਸਿੰਘ ਸਜ ਗਏ। ਘਰ ਵਾਲੀ ਵੀ ਸਿੰਘਣੀ ਬਣੀ ਦੋ ਬਚਿਆਂ ਸਮੇਤ। ਇਸ ਕੰਮ ਲਈ ਆਪ ਨੇ ਵਡੀ ਘਾਲਣਾ ਕੀਤੀ। ਅਮੀਰ ਘਰ ਵਿਚ ਇਕੱਲੇ ਪੁਤਰ ਹੋਣ ਦੇ ਬਾਵਜੂਦ ਬਿਨਾਂ ਕੋਈ ਆਪਣਾ ਹਿਸਾ ਲਿਆਂ, ਅਧੀ ਰਾਤ ਨੂੰ ਗੱਡੀ ਤੇ ਚੜ ਕੇ ਨਿਕਲ ਗਏ ਤੇ ਮੁੜ ਕੇ ਕਦੇ ਵਾਪਸ ਨਾ ਪਰਤੇ। ਇਸ ਕਿਤਾਬ ਨੁੰ ਨਾਦ ਪਰਗਾਸ ਤੇ ਗਰੇਸ਼ੀਅਸ ਬੁਕਸ ਨੇ ਰਲ ਕੇ ਛਾਪਿਆ ਹੈ ਤੇ ਕੀਮਤ ਰਖੀ ਹੈ ਸਿਰਫ 400 ਰੁਪਏ। ਕਿਤਾਬ ਬਾਰੇ ਗੱਲਾਂ ਕਰਦਿਆਂ ਇਕ ਆਦਮੀ ਕਹਿਣ ਲਗਾ ਕਿ ਕੀਮਤ ਬਹੁਤ ਰੱਖੀ ਹੈ। ਜਦ ਮੈਂ ਕਿਹਾ ਕਿ 400 ਰੁਪਏ ਤਾਂ ਕੁਝ ਵੀ ਨਹੀਂ, ਵਿਚੋਂ 20% ਤਾਂ ਡਿਸਕਾਉਂਟ ਵੀ ਮਿਲ ਜਾਂਦਾ ਹੈ ਤਾਂ ਉਹ ਕਹਿਣ ਲਗਾ ਕਿ ਤੁਸੀਂ ਬਾਹਰ ਵਾਲਿਆਂ ਵਾਂਗੂੰ ਸੋਚਦੇ ਹੋ , ਇਥੇ ਦੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ। ਇਹ ਉਸਦੇ ਵਿਚਾਰ ਹਨ ਪਰ ਮੇਰੇ ਖਿਆਲ ਵਿਚ ਉਥੇ ਦੇ ਲੋਕਾਂ ਇਸ ਤੋਂ ਮਹਿੰਗੀ ਸ਼ਰਾਬ ਦੇ ਬੋਤਲ ਰੋਜ ਲਖਾਂ ਦੀ ਗਿਣਤੀ ਵਿਚ ਖਰੀਦਦੇ ਹਨ। ਇਕ ਪੈਂਟ ਦੀ ਸਵਾਈ 650 ਦਿੰਦੇ ਹਨ ਜਦਕਿ ਰੈਡੀਮੇਡ ਪੈਂਟ ਇਸ ਤੋਂ ਸਸਤੀ ਆ ਜਾਂਦੀ ਹੈ ਤੇ ਵਾਲ ਕਟਾਈ ਵੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਇੰਨੀ ਕੁ ਹੋਣੀ ਹੈ, ਉਥੇ ਕੋਈ ਨਹੀਂ ਰੁਕਦਾ। ਕਿਤਾਬ ਦੇ ਤੇ ਮੁਖ ਤੌਰ ਤੇ ਚਾਰ ਹਿਸੇ ਹਨ। ਇਕ ਵਿਚ ਤਾਜੁ ਦੀਨ ਦੀ ਲਿਖੀ ਗੁਰੁ ਨਾਨਕ ਦੀ ਖਾੜੀ ਦੇਸ਼ਾਂ ਦੀ ਯਾਤਰਾ ਦਾ ਜਿਕਰ ਹੈ , ਦੂਜੇ ਵਿਚ ਹਿੰਦੁਸਤਾਨ ਦਾ ਤੇ ਇਸਲਾਮ ਦਾ ਭਾਰਤ ਅਉਣ ਦਾ ਇਤਹਾਸ ਤੇ ਰਾਜਿਆਂ ਦੇ ਜਲਮਾਂ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
balvinder Singh
ਕਿਤਾਬ ਮਿਲਣ ਦਾ ਪਤਾ ਦੇਣ ਦੀ ਕਿਰਪਾ ਕਰੋ