ਗੁਰੂ ਪਾਤਸ਼ਾਹ ਦੇ ਘੋੜੇ ( ਕਾਬਲ ਦੀ ਸੰਗਤ ਭਾਗ-2)
ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ
ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ ਭਾਈ ਕਰੋੜੀ ਜੀ ਬੜਾ ਅਮੀਰ ਘੋੜਿਆਂ ਦੇ ਸੌਦਾਗਰ ਜੋ ਕਈ ਵਾਰ ਗੁਰੂ ਪਾਤਸ਼ਾਹ ਲਈ ਘੋੜੇ ਲੈ ਕੇ ਆਇਆ ਸੀ ਉਹਨੂੰ ਦਰਿਆਈ ਘੋੜਿਆਂ ਦੀ ਨਸਲ ਦੇ ਦੋ ਬੜੇ ਸੋਹਣੇ ਵਛੇਰੇ ਮਿਲ ਗਏ ਭਾਈ ਕਰੋੜੀ ਨੇ ਪਿਆਰ ਦੇ ਨਾਲ ਘਰ ਰੱਖ ਕੇ ਪਲਿਆ ਮਨ ਚ ਭਾਵਨਾ ਸੀ ਕਿ ਜਦੋ ਵੱਡੇ ਹੋਏ ਤਾਂ ਗੁਰੂ ਦਰ ਭੇਟਾ ਕਰ ਮੀਰੀ ਪੀਰੀ ਦੇ ਮਾਲਕ ਦੀ ਖ਼ੁਸ਼ੀ ਲਵਾਂਗਾ ਸਮਾਂ ਲੰਘਿਆ ਘੋੜਿਆ ਦੀ ਨੁਹਾਰ ਇਹੋ ਜਿਹੀ ਕੇ ਹਰ ਕੋਈ ਵੇਖ ਕੇ ਮੋਹਿਆ ਜਾਂਦਾ ਦਿੱਲੀ ਦੇ ਬਾਦਸ਼ਾਹ ਕੋਲ ਵੀ ਏਦਾ ਦੇ ਘੋੜੇ ਨਹੀ ਸੀ ਕਾਬੁਲ ਦਾ ਮਸੰਦ ਭਾਈ ਬਖਤ ਮੱਲ ਕਰੀਬ 1200 ਸੰਗਤ ਦਾ ਜੱਥਾ ਲੈ ਸਤਿਗੁਰਾਂ ਦੇ ਦੀਦਾਰ ਕਰਨ ਪੰਜਾਬ ਨੂੰ ਚੱਲਿਆ ਨਾਲ ਹੀ ਭਾਈ ਕਰੋੜੀ ਘੋੜੇ ਲੈ ਕੇ ਚੱਲ ਪਿਆ ਜਦੋਂ ਲਾਹੌਰ ਪਹੁੰਚਿਆ ਤਾਂ ਘੋੜੇ ਸਰਕਾਰੀ ਹਾਕਮਾਂ ਦੀ ਨਿਗ੍ਹਾ ਪੈ ਗਏ ਉਨ੍ਹਾਂ ਨੇ ਮੂੰਹ ਮੰਗਿਆ ਮੁੱਲ ਕਿਆ ਪਰ ਭਾਈ ਕਰੋੜੀ ਨੇ ਆਖਿਆ ਏ ਮੇਰੇ ਨਹੀ ਸਤਿਗੁਰੂ ਜੀ ਦੇ ਆ ਹਾਕਮਾਂ ਨੇ ਧੱਕੇ ਨਾਲ ਖੋਹ ਲਏ ਸਿੱਖ ਬੜੇ ਦੁਖੀ ਹੋਏ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ