ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰੂ ਜੀ ਦੀ ਜੀਵਨੀ ਦਾ ਅੱਜ ਤੀਸਰਾ ਭਾਗ ਪੜੋ ਜੀ ।
ਭਾਗ ਤੀਜਾ
ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਸਿੱਖਾਂ ਨੂੰ ਮਾਲ ਵਾਪਸ ਕਰਨ ਤੇ ਉਹ ਬੀੜ ਵੀ ਧੀਰ ਮੱਲ ਨੂੰ ਵਾਪਸ ਮੋੜ ਦੇਣ ਦਾ ਹੁਕਮ ਦੇ ਦਿਤਾ।
ਸਿੱਖ ਸਮਾਨ ਤਾਂ ਸਾਰਾ ਵਾਪਸ ਕਰ ਆਏ, ਪਰ ਬੀੜ ਵਾਪਸ ਨਾ ਕੀਤੀ ।ਸਿੱਖਾਂ ਨੇ ਮਨ ਵਿੱਚ ਇਹ ਧਾਰਿਆ ਕਿ ਬੀੜ ਧੀਰ ਮੱਲ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ, ਇਹ ਕੌਮ ਦੀ ਸਾਂਝੀ ਮਲਕੀਅਤ ਹੈ ।ਉਨ੍ਹਾਂ ਬੀੜ ਨੂੰ ਆਪਣੇ ਕੋਲ ਹੀ ਰਖ ਲਿਆ। ਪਰ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਧੀਰ ਮੱਲ ਨੂੰ ਕਹਿਲਾ ਭੇਜਿਆ ਕਿ ਦਰਿਆ ਦੇ ਕੰਡੇ ਉੱਤੇ ਆ ਕੇ ਬੀੜ ਲੈ ਲਵੋ ।
ਗੁਰੂ ਜੀ ਦਾ ਕਹਿਣਾ ਸੀ ਕਿ ਕੋਈ ਮਾਇਆ ਕਾਰਨ ਗੁਰੂ ਨੇ ਦੁਕਾਨ ਨਹੀਂ ਪਾਈ:-
‘ ਦਰਬ ਕੇ ਕਾਜ ਗੁਰੂ ਮਹਾਰਾਜ ਨੇ
ਨਹੀ ਇਹ ਬੈਠ ਦੁਕਾਨ ਪਾਈ।
(ਗੁਰਬਿਲਾਸ ਪਾ:10)
ਇਥੇ ਆਪ ਜੀ ਨੇ ਇਹ ਵੀ ਫੁਰਮਾਇਆ ਕਿ ਖਿਮਾਂ ਕਰਨਾ ਹੀ ਸਬ ਤੋਂ ਵਡਾ ਤਪ ਤੇ ਧਰਮ ਹੈ:
‘ ਕਰਣੀ ਛਿਮਾ ਮਹਾ ਤਪ ਜਾਣ।ਛਿਮਾ ਸਕਲ ਤੀਰਥ ਇਸ਼ਨਾਨ ।
ਛਿਮਾ ਕਰਨ ਹੀ ਦ੍ਵੈਬੋ ਦਾਨ।ਛਿਮਾ ਕਰਤੇ ਨਰ ਕੀ ਕਲਿਆਣ।’
ਧੀਰ ਮੱਲ ਨੇ ਉਹ ਬੀੜ ਲੈ ਲਈ ਸੀ।
ਵਿਦਵਾਨਾਂ ਦਾ ਵਿਚਾਰ ਹੈ ਕਿ ਅਸਲੀ ਬੀੜ ਦਰਿਆ ਵਿਚ ਰੁੜ ਗਈ ਸੀ।
ਗੁਰੂ ਤੇਗ ਬਹਾਦਰ ਜੀ ਨੇ ਗੱਦੀ ਉਤੇ ਬੈਠਦਿਆਂ ਹੀ ਮਹਿਸੂਸ ਕਰ ਲਿਆ ਸੀ ਕਿ ਬਕਾਲੇ ਰਹਿ ਕੇ ਸਿਖੀ ਦੇ ਬੂਟੇ ਨੂੰ ਹੋਰ ਵਧਾ ਸੰਭਾਲ ਨਹੀ ਸਕਣਗੇ।ਕੁਝ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਵਿਖੇ ਹੀ ਰਹੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ।
ਇਸ ਤੋਂ ਬਾਅਦ ਗੁਰੂ ਸਾਹਿਬ ਜੀ ਬਾਹਰ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਲੋਕਾਂ ਵਿੱਚ ਪ੍ਰਚਾਰਨ ਲਈ ਚਲ ਪਏ।
ਆਪ ਜੀ ਸ੍ਰੀ ਤਰਨਤਾਰਨ, ਖਡੂਰ ਤੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਪਹੁੰਚੇ ।
ਅੰਮ੍ਰਿਤ ਸਰੋਵਰ ਵਿਚ ਇਸ਼ਨਨ ਕਰਕੇ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤੁਰੇ ਤਾਂ ਮਸੰਦਾਂ ਤੇ ਮੇਹਰਬਾਨ ਦੇ ਪੁੱਤਰ ‘ਹਰਿ ਜੀ’ ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ।
ਉਨ੍ਹਾਂ ਨੂੰ ਡਰ ਸੀ ਕਿ ਗੁਰੂ ਜੀ ਖਬਰੇ ਹਰਿਮੰਦਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਣ।
ਗੁਰੂ ਜੀ ਕਾਫੀ ਸਮਾਂ ਉੱਥੇ ਬੈਠ ਕੇ ਉਡੀਕਦੇ ਰਹੇ,ਪਰ ਦਰਵਾਜੇ ਬੰਦ ਹੀ ਰਹੇ।
(ਜਿਸ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਉਡੀਕ ਕਰਦੇ ਰਹੇ, ਉਥੇ ਹੁਣ ਗੁਰਦੁਆਰਾ ‘ਥੜ੍ਹਾ ਸਾਹਿਬ ‘ ਹੈ ।ਇਹ ਥਾਂ ਅਕਾਲ ਤਖਤ ਤੋਂ ਸੌ ਗਜ਼ ਦੂਰ ਉੱਤਰ ਦਿਸ਼ਾ ਵੱਲ ਹੈ)
ਓਥੋਂ ਦੀ ਸੰਗਤ ਨੇ ਰੱਜ ਕੇ ਸਤਿਕਾਰ ਕੀਤਾ ਤੇ ਅੰਮ੍ਰਿਤਸਰ ਦੀ ਸੰਗਤ ਵੀ ਹੁਮ ਹੁਮਾ ਕੇ ਪਹੁੰਚ ਗਈ।
ਬਾਅਦ ਵਿੱਚ ਮੱਖਣ ਸ਼ਾਹ ਨੇ ਸਮਝਾਇਆ ਕਿ ” ਗੁਰੂ ਤੁਹਾਡੇ ਕੋਲ ਚਲ ਕੇ ਆਏ ਸੀ, ਮੂਰਖੋ ! ਤੁਸਾਂ ਕਦਰ ਨਾ ਜਾਣੀ, ਬੇਮੁੱਖ ਨਾ ਹੋਵੋ ਤੇ ਦਰਸ਼ਨਾਂ ਨੂੰ ਜਾਉ।ਉਹ ਬਖਸ਼ੰਦ ਹਨ ਤਾਂ ਬਖਸ਼ ਵੀ ਲੈਣਗੇ।
ਜਦੋਂ ਉਹ ‘ਵੱਲਾ’ ਪਿੰਡ ਵਿਖੇ ਗੁਰੂ ਜੀ ਨੇ ਦਰਸ਼ਨਾ ਨੂੰ ਆਏ ਤਾਂ ਮਹਾਰਾਜ ਨੇ ਇਤਨਾ ਹੀ ਕਿਹਾ ਕਿ ਹਰਿਮੰਦਰ ਦੇ ਰਾਖਿਆ, ਸੇਵਾਦਾਰ ਮਸੰਦਾਂ ਨੂੰ ਤ੍ਰਿਸ਼ਨਾ ਨਹੀ ਸੋਭਦੀ:
“ਨਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ