ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫ਼ਤਾਰੀ
ਭਾਗ -2
ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਬਾਦਸ਼ਾਹ ਨੂੰ ਖਬਰ ਭੇਜੀ ਕਿ ਹਿੰਦੂ ਪੰਡਿਤਾਂ ਨੇ ਆਪਣੇ ਰਹਿਬਰ ਗੁਰੂ ਤੇਗ ਬਹਾਦਰ ਨੂੰ ਚੁਣਿਆ ਹੈ ਹਿੰਦੂ ਕਹਿੰਦੇ ਨੇ ਗੁਰੂ ਜੀ ਨੂੰ ਦੀਨ ਚ ਲੈ ਆਉ ਤਾਂ ਸਾਰੇ ਹਿੰਦੂ ਦੀਨ ਕਬੂਲ ਕਰ ਲੈਣ-ਗੇ ਇਹ ਖ਼ਬਰ ਜਦੋਂ ਔਰੰਗਜ਼ੇਬ ਨੂੰ ਮਿਲੀ ਉਹ ਘਬਰਾਇਆ ਵੀ ਤੇ ਖੁਸ਼ ਵੀ ਹੋਇਆ ਘਬਰਾਇਆ ਇਸ ਵਾਸਤੇ ਕੇ ਉਹਦੇ ਸਾਹਮਣੇ ਬਾਬਰ ਤੇ ਬਾਬੇ ਕਿਆਂ ਦਾ ਸਾਰਾ ਇਤਿਹਾਸ ਘੁੰਮਣ ਲੱਗਾ ਕਿ ਕਿਵੇਂ ਏਮਨਾਬਾਦ ਚ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਮੂੰਹ ਤੇ ਜਾਬਰ ਕਹਿ ਵੰਗਾਰਿਆ ਸੀ ਕਿਵੇਂ ਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਦੇਗ ਚ ਉਬਾਲੇ ਗਏ ਪਰ ਸਿਦਕੋ ਨ ਡੋਲੇ ਔਰੰਗੇ ਨੂੰ ਚੇਤਾ ਸੀ ਉਹਦੇ ਪਿਓ ਸ਼ਾਹਜਹਾਨ ਸਮੇ ਗੁਰੂ ਹਰਗੋਬਿੰਦ ਸਾਹਿਬ ਤੇ ਚਾਰ ਵਾਰ ਫੌਜ ਚੜਾਈ ਚਾਰੇ ਵਾਰ ਹਾਰ ਦਾ ਮੂੰਹ ਦੇਖਣਾ ਪਿਆ ਸੀ ਔਰੰਗੇ ਨੇ ਖੁਦ ਦੇਖਿਆ ਸੀ ਗੁਰੂ ਹਰਰਾਇ ਜੀ ਕਿਵੇ ਨਿਰਭੈਤਾ ਨਾਲ ਰਹੇ ਅਤੇ ਅਜੇ ਕੁਝ ਸਾਲ ਪਹਿਲਾ ਹੀ ਬਾਲ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਰਹਿ ਸਰੀਰ ਤਿਆਗ ਗਏ ਪਰ ਮੇਰੇ ਅੱਗੇ ਝੁਕੇ ਨਹੀਂ ਇਹ ਸਭ ਕੁਝ ਨੂੰ ਧਿਆਨ ਰੱਖਦਿਆਂ ਔਰੰਗਾ ਘਬਰਾਇਆ
ਪਰ ਕਾਜੀਆਂ ਮੌਲਵੀਆਂ ਨਾਲ ਸਲਾਹ ਕਰਕੇ ਉਸਨੂੰ ਖੁਸ਼ੀ ਵੀ ਹੋਈ ਕੇ ਜੇ ਇੱਕ ਨੂੰ ਮੁਸਲਮਾਨ ਕਰਨ ਨਾਲ ਸਭ ਦੀਨ ਕਬੂਲ ਕਰ ਲੈਣ ਹੋਰ ਕੀ ਚਾਹੀਦਾ ਤੇ ਇੱਕ ਨੂੰ ਦੀਨ ਚ ਲਿਆਉ ਸਰਕਾਰ ਲਈ ਕੋਈ ਔਖਾ ਨਹੀ ਸਥਿਤੀ ਨੂੰ ਵਿਚਾਰਦਿਆਂ ਹੋਇਆਂ ਔਰੰਗੇ ਨੇ ਸਤਿਗੁਰੂ ਜੀ ਨੂੰ ਦਿੱਲੀ ਸੱਦਿਆ
ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰੰਗ ਦੀ ਮਾਨਸਤਾ ਨੂੰ ਚੰਗੀ ਤਰਾਂ ਸਮਝਦੇ ਸੀ ਜਾਣਦੇ ਸੀ ਕਿ ਹੁਣ ਹਲਾਤ ਬਦਲਣ ਵਾਲੇ ਨੇ ਇਸ ਲਈ ਫਿਰ ਯਾਤਰਾ ਅਰੰਭੀ ਪਹਿਲਾ ਸਤਿਗੁਰਾਂ ਨੇ ਸਾਰੇ ਪਰਿਵਾਰ ਤੇ ਸੰਗਤ ਨੂੰ ਦਸਿਆ ਹੁਣ ਸਾਇਦ ਦੁਬਾਰਾ ਵਾਪਸੀ ਨ ਹੋਵੇ ਹੌਂਸਲਾ ਤੇ ਨਿਰਭੈਤਾ ਦਾ ਉਪਦੇਸ਼ ਦਿੱਤਾ ਫਿਰ ਗੁਰਦੇਵ ਕੀਰਤਪੁਰ ਗਏ ਉੱਥੇ ਗੁਰ ਅਸਥਾਨਾਂ ਦੇ ਦਰਸ਼ਨ ਕੀਤੇ ਮਕਬੂਲਪੁਰਾ, ਨਨਹੇੜੀ ਤੋਂ ਹੋ ਕੇ ਸੈਫ਼ਾਬਾਦ ਪਹੁੰਚ ਸੈਫ਼ਾਬਾਦ ਦੇ ਨਵਾਬ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਬਰਸਾਤ ਦਾ ਮੌਸਮ ਸੀ ਚਾਰ ਮਹੀਨੇ ਸੈਫਾਬਾਦ ਰਹੇ ਸਮੇੰ ਨਾਲ ਨਾਮ ਹੀ ਬਦਲਕੇ ਬਹਾਦਰਗੜ ਕਰ ਦਿਤਾ
ਉਥੋ ਪਟਿਆਲੇ ,ਸਮਾਣੇ ,ਘਰਹਾਲੀ ,ਚੀਕਾ ,ਪਹੋਏ ,ਗਹੇਲੇ, ਖਰਕ ,ਖਟਕੜ, ਜੀਦ ,ਲਖਣ ਮਾਜਰਾ, ਰੋਹਤਕ ਆਦਿਕ ਤੋ ਹੁੰਦੇ ਹੋਏ ਦਿੱਲੀ ਵੱਲ ਨੂੰ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ