More Gurudwara Wiki  Posts
ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਗ ਪੰਜਵਾਂ


ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰ ਇਤਿਹਾਸ ਦਾ ਅੱਜ ਪੰਜਵਾਂ ਭਾਗ ਪੜੋ ਜੀ ।
ਭਾਗ ਪੰਜਵਾਂ
ਔਰੰਗਜ਼ੇਬ ਇਕ ਕਟੜ, ਸ਼ਰਈ ਤੇ ਪਥਰ ਦਿਲ ਇਨਸਾਨ ਸੀ , ਜਿਸਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗਡੋਰ ਆਪਣੇ ਹਥ ਵਿਚ ਲੈ ਲਈ । ਆਪਨੇ ਭਰਾਵਾਂ ਦੇ ਖੂਨ ਨਾਲ ਹਥ ਰੰਗੇ ਆਪਣੇ ਬੁਢੇ , ਪਿਓ ਸ਼ਾਹ ਜਹਾਨ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕੀਤਾ ਤੇ ਪਾਣੀ ਦੇ ਇਕ ਇਕ ਘੁਟ ਲਈ ਤਰਸਾਇਆ । ਦਾਰਾਸ਼ਿਕੋਹ ਤੇ ਉਸਦੀ ਮਦਤ ਕਰਣ ਵਾਲੇ ਅਨੇਕ ਮੁਸਲਮਾਨਾ ਨੂੰ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ ਦਾਰਾ ਸ਼ਿਕੋਹ ਜੋ ਤਖ਼ਤ ਦਾ ਅਸਲੀ ਵਾਰਿਸ ਸੀ , ਦਾ ਸਿਰ ਵਡਕੇ ਈਦ ਵਾਲੇ ਦਿਨ ਪਿਓ ਨੂੰ ਤੋਫੈ ਵਜੋਂ ਭੇਜਿਆ । ਤਾਜ ਪੋਸ਼ੀ ਤੋਂ ਬਾਅਦ ਉਸਨੇ ਆਪਣੇ ਏਲਚੀਆਂ ਰਾਹੀਂ ਭਾਰੀ ਰਕਮਾਂ ਮਕੇ ਤੇ ਮਦੀਨਾ ਦੇ ਫਕੀਰਾਂ ਵਿਚ ਵੰਡਣ ਵਾਸਤੇ ਭੇਜੀਆਂ ਪਰ ਕੁਝ ਕੁ ਨੂੰ ਛੱਡ ਕੇ ਬਾਕੀ ਸਭ ਨੇ ਲੈਣ ਤੋਂ ਇਨਕਾਰ ਕਰ ਦਿਤਾ ਉਸਨੇ ਭਗਤੀ ਭਾਵ ਵਾਲੇ ਮੁਸਲਮਾਨਾ , ਸੂਫੀ ,ਸੰਤਾਂ ,ਫਕੀਰਾਂ ,ਸ਼ੀਆ ਤੇ ਚੰਗੇ ਮੁਸਲਮਾਨ ਜੋ ਇਸਦੇ ਜੁਲਮਾਂ ਦੇ ਵਿਰੁਧ ਸੀ ਕਤਲ ਕਰ ਦਿਤੇ ਇਸ ਬੇਰਹਿਮ ਹਾਕਮ ਨੇ ਸਿਰਫ ਹਿੰਦੁਸਤਾਨ ਵਿਚ ਹੀ ਦਹਿਸ਼ਤ ਨਹੀਂ ਫੈਲਾਈ ਸਗੋਂ ਸਾਰੀ ਮੁਸਲਮਾਨ ਕੌਮ ਨੇ ਇਸ ਨੂੰ ਨਫਰਤ-ਭਰੀ ਨਜਰ ਨਾਲ ਦੇਖਿਆ । ਈਰਾਨ ਦੇ ਸ਼ਾਹ ਅਬਾਸ ਨੇ ਇਸ ਦੀ ਭਰਪੂਰ ਨਿੰਦਾ ਕੀਤੀ ਆਮ ਮੁਸਲਮਾਨ ਵੀ ਜੋ ਚੰਗੀ ਸੋਚ ਰਖਦੇ ਸੀ ਔਰੰਗਜ਼ੇਬ ਨੂੰ ਪਸੰਦ ਨਹੀ ਸੀ ਕਰਦੇ । ਜਗਹ ਜਗਹ ਤੋਂ ਬਗਾਵਤ ਦੇ ਅਸਾਰ ਨਜ਼ਰ ਆ ਰਹੇ ਸਨ ਹਾਲਤ ਨੂੰ ਆਪਣੇ ਵਿਰੁਧ ਦੇਖਕੇ ਔਰੰਗਜ਼ੇਬ ਪਰੇਸ਼ਾਨ ਹੋਇਆ ਤੇ ਮੁਸਲਮਾਨਾ ਨੂੰ ਸਮੁਚੇ ਰੂਪ ਵਿਚ ਆਪਣੇ ਨਾਲ ਜੋੜਨ ਲਈ ਇਕ ਪਾਸੇ ਕਟੜ ਦੀਨੀ ਹੋਣ ਦਾ ਮ੍ਖੋਟਾ ਪਾ ਲਿਆ ਤੇ ਦੂਜੇ ਪਾਸੇ ਸਾਰੇ ਹਿੰਦੁਸਤਾਨ ਨੂੰ ਦੀਨ-ਏ-ਇਸਲਾਮ ਵਿਚ ਲਿਆਉਣ ਲਈ ਗੈਰ ਮੁਸਲਮਾਨਾ ਤੇ ਅਤ ਦੇ ਜੁਲਮ ਢਾਹੁਣੇ ਸ਼ੁਰੂ ਕਰ ਦਿਤੇ ।
ਭਾਵੇਂ ਜਨਤਾ ਉਸਦੇ ਧਕੇ-ਸ਼ਾਹੀ ਦੇ ਵਿਰੁੱਧ ਸੀ ਪਰ ਕੁਝ ਜਨੂੰਨੀ ਮੁਸਲਮਾਨ, ਕਾਜ਼ੀਆਂ ਮੌਲਾਣਿਆ ਨੂੰ ਜਿਨਾਂ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ ,ਖੁਸ਼ ਕਰਨ ਲਈ , ਤੇ ਆਪਣੇ ਆਪ ਨੂੰ ਫਤਹਿ-ਆਲਮ ਤੇ ਇਸਲਾਮ ਦਾ ਕਯੂਮ ਸਾਬਤ ਕਰਨ ਲਈ ਆਪਣੀ ਤਲਵਾਰ ਦਾ ਰੁਖ ਹਿੰਦੂਆ ਵਾਲੇ ਪਾਸੇ ਕਰ ਲਿਆ । ਜਬਰੀ ਜਾਂ ਲਾਲਚ ਦੇਕੇ ਮੁਸਲਮਾਨ ਬਨਾਣਾ, ਜਜ਼ੀਆ ਤੇ ਹੋਰ ਟੈਕਸਾਂ ਵਿਚ ਸਖਤੀ,, ਮੰਦਰਾਂ ਦੀ ਢਾਹੋ ਢੇਰੀ ,ਸੰਸਕ੍ਰਿਤ ਪੜਨਾ ,ਮੰਦਰਾਂ ਵਿਚ ਉਚੇ ਕਲਸ਼ ਲਗਾਓਣੇ ,ਸੰਖ ਵਜਾਣਾ ਦੀ ਮਨਾਹੀ ,ਬਹੂ ਬੇਟੀਆਂ ਨੂੰ ਦਿਨ ਦਿਹਾੜੈ ਚੁਕ ਕੇ ਹੈਰਮ ਵਿਚ ਪਾ ਦੇਣਾ । ਬਛੜੇ ਦੀਆਂ ਖਲਾਂ ਵਿਚ ਪਾਣੀ ਸੁਪਲਾਈ ਕਰਨਾ ਆਦਿ ਕਿਹੜੇ ਕਿਹੜੇ ਜ਼ੁਲਮ ਨਹੀਂ ਕੀਤੇ ਉਸ ਨੇ ਸਰੇ-ਆਮ ਏਲਾਨ ਕਰ ਦਿਤਾ ਕੀ ਦੇਸ਼ ਵਿਚ ਇਕੋ ਇਕ ਇਸਲਾਮ ਧਰਮ ਹੋਵੇਗਾ ਤੇ ਇਸ ਦਾ ਰਾਜ ਪ੍ਰਬੰਧ ਇਸਲਾਮੀ ਸ਼ਰਾ ਨਾਲ ਚਲੇਗਾ । ਲੋਕਾਂ ਦਾ ਜੀਵਨ ਕੁਰਾਨ ਦੇ ਹੁਕਮਾ ਅਨੁਸਾਰ ਬਣਾਇਆ ਜਾਵੇਗਾ ਹਿੰਦੂਆ ਤੇ ਹੋਰ ਗੈਰ ਮੁਸਲਮਾਨਾ ਨਾਲ ਕਾਫਰਾਂ ਵਾਲਾ ਸਲੂਕ ਕੀਤਾ ਜਾਏਗਾ । ਦੂਜੇ ਪਾਸੇ ਬ੍ਰਾਹਮਣਾ ਤੇ ਰਾਜਿਆਂ ਨੂੰ ਖੁਲੀ ਛੂਟ ਸੀ ,ਪਰਜਾ ਨੂੰ ਲੁਟਣ ਦੀ ਤਾਂਕਿ ਲੋਕ ਹਰ ਪਾਸਿਓ ਤੰਗ ਹੋਕੇ ਇਸਲਾਮ ਕਬੂਲ ਕਰ ਲੈਣ । ਇਸ ਨੀਤੀ- ਤਹਿਤ ਹਰ ਇਕ ਗੈਰ ਮੁਸਲਮਾਨ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ,ਜਬਰੀ ਜਾਂ ਲਾਲਚ ਦੇਕੇ ਤੇ ਇਸਲਾਮ ਨਾ ਕਬੂਲਣ ਵਾਲੇ ਨੂੰ ਕਤਲ ਕਰ ਦਿਤਾ ਜਾਂਦਾ ।
ਔਰੰਗਜ਼ੇਬ ਦੇ ਸ਼ਾਇਦ ਇਨ੍ਹਾ ਜੁਲਮਾਂ ਕਾਰਨ ਗੁਰੂ ਨੇ ਕਾਹਲੀ ਕਾਹਲੀ ਪੰਜਾਬ ਵਾਪਸ ਆਣ ਦਾ ਸੋਚ ਲਿਆ ਇਤਨੀ ਕਾਹਲੀ ਕੀ ਪੁਤਰ ਦਾ ਮੂੰਹ ਦੇਖਣ ਵਾਸਤੇ ਵੀ ਜਾ ਨਾ ਸਕੇ ਪੰਜਾਬ ਵਾਪਸੀ ਦੇ ਸਮੇ ਲੋਕਾਂ ਦੀ ਹੌਸਲਾ-ਅਫਸਾਈ ਕਰਦੇ ਕਰਦੇ 2 ਮਹੀਨੇ 13 ਦਿਨ ਦਿਲੀ ਰਹੇ – ਰੋਹਤਕ -ਕੁਰਕਸ਼ੇਤਰ –ਲਖਨੋਰ -ਅੰਬਾਲਾ -ਕਬੂਲਪੁਰ-ਸੈਫਾਬਾਦ ਹੁੰਦੇ ਮੁਲਾਵਾਲ ਪਿੰਡ ਬੀਬੀ ਵੀਰੋ ਨੂੰ ਮਿਲਣ ਵਾਸਤੇ ਗਏ । ਇਥੇ ਇਕ ਮਹੀਨਾ ਠਹਿਰ ਕੇ , ਬਕਾਲੇ ਗਏ ਉਸਤੋਂ ਬਾਅਦ 7 ਸਾਲਾਂ ਮਗਰੋਂ ਓਹ ਚਕ-ਨਾਨਕੀ ਵਾਪਿਸ ਆ ਗਏ । ਗੁਰੂ ਸਾਹਿਬ ਇਥੇ ਪਹੁੰਚ ਕੇ ਪਟਨਾ ਤੋਂ ਆਪਣੇ ਪਰਿਵਾਰ ਨੂੰ ਪੰਜਾਬ ਆਣ ਲਈ ਸੁਨੇਹਾ ਭੇਜ ਦਿਤਾ । ਜਦੋਂ ਪਰਿਵਾਰ ਪੰਜਾਬ ਆਇਆ ਤਾਂ ਗੁਰੂ ਗੋਬਿੰਦ ਸਿੰਘ 5 1/2 ਸਾਲ ਦੇ ਹੋ ਚੁਕੇ ਸਨ ਓਨ੍ਹਾ ਦੀ ਲਿਖਾਈ ਪੜਾਈ ਤੇ ਸ਼ਸ਼ਤਰ ਵਿਦਿਆ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ ।
1673 ਵਿਚ ਓਹ ਫਿਰ ਪ੍ਰਚਾਰਕ ਦੌਰੇ ਤੇ ਨਿਕਲ ਪਏ ਲੋਕਾਂ ਵਿਚ ਜੁਰਤ ਤੇ ਦਲੇਰੀ ਭਰਨੀ ਸ਼ੁਰੂ ਕੀਤੀ ਗੁਰੂ ਨਾਨਕ ਸਹਿਬ ਤੋਂ ਬਾਅਦ ਇਹ ਪਹਿਲੇ ਗੁਰੂ ਸਾਹਿਬ ਸਨ ਜਿਨਾਂ ਨੇ ਲੰਬੇ ਪ੍ਰਚਾਰਕ ਦੌਰੇ ਕੀਤੇ । ਲੋਕਾਂ ਨੂ ਕਾਇਰਤਾ ਛਡਣ ਲਈ ਪ੍ਰੇਰਿਆ ਡਰਨ ਵਾਲਾ ਕਾਇਰ ਤੇ ਡਰਾਣ ਵਾਲਾ ਜਾਬਰ ਦਾ ਖ਼ਿਆਲ ਗੁਰੂ ਸਾਹਿਬ ਨੇ ਦਿਤਾ ।
ਭੈ ਕਾਹੂ ਕੋ ਦੇਤਿ, ਨਹਿ ਭੈ ਮਾਨਤ ਆਨਿ ‘
ਜੁਲਮ ਦਾ ਮੁਕਾਬਲਾ ਕਰੋ , ਜੋਰ ਤੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)