ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਨੂੰ ਸਮਰਪਿਤ ਗੁਰ ਇਤਿਹਾਸ ਦਾ ਅੱਜ ਅੱਠਵਾਂ ਭਾਗ ਪੜੋ ਜੀ ।
ਭਾਗ ਅੱਠਵਾਂ
11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ ਇਹ ਸੋਚ ਕੇ ਕਿ ਸ਼ਾਇਦ ਉਨ੍ਹਾ ਦਾ ਮਨ ਬਦਲ ਜਾਏ । ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰਕੇ ਦੋ ਟੁਕੜੇ ਕਰ ਦਿਤੇ ਗਏ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ । ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ ਦਿਤਾ ਗਿਆ ਤਿਨਾਂ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ ।
ਹੁਣ ਗੁਰੂ ਸਾਹਿਬ ਦੀ ਵਾਰੀ ਆਈ ਉਹੀ ਸ਼ਰਤਾਂ ਮੁੜ ਦੁਹਰਾਈਆਂ ਗਈਆਂ ਗੁਰੂ ਸਾਹਿਬ ਦਾ ਉਹੀ ਜਵਾਬ ਸੀ ,ਕਰਾਮਾਤ ਅਸਾਂ ਨੇ ਦਿਖਾਣੀ ਨਹੀ ਕਿਓਕਿ ਇਹ ਕਹਿਰ ਦਾ ਨਾਮ ਤੇ ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ , ਮੁਸਲਮਾਨ ਅਸਾਂ ਨੇ ਬਣਨਾ ਨਹੀਂ ਕਿਓਂਕਿ ਸਾਡਾ ਧਰਮ ਵੀ ਉਤਨਾ ਚੰਗਾ ਹੈ ਜਿਨਾਂ ਕਿ ਤੇਰਾ ਇਸਲਾਮ , ਤੇ ਤੇਰੀ ਤਲਵਾਰ ਤੋਂ ਅਸਾਂ ਨੇ ਡਰਨਾ ਨਹੀਂ ਸੋ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ । ਗੈਰ ਸਿਖ-ਧਰਮ ਵਾਸਤੇ ਸੀਸ ਭੇਟ ਕਰਕੇ ਇਤਿਹਾਸ ਵਿਚ ਅਦੁਤੀ ਮਿਸਾਲ ਕਾਇਮ ਕੀਤੀ ਜੋ ਰਹਿੰਦੀ ਦੁਨਿਆ ਤਕ ਕਾਇਮ ਰਹੇਗੀ ਇਸ ਸ਼ਹਾਦਤ ਨੇ ਹਰ ਧਰਮ ਦੇ ਨੇਕ ਰਬ ਦੇ ਬੰਦਿਆਂ ਨੂੰ ਇਕ ਵਾਰੀ ਫਿਰ ਤੜਫਾ ਦਿਤਾ ਕੀ ਹਿੰਦੂ ਤੇ ਕੀ ਮੁਸਲਮਾਨ ,ਲੋਕਾ ਨੇ ਲਹੂ ਦੇ ਅਥਰੂ ਵਗਾਏ ਨੇਕ ਮੁਸਲਮਾਨਾ ਨੂੰ ਸ਼ਾਇਦ ਸਿਖੀ ਉਤੇ ਆਪਣੀ ਕੌਮ ਦੇ ਕੀਤੇ ਜੁਲਮਾਂ ਦਾ ਅਹਿਸਾਸ ਸੀ ।
ਗੁਰੂ ਜੀ ਨੂੰ ਸ਼ਹੀਦ ਕਰ ਦਿਤਾ ਗਿਆ ਉਨਾ ਦੇ ਮ੍ਰਿਤਕ ਸਰੀਰ ਤੇ ਸਖਤ ਪਹਿਰਾ ਲਗਾ ਦਿਤਾ ਗਿਆ ਡੋੰਡੀ ਪਿਟਵਾ ਦਿਤੀ ਗਈ ਕਿ ਜੋ ਵੀ ਉਨ੍ਹਾ ਦੇ ਸਰੀਰ ਨੂੰ ਹਥ ਲਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਵੀ ਇਹੀ ਹਸ਼ਰ ਹੋਇਗਾ । ਕੁਦਰਤ ਤਾਂ ਕਿਸੇ ਨੂੰ ਬਖਸ਼ਦੀ ਨਹੀ ਉਸਨੇ ਨੇ ਆਪਣਾ ਰੰਗ ਦਿਖਾਇਆ ,ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ,ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ । ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ ਉਸ ਸਮੇ ਚਾਂਦਨੀ ਚੌਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ । ਇਕੱਠੀ ਹੋਈ ਭੀੜ ਵਿਚ ਅਜਿਹੀ ਭਗਦੜ ਮਚੀ , ਧੂਲ ਮਿਟੀ ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ ਸੂਰ੍ਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ ।
ਸੀਸ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲੇਕੇ ਚਲੇ ਗਏ , ਧੜ ਲਖੀ ਸ਼ਾਹ ਵਣਜਾਰਾ, ਜੋ ਉਸ ਸਮੇ ਸਰਕਾਰੀ ਨੌਕਰ ਸੀ, ਲਾਲ ਕਿਲੇ ਤੋ ਲਿਆਂਦੀ ਆਪਣੀ ਰੁਈ , ਕਲਈ ਵਾਲੇ ਗਡਿਆ ਵਿਚ ਛੁਪਾਕੇ ਆਪਣੇ ਪਿੰਡ ਰਕਾਬ ਗੰਜ ਲੈ ਗਿਆ ਗੁਰੂ ਸਾਹਿਬ ਦੀ ਚਿਤਾ ਸਜਾਕੇ ,ਆਪਣੇ ਘਰ ਨੂੰ ਸਮਾਨ ਸਮੇਤ ਅਗ ਲਗਾ ਦਿਤੀ,ਆਪਣੀ ਹਥੀਂ ਸਸਕਾਰ ਕੀਤਾ , ਤਾਕਿ ਹਕੂਮਤ ਨੂੰ ਇਹ ਹਾਦਸਾ ਲਗੇ , ਕੋਈ ਚਾਲ ਨਹੀਂ ।
ਸੀਸ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲੈ ਗਏ ਜਦੋਂ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਨ੍ਹਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਇਨਾਂ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਕਰਾ ਨਹੀਂ ਕਰ ਸਕਦੇ ? ਉਨ੍ਹਾ ਨੇ ਭਾਈ ਜੈਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੈਤਾ ਜੀ ਨੇ ਉਤਰ ਦਿਤਾ, ” ਹੋਣਗੇ , ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ