ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਕਾਸ ਪੁਰਬ ਦੀਆਂ ਸਰਬੱਤ ਸੰਗਤਾ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਆਉ ਅੱਜ ਗੁਰ ਇਤਿਹਾਸ ਦਾ ਨੌਵਾਂ ਭਾਗ ਪੜੋ ਜੀ ।
ਭਾਗ ਨੌਵਾਂ
ਕੁਝ ਲੋਕਾਂ ਨੇ ਇਸ ਸ਼ਹਾਦਤ ਨੂੰ ਸਿਰਫ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਓਨਾ ਤੇ ਫੌਜ਼ ਇਕੱਠੀ ਕਰਨ ਤੇ ਜਬਰਦਸਤੀ ਪੈਸਾ ਵਸੂਲਣ ਤੇ ਇਲ੍ਜ਼ਾਮ ਲਗਾਏ ਹਨ । ਜਦ ਇਹ ਸਚ ਹੁੰਦਾ ਤਾਂ ਕੀ ਸ਼ਹੀਦੀ ਵਕ਼ਤ ਸਿਖ ਫੌਜ਼ ਚੁਪ ਚਾਪ ਬੈਠੀ ਰਹਿੰਦੀ , ਜਦ ਕੀ ਓਹ ਖੁਦ ਵੀ ਤੇਗ ਦੇ ਧਨੀ ਸੀ । ਬਾਕੀ ਪੈਸੇ ਜਬਰਦਸਤੀ ਵਸੂਲਣਾ, ਜਿਸਨੇ ਲਿਖਿਆ ਹੈ ਜਾਂ ਤਾਂ ਉਸਨੇ ਸਿਖੀ ਇਤਿਹਾਸ ਨਹੀ ਪੜਿਆ ਜਾਂ ਓਹ ਸ਼ੇਖ ਸਰਹਦੀ , ਵਰਗਾ ਕੋਈ ਜਨੂੰਨੀ ਮੁਸਲਮਾਨ ਹੋਵੇਗਾ, ਕਮ ਸੇ ਕਮ ਹਿੰਦੂ ਤੇ ਨਹੀਂ ਹੋ ਸਕਦਾ ਜਿਨਾਂ ਦੇ ਧਰਮ ਨੂੰ ਬਚਾਣ ਲਈ ਉਨ੍ਹਾ ਨੇ ਆਪਣਾ ਤਨ ਮਨ ਕੁਰਬਾਨ ਕਰ ਦਿਤਾ ਹਿੰਦ ਦੀ ਚਾਦਰ ਤੇ ਹਿੰਦ-ਏ-ਪੀਰ ਦੀ ਭੂਮਿਕਾ ਨਿਭਾ ਕੇ ਜਿਸਦਾ ਨੇਕ ਦਿਲ ਹਿੰਦੂ ਹਮੇਸ਼ਾਂ ਰਿਣੀ ਰਹੇਗਾ । ਸਿਖਾਂ ਅਤੇ ਗੈਰ ਸਿਖਾਂ ਦੇ ਆਪਸੀ ਸੰਬਧ ਵਿਚ ਇਕ ਲੇਖਕ ਲਿਖਦੇ ਹਨ ਜਿਨਾ ਨੇ ਬੀ ਐਡ ਕਰਨ ਲਈ ਬਾਰਾਮੁਲਾ ,ਕਸ਼ਮੀਰ ਵਿਚ ਦਾਖਲਾ ਲਿਆ ਇਥੋਂ ਦੇ ਇਕ ਕਸ਼ਮੀਰੀ ਪੰਡਤ ,ਜੋ ਪ੍ਰੋਫ਼ੇਸਰ ਸੀ ਜਦ ਕਲਾਸ ਲੈਂਦੇ ਤਾਂ ਸਿਖ ਵਿਦਾਰਥੀਆਂ ਨੂੰ ਦੇਖਕੇ ਬੜੇ ਖੁਸ਼ ਹੁੰਦੇ ਤੇ ਕਹਿੰਦੇ, “ਸਰਦਾਰ ਲੋਗੋ ਕੋ ਦੇਖ ਕੇ ਮੁਜੇ ਬੜੀ ਖੁਸ਼ੀ ਹੋਤੀ ਹੈ । ਯੇਹ ਲੋਗ ਗੁਰੂ ਤੇਗ ਬਹਾਦੁਰ ਕੀ ਔਲਾਦ ਹੈ ,ਜਿਨਹੋ ਨੇ ਹਮਾਰੇ ਓਰ ਹਮਾਰੇ ਧਰਮ ਕੇ ਲੀਏ ਆਪਣੀ ਜਾਨ ਕੁਰਬਾਨ ਕਰ ਦੀ ਹੈ । ਮੈਨੇ ਗੁਰੂ ਤੇਗ ਬਹਾਦੁਰ ਕੀ ਬਹੁਤ ਬੜੀ ਫੋਟੋ ਆਪਣੇ ਘਰ ਮੈ ਲਗਾਈ ਹੁਈ ਹੈ ਜਿਸਕੇ ਆਗੇ ਮੈ ਰੋਜ ਸੁਭਾ ਸਿਰ ਝੁਕਾਤਾ ਹੂੰ ਖਾਲੀ ਕਸ਼ਮੀਰੀ ਹੀ ਕਿਓਂ ,ਤਿਲਕ ਜੰਜੂ ਤੇ ਹਰ ਹਿੰਦੂ ਦਾ ਪਾਣਾ ਉਨ੍ਹਾ ਦਾ ਕਰਮ ਤੇ ਧਰਮ ਸੀ ।
ਗੁਰੂ ਤੇਗ ਬਹਾਦਰ ਨੇ ਕਿਸੇ ਧਰਮ, ਜਾਤ, ਤੇ ਰਾਜ ਦੇ ਵਿਰੁਧ ਪ੍ਰਚਾਰ ਨਹੀਂ ਕੀਤਾ, ਕੀਤਾ ਹੈ ਤੇ ਸਿਰਫ ,” ਨਾ ਡਰੋ ਨਾ ਡਰਾਓ , ਨਾ ਜੁਲਮ ਕਰੋ ਨਾ ਸਹੋ ਡਰਾਣ ਵਾਲੇ ਜਾਲਮ ਤੇ ਡਰਨ ਵਾਲੇ ਨੂੰ ਕਾਇਰ ਕਿਹਾ ਹੈ ।
ਜੋ ਜੀਵੈ ਪਤੁ ਲਥੀ ਜਾਇ
ਸਭੁ ਹਰਾਮ ਜੇਤਾ ਕੀਚਹ ਖਾਇ ।।
ਭੈ ਕਾਹੂ ਕਉ ਦੇਤਿ ਨਹਿ
ਨਹਿ ਭੇ ਮਾਨਤਿ ਆਨਿ ।।
ਇਤਿਹਾਸ ਗਵਾਹ ਹੈ ਕੀ ਜੋ ਕੁਰਬਾਨੀ ਸਿਖ ਧਰਮ ਨੇ ਦਿਤੀ ਹੈ, ਜੋਰ,ਜਬਰ ਤੇ ਜੁਲਮ ਦੇ ਖਿਲਾਫ਼,, ਓਹ ਆਪਣੇ ਆਪ ਵਿਚ ਇਕ ਅਦੁਤੀ ਮਿਸਾਲ ਹੈ ,ਤਤੀਆਂ ਲੋਹਾਂ ਤੇ ਬੈਠਣਾ, ਸੀਸ ਤੇ ਰੇਤੇ ਪਵਾਣੇ , ਦੇਗਾਂ ਦਾ ਉਬਾਲ, ਆਰਿਆਂ ਦੇ ਤੇਜ ਦੰਦੇ, ਰੰਬੀ ਦੀ ਤੇਜ ਧਾਰ ਆਪਣੇ ਜਿਸਮ ਤੇ ਬਰਦਾਸ਼ਤ ਕਰਨਾ , ਗਰਮ ਜੰਬੂਰੀਆਂ ਨਾਲ ਆਪਣੇ ਬੰਦ ਬੰਦ ਕਟਵਾਣੇ, ਨੀਹਾਂ ਵਿਚ ਚਿਣਵਾ ਦੇਣਾ,ਓਹ ਵੀ 5-7 ਸਾਲਾਂ ਦੇ ਉਮਰ ਵਿਚ , ਇਹ ਕੋਈ ਆਮ ਜਾਂ ਛੋਟੀ ਗਲ ਨਹੀ । ਸਿਦਕ,ਸ਼ਾਂਤੀ, ਅਡੋਲਤਾ, ਤੇ ਉਤਸ਼ਾਹ, ਨਾਲ ਅਗੇ ਵਧ ਵਧ ਕੇ ਸ਼ਹੀਦ ਹੋਣਾ ਓਹ ਵੀ ਦੂਸਰਿਆ ਲਈ, ਇਹ ਸਿਰਫ ਸਿਖੀ ਦੇ ਹਿੱਸੇ ਆਈ ਹੈ ।
ਗੁਰੂ ਤੇਗ ਬਹਾਦੁਰ ਨੇ ਸਿਰਫ ਹਿੰਦੂ ਧਰਮ ਤੇ ਤਿਲਕ ਜੰਜੂ ਦੀ ਰਖਿਆ ਨਹੀਂ ਕੀਤੀ ਸਗੋਂ ਸਮੁਚੇ ਸੰਸਾਰ ਦੀ, ਨਾਂ ਕੇਵਲ ਧਰਮ ਬਲਿਕ ਉਨ੍ਹਾ ਦੇ ਵਿਸ਼ਵਾਸ , ਉਨ੍ਹਾ ਦੀ ਮਾਨਸਿਕ, ਸਮਾਜਿਕ ਤੇ ਧਾਰਮਿਕ ਅਜਾਦੀ ਦੀ ਰਖਿਆ ਕੀਤੀ ਹੈ । ਅਗਰ ਮੁਸਲਮਾਨ ਪੂਰੇ ਹਿੰਦੁਸਤਾਨ ਦੇ ਹਿੰਦੁਆ ਨੂੰ ਮੁਸਲਮਾਨ ਬਣਾਣ ਵਿਚ ਸਫਲ ਹੋ ਜਾਂਦੇ,ਤਾਂ ਸੰਸਾਰ ਭਰ ਵਿਚ ਇਕ ਨਵੀਂ ਜਦੋ ਜਹਿਦ ਸ਼ੁਰੁ ਹੋ ਜਾਣੀ ਸੀ । ਹਦਾਂ ਸਰਹਦਾਂ ਦੇ ਨਾਲ ਨਾਲ ਜਬਰ ਜੋਰ ਤੇ ਜ਼ੁਲਮ ਰਾਹੀਂ ਧਰਮ ਬਦਲਾਣ ਦੀ ਜੰਗ ਵੀ ਸ਼ੂਰੂ ਹੋ ਜਾਂਦੀ ਤੇ ਸ਼ਾਇਦ ਪੂਰੀ ਦੁਨੀਆਂ ਵਿਚ, ਸਭ ਤੋ ਤਾਕਤਵਰ ਕੌਮ ਦਾ ਧਰਮ, ਇਕੋ ਹੀ ਧਰਮ ਹੁੰਦਾ ਗੁਰੂ ਤੇਗ ਬਹਾਦਰ ਨੇ ਮੁਲਕ ਦੀ ਆਜ਼ਾਦੀ, ਹਰ ਮਜਹਬ ਤੇ ਹਰ ਇਨਸਾਨ ਦੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਜਿਸਦਾ ਅਸਰ ਪੂਰੀ ਕਾਇਨਾਤ ਵਿਚ ਹੋਇਆ ਤੇ ਇਸ ਮਕਸਦ ਨੂੰ ਪੂਰਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਤੇ ਇਸਦੇ ਪਿਛੋਂ ਸਿਖਾਂ ਨੇ ਅਨੇਕਾਂ ਕੁਰਬਾਨੀਆਂ ਦਿਤੀਆਂ ਹਨ ।
ਇਸ ਸ਼ਹਾਦਤ ਨੇ ਜਿਥੇ ਜ਼ੁਲਮ ਦੇ ਵਧਦੇ ਹੜ ਨੂੰ ਠਲ ਪਾਈ ਉਥੇ ਇਸ ਸ਼ਹਾਦਤ ਨੇ ਸਿਖ ਕੌਮ ਨੂੰ ਨਵੀ ਸਿਰਿਓਂ ਜਥੇਬੰਦ ਕੀਤਾ । ਕੌਮ ਵਿਚ ਜੁਰਅਤ ਨੇ ਜਨਮ ਲਿਆ ਜਿਥੇ ਸ਼ਹਾਦਤ ਵਾਲੇ ਦਿਨ ਇਕ ਸਿਖ ਵੀ ਅਗੇ ਵਧ ਕੇ ਨਾ ਨਿਤਰ ਸਕਿਆ ਉਥੇ ਇਕ ਸਾਲ ਬਾਅਦ ਹੀ ਸਿਖਾਂ ਨੇ ਔਰੰਗਜ਼ੇਬ ਤੇ ਦੋ ਵਾਰੀ ਪਥਰਾਂ ਤੇ ਤਲਵਾਰਾਂ ਨਾਲ ਹਮਲੇ ਕੀਤੇ ਫਿਰ ਇਹ ਸਾਕੇ ਲਗਾਤਾਰ ਹੁੰਦੇ ਰਹੇ । ਔਰੰਗਜ਼ੇਬ ਇਤਨਾ ਡਰ ਗਿਆ ਸੀ ਕੀ ਅਧੀ ਰਾਤੀਂ ਬੜ -ਬੜਾ ਕੇ ਉਠ ਪੈਂਦਾ ਫਿਰ ਖਾਲਸੇ ਦੀ ਸਿਰਜਣਾ ਹੋਈ ਉਸ ਖਾਲਸੇ ਦੀ ਸਿਰਜਣਾ ਜਿਸਨੇ ਖਾਲਸਾ ਬੰਨਣ ਤੋ ਪਹਿਲੇ ਹੀ ਆਪਣਾ ਸਿਰ ਗੁਰੂ ਸਾਹਿਬ ਦੀ ਭੇਟਾ ਕਰ ਦਿਤਾ ਸੀ । ਇਕ ਸ਼ਸ਼ਤਰ ਬਧ ਫੌਜ਼ ਤਿਆਰ ਹੋਈ , ਜਿਸਨੇ ਜ਼ਾਲਮਾਂ ਅਗੇ ਆਪਣਾ ਪੰਜਾ ਖੜਾ ਕਰ ਦਿਤਾ .” ਬਸ ਹੋਰ ਨਹੀਂ ।
ਸਿਖਾਂ ਨੇ ਦੁਨਿਆ ਨਾਲੋਂ ਵਖਰਾ ਇਤਿਹਾਸ ਬਣਾਇਆ ਤੇ ਪਰ ਲਿਖਿਆ ਨਹੀ ਜੋ ਉਨ੍ਹਾ ਦੀ ਸਭ ਤੋ ਵਡੀ ਭੁਲ ਹੈ । ਦੂਜੇ ਮਤਾਂ ਦੇ ਲੋਕਾਂ ਨੇ ਆਪਣੇ ਇਕ ਇਕ ਸ਼ਹੀਦ ਦਾ ਆਸਰਾ ਲੇਕੇ ਦੁਨਿਆ ਵਿਚ ਤਰਥਲੀ ਮਚਾ ਦਿਤੀ ਹੈ ਸਿਖਾਂ ਦਾ ਇਤਿਹਾਸ ਲਹੂ ਨਾਲ ਲਥ ਪਥ ਹੋਇਆ ਹੈ ਪਰ ਓਹ ਅਜ ਵੀ ਚੁਪ ਹਨ । ਲੋੜ ਹੈ ਸਿਖੀ ਪ੍ਰਚਾਰ ਤੇ ਪ੍ਰਸਾਰ ਦੀ , ਇਤਿਹਾਸ ਨੂੰ ਲਿਖਣ ਦੀ ,ਪੜਨ ਦੀ ਲੋੜ ਹੈ ਜਗਹ ਜਗਹ ਤੇ ਸਿਖ ਸਹਿਤ , ਸਿਖ ਇਤਿਹਾਸ ਪੜਨ ਦੇ ਵਸੀਲੇ ਤੇ ਜਗਹ ਜਗਹ ਤੇ ਸਿਖ ਕੇਂਦਰਾਂ ਦੀ ।
ਆਪ ਸੋਚੋ ਕੀ ਕਿਹੜੇ ਸਮੇ ਵਿਚ ਆਪਣੇ ਗੁਰੂਆਂ ਨੇ ਹਜ਼ਾਰਾਂ, ਲਖਾਂ ਮੀਲ ਪੈਦਲ ਚਲਕੇ , ਪੂਰੇ ਹਿੰਦੁਸਤਾਨ ਵਿਚ ਤੇ ਇਸਦੀਆਂ ਹਦਾਂ ਸਰਹਦਾਂ ਪਾਰ ਕਰਕੇ ਸਿਖੀ ਪ੍ਰਚਾਰ ਕੇਂਦਰ ਖੋਲੇ ਓਹ ਸਭ ਕੁਛ ਕੀਤਾ ਜੋ ਅਸੀਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ