ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਕਿ ਸੰਸਦ ਭਵਨ ਦੇ ਨਜ਼ਦੀਕ ਸਥਿਤ ਹੈ | ਇਹ ਗੁਰਦੁਆਰਾ ਸੰਨ 1783 ਈ: ਵਿਚ ਸਿੱਖ ਸੈਨਾ ਦੇ ਮੁਖੀ ਆਗੂ ਸ: ਬਘੇਲ ਸਿੰਘ ਵਲੋਂ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਬਣਵਾਇਆ ਗਿਆ | ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਹੁਕਮ ਦੇਣ ‘ਤੇ 11 ਨਵੰਬਰ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਲਾਦ ਜਲਾਲਦੀਪ ਨੇ ਆਪਣੀ ਤਲਵਾਰ ਨਾਲ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਵੱਖਰਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਨਾਲ ਹੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਦੇਹ ਦੇ ਚਾਰ ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿੱਤੇ ਜਾਣ ਪਰ ਔਰੰਗਜ਼ੇਬ ਦੇ ਹੁਕਮ ਦੇਣ ਤੋਂ ਬਾਅਦ ਹਨੇਰਾ ਪੈ ਚੁੱਕਿਆ ਸੀ, ਜਿਸ ਕਰਕੇ ਔਰੰਗਜ਼ੇਬ ਦੇ ਦਿੱਤੇ ਹੁਕਮ ਦੀ ਪਾਲਣਾ ਨਹੀਂ ਹੋ ਸਕੀ | ਹਨੇਰੇ ਦਾ ਲਾਭ ਉਠਾਉਂਦੇ ਹੋਏ ਭਾਈ ਜੈਤਾ, ਭਾਈ ਤੁਲਸੀ, ਭਾਈ ਊਦਾ ਅਤੇ ਭਾਈ ਨਾਨੂ ਰਾਮ ਨੇ ਆਪਸ ਵਿਚ ਮਿਲ ਕੇ ਇਕ ਵਿਉਂਤ ਬਣਾ ਲਈ ਅਤੇ ਉਸੇ ਸਮੇਂ ਭਾਈ ਜੈਤਾ ਇਕ ਟੋਕਰਾ ਕਿਤੋਂ ਲੈ ਆਇਆ ਅਤੇ ਉਸੇ ਟੋਕਰੇ ‘ਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਸੁਸ਼ੋਭਿਤ ਕਰਕੇ ਚੁੱਕ ਲਿਆਇਆ | ਇਸ ਤੋਂ ਇਲਾਵਾ ਦੂਸਰੇ ਪਾਸੇ ਰਾਏ ਵਣਜਾਰਾ ਆਪਣੇ ਪੁੱਤਰਾਂ ਭਾਈ ਨਿਗਾਹੀਆ, ਗੜੀ ਤੇ ਹੇਮਾ ਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਦਾ ਧੜ ਚੁੱਕ ਕੇ ਲੈ ਆਏ ਅਤੇ ਧੜ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sikander Dhaliwal
9780650351