ਕਸ਼ਮੀਰ ਦੇ ਪੁਨਛ ਇਲਾਕੇ ਵਿੱਚ ਇੱਕ ਛੋਟੇ ਜਿਹੇ ਨਗਰ ਰਾਜੋਰੀ ਵਿਖੇ 1570 ਈ: ਨੂੰ ਭਾਰਦਵਾਜ ਰਾਜਪੂਤ ਰਾਮਦੇਵ ਦੇ ਘਰ ਲਛਮਣ ਦਾਸ ਦਾ ਜਨਮ ਹੋਇਆ। ਲਛਮਣ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਿਰੋਏ ਜਿਸਮ ਦਾ ਮਾਲਿਕ ਸੀ। ਇੱਕ ਦਿਨ ਇੱਕ ਅਜਿਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ। ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜਨਮ ਲੈਣ ਅਤੇ ਤੜਪ ਤੜਪ ਕੇ ਮਰਨ ਦੇ ਕਰੁਣਾਮਈ ਦ੍ਰਿਸ਼ ਨਾਲ ਲਛਮਣ ਦਾਸ ਅਤੀ ਵੈਰਾਗਮਈ ਹੋਇਆ ਅਤੇ ਸਭ ਛੱਡ ਛਡਾ ਕੇ ਘਰੋਂ ਨਿਕਲ ਤੁਰਿਆ।
1592 ਈ: ਵਿਚ ਨੰਦੇੜ ਦੇ ਮੁਕਾਮ ਤੇ, ਗੋਦਾਵਰੀ ਨਦੀ ਦੇ ਕਿਨਾਰੇ ਇੱਕ ਕੁਟੀਆ ਬਣਵਾਈ ਅਤੇ ਆਸ ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਭਰਮਾਉਣ ਲੱਗਾ। ਦੂਰ ਦੂਰ ਦੇ ਸ਼ਰਧਾਲੂ ਵੈਰਾਗੀ ਮਾਧੋ ਦਾਸ ਦੀਆਂ ਮੰਨਤਾਂ ਮੰਨਦੇ , ਇਥੇ ਆਉਂਦੇ ਅਤੇ ਦਰਸ਼ਨ ਕਰਕੇ ਆਪਣਾ ਸੁਭਾਗ ਸਮਝਦੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਇਸ ਡੇਰੇ ਤੇ ਆਏ ਤਾ ਇਸਨੇ ਆਪਣੀ ਇਸ ਸ਼ਕਤੀ ਦਾ ਪ੍ਰਭਾਵ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ