ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਚੱਲ ਕੇ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਕਲਯੁਗੀ ਜੀਵਾਂ ਨੂੰ ਤਾਰਦੇ ਹੋਏ 22 ਪੋਹ ਬਿਕਰਮੀ 1722 ਨੂੰ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪਹੁੰਚੇ | ਪਿੰਡੋਂ ਬਾਹਰ ਇਕ ਢਾਬ ਉੱਤੇ ਆ ਕੇ ਆਸਣ ਲਾ ਲਏ | ਇਥੇ ਗੁਰੂ ਜੀ ਨੇ ਢਾਬ ਵਿਚ ਆਪ ਇਸ਼ਨਾਨ ਕੀਤਾ ਤੇ ਵਰਦਾਨ ਦਿੱਤਾ ਕਿ ਜੋ ਜੀਵ ਸ਼ਰਧਾ ਨਾਲ ਸਰੋਵਰ ‘ਚ ਇਸ਼ਨਾਨ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ | ਇਥੇ ਪਿਸਾਪੁਰ ਨਗਰ ਸੀ | ਇਸ ਦੇ ਆਲੇ-ਦੁਆਲੇ 22 ਪਿੰਡ ਜਵੰਧਿਆਂ ਦੇ ਵਸਦੇ ਸਨ | ਇਨ੍ਹਾਂ ਪਿੰਡਾਂ ਦਾ ਮੁਖੀ ਤਿਲੋਕਾ ਜਵੰਧਾ ਸੀ, ਜੋ ਮਾਧੋ ਦਾਸ ਬੈਰਾਗੀ ਦਾ ਸੇਵਕ ਸੀ | ਇਸ ਬੈਰਾਗੀ ਸਾਧੂ ਨੇ ਪਿੰਡਾਂ ਦੇ ਮੁਖੀ ਤਿਲੋਕੇ ਨੂੰ ਗੁਰੂ ਸਾਹਿਬ ਕੋਲ ਜਾਣ ਤੋਂ ਰੋਕ ਦਿੱਤਾ | ਤਿਲੋਕਾ ਉਸ ਸਮੇਂ ਹੰਕਾਰੀ ਮੁਖੀਆ ਚੌਧਰੀ ਸੀ | ਜਦੋਂ ਗੁਰੂ ਸਾਹਿਬ ਸੰਗਤਾਂ ਨਾਲ ਬਚਨ-ਵਿਲਾਸ ਕਰ ਰਹੇ ਸਨ ਤਾਂ ਤਿਲੋਕਾ ਜਵੰਧਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ