ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦੇ ਹੋਏ ਲਗਭਗ ਸੰਨ 1506-1510 ਨੂੰ ਦਿੱਲੀ ਆਏ ਤਾਂ ਸਤਿਗੁਰੁ ਜੀ ਨੇ ਜੀ.ਟੀ.ਰੋਡ ਤੇ ਸਬਜ਼ੀ ਮੰਡੀ ਨੇੜੇ ਬਾਗ ਵਿੱਚ ਵਿਸ਼ਰਾਮ ਕੀਤਾ। ਸ਼ਾਹੀ ਸੜਕ ਹੋਣ ਕਰਕੇ ਲੰਬੇ ਸਫ਼ਰ ਦੇ ਮੁਸਾਫ਼ਿਰ ਭਾਰੀ ਗਿਣਤੀ ਵਿੱਚ ਇਥੋਂ ਲੰਘਦੇ ਸਨ। ਗੁਰੂ ਜੀ ਨੇ ਪਿਆਸੇ ਮੁਸਾਫਿਰਾਂ ਦੀ ਪਿਆਸ ਬੁਝਾਉਣ ਲਈ ਇੱਥੇ ਖੂਹ ਉੱਤੇ ਪਿਆਓ ਦਾ ਪ੍ਰਬੰਧ ਕੀਤਾ ਅਤੇ ਗੁਰੂ ਕਾ ਲੰਗਰ ਚਲਾਇਆ , ਦਿੱਲੀ ਦੇ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਆਉਣ ਲੱਗ ਪਏ ਅਤੇ ਸਤਿਗੁਰ ਜੀ ਦੇ ਦਰਸ਼ਨ ਕਰਕੇ ਆਪਣੇ ਤਪਦੇ ਹਿਰਦੇ ਨੂੰ ਠਾਰਦੇ , ਜਿਸ ਪਵਿੱਤਰ ਅਸਥਾਨ ਤੇ ਬੈਠ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਲਾਹੀ ਕੀਰਤਨ ਕਰਦੇ ਸਨ , ਉਸ ਜਗ੍ਹਾ ਨੂੰ ਅੱਜ ਸਾਰੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਹਨ।
ਇਕ ਕਹਾਣੀ ਇਹ ਵੀ ਹੈ ਕਿ ਦਿੱਲੀ ਵਿਚ ਗੁਰੂ ਜੀ ਦੇ ਠਹਿਰਨ ਵੇਲੇ, ਇਹ ਅਫਵਾਹਾਂ ਫੈਲੀਆਂ ਕਿ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਕਿਰਪਾ ਨਾਲ ਇਕ ਮਰੇ ਹਾਥੀ ਨੂੰ ਜੀਉਂਦਾ ਕੀਤਾ ਸੀ. ਸਮਰਾਟ ਸਿਕੰਦਰ ਸ਼ਾਹ ਲੋਧੀ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਕਿ ਗੁਰੂ ਜੀ ਨੇ ਇੱਕ ਮਰੇ ਹੋਏ ਹਾਥੀ ਨੂੰ ਜੀਵਿਤ ਕੀਤਾ ਹੈ । ਇਹ ਕਿਹਾ ਜਾਂਦਾ ਹੈ ਕਿ ਜਦੋਂ ਉਸਦੇ ਇੱਕ ਪਸੰਦੀਦਾ ਸ਼ਾਹੀ ਹਾਥੀ ਦੀ ਮੌਤ ਹੋ ਗਈ ਤਾਂ ਉਸਨੇ ਗੁਰੂ ਜੀ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਪਣੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ