More Gurudwara Wiki  Posts
gurudwara pathar sahib ji leh – history


ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਸ਼੍ਰੀਨਗਰ – ਲੇਹ ਰੋਡ ਤੋਂ ਲੇਹ ਤੋਂ 25 ਕਿ.ਮੀ. ਸ਼੍ਰੀਨਗਰ ਵਾਲੇ ਪਾਸੇ ਸਥਿਤ ਹੈ , ਇਹ ਪਾਵਨ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਵੀ ਯਾਦ ਵਿਚ ਬਣਾਇਆ ਗਿਆ ਹੈ , ਜਿਹਨਾਂ ਨੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਦੂਜੀ ਉਦਾਸੀ ਵੇਲੇ ਇਸ ਅਸਥਾਨ ਨੂੰ ਭਾਗ ਲਾਏ ,
ਸੜਕ ਦੇ ਪਾਰ ਇਸ ਪਹਾੜੀ ਤੇ ਇੱਕ ਰਾਕਸ਼ ਰਹਿੰਦਾ ਸੀ , ਜੋ ਕੇ ਇਲਾਕੇ ਦੇ ਲੋਕਾਂ ਨੂੰ ਤਸੀਹੇ ਦਿੰਦਾ ਸੀ, ਜਦੋਂ ਪਾਣੀ ਸਿਰ ਤੋਂ ਨਿਕਲਣ ਲੱਗਾ ਤਾਂ ਇਲਾਕੇ ਦੇ ਲੋਕਾਂ ਨੇ ਪ੍ਰਮਾਤਮਾ ਨੂੰ ਬੇਨਤੀ ਕੀਤੀ , ਮਹਾਨ ਗੁਰੂ ਜੀ ਨੇ ਬੇਨਤੀ ਸੁਣ ਕੇ ਉਹਨਾਂ ਦੀ ਮਦਦ ਕਰਨ ਦੀ ਸੋਚੀ , ਨੇੜੇ ਵਗਦੇ ਦਰਿਆ ਕੰਡੇ ਗੁਰੂ ਜੀ ਨੇ ਆਪਣਾ ਆਸਣ ਲਾਇਆ , ਲੋਕਾਂ ਨੇ ਪਾਤਸ਼ਾਹ ਦੇ ਚਰਨਾਂ ਵਿਚ ਬੇਨਤੀ ਕੀਤੀ , ਗੁਰੂ ਜੀ ਨੇ ਅਸ਼ੀਰਵਾਦ ਦਿੱਤਾ | ਛੇਤੀ ਹੀ ਗੁਰੂ ਜੀ ਇਲਾਕੇ ਵਿਚ ਹਰਮਨ ਪਿਆਰੇ ਹੋ ਗਏ , ਇਲਾਕੇ ਦੇ ਲੋਕਾਂ ਨੇ ਆਪ ਨੂੰ “ਨਾਨਕ ਲਾਮਾ” ਕਹਿਣਾ ਸ਼ੁਰੂ ਕਰ ਦਿੱਤਾ |
ਉਸ ਰਾਖਸ਼ ਦੇ ਗੁੱਸੇ ਦਾ ਕੋਈ ਠਿਕਾਣਾ ਨਾ ਰਿਹਾ , ਉਸਨੇ ਗੁਰੂ ਜੀ ਨੂੰ ਮਾਰਨ ਦੀ ਸੋਚੀ , ਇੱਕ ਸਵੇਰ , ਜਦੋਂ ਗੁਰੂ ਜੀ ਅਕਾਲ ਪੁਰਖ ਵਿਚ ਲੀਨ ਹੋਏ ਬੈਠੇ ਸਨ ਤਾਂ ਰਾਖਸ਼ ਨੇ ਇਕ ਭਾਰੀ ਪੱਥਰ ਗੁਰੂ ਜੀ ਉੱਤੇ ਸੁੱਟਿਆ | ਉਹ ਪੱਥਰ ਗੁਰੂ ਜੀ ਦੀ ਛੋਹ ਨਾਲ ਮੋਮ ਬਣ ਗਿਆ, ਗੁਰੂ ਜੀ ਦੀ ਪਿੱਠ ਦਾ ਨਿਸ਼ਾਨ ਪੱਥਰ ਵਿਚ ਡੂੰਘਾ ਛਪ ਗਿਆ | ਗੁਰੂ ਜੀ ਅਡੋਲ ਲੀਨ ਰਹੇ , ਰਾਖਸ਼ ਨੇ ਸੋਚਿਆ ਗੁਰੂ ਵੱਡੇ ਪੱਥਰ ਹੇਠਾਂ ਦੱਬ ਗਏ ਹੋਣਗੇ , ਉਸ ਨੇ ਹੇਠਾਂ ਆ ਕੇ ਗੁਰੂ ਜੀ ਨੂੰ ਠੀਕ ਦੇਖਿਆ ਤਾਂ ਬਹੁਤ ਹੈਰਾਨ ਹੋਇਆ | ਗੁੱਸੇ ਨਾਲ ਉਸਨੇ ਪੱਥਰ ਨੂੰ ਪੈਰ ਦੀ ਠੋਕਰ ਮਾਰੀ , ਉਸਦਾ ਪੈਰ ਮੋਮ ਬਣੇ ਪੱਥਰ ਵਿਚ ਧਸ ਗਿਆ | ਫਿਰ ਉਸ ਨੂੰ ਆਪਣੀ ਭੁੱਲ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗਣ ਲੱਗਾ , ਗੁਰੂ ਜੀ ਨੇ ਉਸ ਰਾਖਸ਼ ਤੇ ਮੇਹਰ ਦੀ ਦ੍ਰਿਸ਼ਟੀ ਪਾ ਕੇ ਰਾਖਸ਼ ਤੋਂ ਦੇਵਤਾ ਬਣਾ ਕੇ ਮਾਨਵ – ਸੇਵਾ ਵਿਚ ਲਾਇਆ , ਆਪ ਕਾਰਗਿਲ , ਸ਼੍ਰੀਨਗਰ ਨੂੰ ਚਾਲੇ ਪਾ ਦਿੱਤੇ , ਗੁਰੂ ਜੀ ਦੀ ਛੋਹ ਵਾਲਾ ਪਵਿੱਤਰ ਪੱਥਰ ਗੁ: ਸਾਹਿਬ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਬਿਤ ਹੈ …

Listening they learned that the pathar the road crew had been having so much trouble with was a ‘mould’ with a negative impression, of their revered Lama Nanak that contained a hollow imprint of his shoulders, head and backside. He was told that during the period of 1515-18 when Guru Nanak was returning to Punjab through Srinagar, after travelling to Sikkim, Nepal and Tibet, he had rested at this place. It is believed that Guru Nanak Dev reached Leh via Sikkim, Nepal, Tibet and Yarkhand. Today the site and the Gurdwara that now covers the boulder is revered by both the local Lamas...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

5 Comments on “gurudwara pathar sahib ji leh – history”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)