ਛੇਹਰਟਾ ਤੋਂ 7 ਕਿਲੋਮੀਟਰ ਦੂਰ ਦੱਖਣ ਬਾਹੀ ਘੁੱਗ ਵੱਸਦਾ ਇਤਿਹਾਸਿਕ ਪਿੰਡ ਬਾਸਰਕੇ ਗਿੱਲਾਂ ਸਮੰਤ 1511 ਬਿ: ਨੂੰ ਹੋਂਦ ਵਿੱਚ ਆਇਆ ਸੀ।
ਸਮੰਤ 1536 ਬਿ: ਵਿਸਾਖ ਸੁਦੀ ਚੌਥ ਨੂੰ ਸ਼੍ਰੀ ਤੇਜ ਭਾਨ ਭੱਲੇ ਖੱਤਰੀ ਦੇ ਘਰੇ ਸ੍ਰੀ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਨੇ ਨਗਰ ਬਾਸਰਕੇ ਵਿੱਚ ਅਵਤਾਰ ਧਾਰਿਆ ਅਤੇ ਇਹ ਨਗਰ ਭਾਈ ਗੁਰਦਾਸ ਜੀ, ਭਾਈ ਸਾਵਣ ਮੱਲ ਜੀ, ਭਾਈ ਜੱਸੂ ਜੀ, ਭਾਈ ਸੁੰਦਰ ਜੀ, ਭਾਈ ਭਗਿਆੜਾ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਗੁਰੂ ਪੁੱਤਰੀ, ਗੁਰੂ ਪਤਨੀ ਅਤੇ ਗੁਰੂ ਮਾਤਾ ਦਾ ਰੁਤਬਾ ਹਾਸਿਲ ਕਰਨ ਵਾਲੀ ਬੀਬੀ ਭਾਨੀ ਜੀ ਅਤੇ ਬੀਬੀ ਦਾਠੀ ਜੀ ਦਾ ਜੱਦੀ ਨਗਰ ਹੈ। ਇਥੇ ਬੀਬੀ ਅਮਰੋ ਜੀ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ (ਭਾਈ ਜੇਠਾ ਜੀ ) ਦੇ ਨਾਨਕੇ ਅਤੇ ਸਹੁਰੇ ਹਨ ਅਤੇ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਹਨ। ਸ਼੍ਰੀ ਗੁਰੂ ਅਮਰਦਾਸ ਜੀ ਖੇਤੀ ਅਤੇ ਵਿਉਪਾਰ ਦਾ ਕੰਮ ਕਰਦੇ ਸਨ। ਉਹ 21 ਵਾਰ ਹਰਿਦੁਆਰ ਵਿਖੇ ਗੰਗਾ ਤੇ ਇਸ਼ਨਾਨ ਕਰਨ ਲਈ ਗਏ ਅਤੇ 21ਵੀਂ ਵਾਰ ਇਸ਼ਨਾਨ ਕਰਕੇ ਵਾਪਿਸ ਆਉਂਦੇ ਸਮੇਂ ਰਸਤੇ ਵਿੱਚ ਇੱਕ ਸਾਧੂ ਨਾਲ ਮੇਲ ਹੋਇਆ।
ਸਾਧੂ ਨੇ ਪੁੱਛਿਆ , ਤੁਹਾਡਾ ਗੁਰੂ ਕੌਣ ਹੈ ? ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਗੱਲ ਸੁਣ ਕੇ ਸਾਧੂ ਬਹੁਤ ਨਿਰਾਸ਼ ਹੋਇਆ ਅਤੇ ਚਲਾ ਗਿਆ। ਬਾਅਦ ਵਿੱਚ ਇੱਕ ਦਿਨ ਸਵਾ ਪਹਿਰ ਰਾਤ ਵੇਲੇ ਬੀਬੀ ਅਮਰੋ ਸਪੁੱਤਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਜੀ ਨਾਲ ਵਿਆਹੇ ਹੋਏ ਸਨ। ਦੁੱਧ ਰਿੜਕਦੇ ਸਮੇਂ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਗੁਰੂ ਜੀ ਨੇ ਪੁੱਛਿਆ , ਪੁੱਤਰੀ ਇਹ ਬਾਣੀ ਕਿਸਦੀ ਹੈ ? ਸਾਨੂੰ ਉਸਦੇ ਦਰਸ਼ਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
jaswinder singh
Very good