ਭਾਈ ਜੇਠਾ ਜੀ ਗਿਆਨੀ ਵੀ ਸਨ ਤੇ ਯੁੱਧ ਕਲਾ ਵਿਚ ਵੀ ਪ੍ਰਬੀਨ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿੱਦਿਆ ਦਾ ਗਿਆਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਜੇਠਾ ਜੀ ਨੇ ਹੀ ਕਰਾਇਆ ਸੀ । ਗੁਰੂ ਜੀ ਵੀ ਅੱਗੋਂ ਪੂਰਾ ਮਾਣ ਦਿੰਦੇ ਸਨ । ਭਾਈ ਜੇਠਾ ਜੀ ਦੀ ਬੁੱਧੀ ਬੜੀ ਤੀਬਰ ਸੀ । ਮਾਤਾ ਗੰਗਾ ਜੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸਲਾਹ ਜ਼ਰੂਰ ਲੈਂਦੇ । ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਜਹਾਂਗੀਰ ਦਾ ਮਨ ਮੈਲਾ ਹੈ।ਉਹ ਗੁਰੂ ਹਰਿਗੋਬਿੰਦ ਜੀ ਨੂੰ ਜ਼ਰੂਰ ਨੁਕਸਾਨ ਪਹੁੰਚਾਉਣ ਦੀ ਸੋਚੇਗਾ । ਜਦ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਤਾਂ ਚੁੱਪ ਕਰਕੇ ਨਹੀਂ ਬੈਠੇ ਕਿ ਮੈਂ ਤਾਂ ਪਹਿਲਾਂ ਹੀ ਜਾਣਦਾ ਸਾਂ ਪਰ ਜਹਾਂਗੀਰ ਨੂੰ ਮਹਿਲਾਂ ਵਿਚ ਜਾ ਸ਼ੇਰ ਦੀ ਆਵਾਜ਼ ਕੱਢ ਰੋਜ਼ ਡਰਾ ਆਂਵਦੇ । ਇਕ ਵਾਰੀ ਤਾਂ ਸਾਰਿਆਂ ਪਹਿਰਿਆਂ ਦੇ ਬਾਵਜੂਦ ਉਸ ਦੇ ਸੌਣ ਕਮਰੇ ਤੱਕ ਪੁੱਜ ਕੇ ਉਸ ਨੂੰ ਡਰਾ ਆਏ ਸਨ । ਯੁੱਧ ਦੇ ਮੈਦਾਨ ਵਿਚ ਭਾਈ ਜੇਠਾ ਜੀ ਦੀ ਫੁਰਤੀ ਦੇਖਣ ਵਾਲੀ ਹੁੰਦੀ ਸੀ । ਭਾਈ ਜੇਠਾ ਜੀ ਦੀ ਕਮਾਨ ਵਿਚ ਪੂਰਾ ਇਕ ਜਥਾ ਸੀ । ਗੁਰੂ ਹਰਿਗੋਬਿੰਦ ਸਾਹਿਬ ਦੇ ਤਿੰਨ ਯੁੱਧਾਂ ਵਿਚ ਇਨ੍ਹਾਂ ਨੇ ਭਾਗ ਲਿਆ ਤੇ ਤੀਜੇ ਯੁੱਧ ਦੇ ਦੌਰਾਨ ਕਰਮ ਬੇਗ ਦੇ ਪੁੱਤਰ ਸ਼ੱਮਸ ਬੇਗ ਨੇ ਬਾਪ ਨੂੰ ਡਿੱਗਦਾ ਦੇਖ ਟਾਕਰਾ ਕਰਨਾ ਚਾਹਿਆ । ਬਿਧੀ ਚੰਦ ਜੀ ਨੇ ਰਾਹ ਰੋਕ ਕੇ ਉਸ ਨੂੰ ਵੰਗਾਰਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ