ਗੁਰਬਾਣੀ ਵਿੱਚ ਬਹੁਤ ਵਾਰ ਗਜ [ ਹਾਥੀ ] ਦਾ ਜਿਕਰ ਆਉਂਦਾ ਹੈ ਪੜੋ ਸੰਖੇਪ ਸਾਖੀ ।
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥ ( ਨਟ ਮ : ੪ , ਪੰਨਾ -੯੮੨ ) ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ( ਬਿਲਾਵਲੁ ਮਃ ੯ , ਪੰਨਾ -੮੩੦ ) ਤੰਦੂਆ ਪਿਛਲੇ ਜਨਮ ਵਿੱਚ ਇੱਕ ਰਾਜਾ ਸੀ । ਉਹ ਆਪਣੀਆਂ ਰਾਣੀਆਂ ਸਮੇਤ ਇੱਕ ਸਰੋਵਰ ਤੇ ਇਸ਼ਨਾਨ ਕਰਨ ਲਈ ਆਇਆ । ਉਸ ਸਰੋਵਰ ਵਿੱਚ ਤਿਆਗੀ ਸਾਧੂ ਨਹਾ ਰਹੇ ਸਨ । ਰਾਜਾ ਸਾਧੂ ਮਹਾਤਮਾ ਦੀ ਮਹਿਮਾ ਨਹੀਂ ਸਮਝਦਾ ਸੀ । ਰਾਜੇ ਦੇ ਮਨ ਵਿੱਚ ਚੰਚਲਤਾ ਭਰਪੂਰ ਖ਼ਿਆਲ ਉਠੇ ਅਤੇ ਰਾਣੀਆਂ ਨੂੰ ਖੁਸ਼ ਕਰਨ ਲਈ ਉਸ ਨੇ ਇੱਕ ਪੁੱਠੀ ਯੋਜਨਾ ਤਿਆਰ ਕੀਤੀ ਅਤੇ ਰਾਣੀਆਂ ਨੂੰ ਕਿਹਾ , “ ਮੈਂ ਤੁਹਾਨੂੰ ਇੱਕ ਤਮਾਸ਼ਾ ਦਿਖਾਉਂਦਾ ਹਾਂ । ਇਹ ਕਹਿ ਕੇ ਰਾਜੇ ਨੇ ਸਰੋਵਰ ਵਿੱਚ ਚੁੱਭੀ ਮਾਰੀ ਤੇ ਪਾਣੀ ਵਿੱਚ ਥਲਿਉਂ ਦੀ ਹੋ ਕੇ ਨਹਾ ਰਹੇ ਸਾਧੂ ਦਾ ਪੈਰ ਫੜ ਕੇ ਖਿੱਚ ਲਿਆ । ਇਸ ਪ੍ਰਕਾਰ ਮਹਾਤਮਾ ਨੂੰ ਪਾਣੀ ਵਿੱਚ ਗੋਤੇ ਖਾਣੇ ਪਏ । ਚੰਚਲ ਸੁਭਾਅ ਵਾਲੇ ਰਾਜੇ ਤੇ ਰਾਣੀਆਂ ਨੇ ਮਹਾਤਮਾ ਨੂੰ ਗੋਤੇ ਖਾਂਦਿਆਂ ਦੇਖਿਆ ਤੇ ਮਖੌਲ ਵਜੋਂ ਹੱਸਣ ਲੱਗੇ । ਇਸ ਪੁਰ ਮਹਾਤਮਾ ਜੀ ਗੁੱਸੇ ਵਿੱਚ ਆ ਗਏ ਤੇ ਰਾਜੇ ਨੂੰ ਸਰਾਪ ਦੇ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਪੈਰ ਤੰਦੂਏ ਵਾਂਗ ਖਿੱਚੇ ਹਨ ਅਤੇ ਮੈਨੂੰ ਗੋਤੇ ਦਿੱਤੇ ਹਨ । ਇਸ ਲਈ ਤੈਨੂੰ ਤੰਦੂਏ ਦੀ ਜੂਨ ਵਿੱਚ ਪੈਣਾ ਪਵੇਗਾ । ਹੇ ਮੇਰੀ ਆਤਮਾ ! ਜਦੋਂ ਰਾਜੇ ਨੇ ਮਹਾਤਮਾ ਦੇ ਸਰਾਪ ਭਰੇ ਸ਼ਬਦ ਸੁਣੇ ਤਾਂ ਡਰ ਗਿਆ , ਜਿਵੇਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਹੋਵੇ । ਆਪਣੀ ਗਲਤੀ ਨੂੰ ਅਨੁਭਵ ਕੀਤਾ ਅਤੇ ਮਹਾਤਮਾ ਪਾਸੋਂ ਕੀਤੀ ਹੋਈ ਭੁੱਲ ਦੀ ਮੁਆਫ਼ੀ ਮੰਗੀ ਅਤੇ ਮੁਕਤੀ ਦੀ ਪ੍ਰਾਪਤੀ ਲਈ ਮਹਾਤਮਾ ਨੂੰ ਬੇਨਤੀ ਕੀਤੀ । ਮਹਾਤਮਾ ਨੇ ਕ੍ਰਿਪਾ ਦ੍ਰਿਸ਼ਟੀ ਤਾਂ ਜ਼ਰੂਰ ਕੀਤੀ ਪ੍ਰੰਤੂ ਅੱਗੋਂ ਕਿਹਾ ਕਿ ਤੈਨੂੰ ਤੰਦੂਏ ਦਾ ਜਨਮ ਤਾਂ ਜ਼ਰੂਰ ਧਾਰਨਾ ਪਵੇਗਾ ਅਤੇ ਜਦੋਂ ਤੂੰ ਤੰਦੂਏ ਦੀ ਜੂਨ ਧਾਰਨ ਕਰ ਲਵੇਗਾ ਤਾਂ ਤੂੰ ਗਜਇੰਦਰ ( ਹਾਥੀਆਂ ਦੇ ਰਾਜੇ ) ਦਾ ਪੈਰ ਖਿੱਚੇਗਾ ਅਤੇ ਭਗਵਾਨ ਜੀ ਆਪ ਪ੍ਰਗਟ ਹੋ ਕੇ ਉਸ ਹਾਥੀ ਦੀ ਰਖਿਆ ਲਈ ਆਉਣਗੇ ਅਤੇ ਤੇਰਾ ਉਧਾਰ ਕਰਨਗੇ । ਜਿਸ ਝੀਲ ਵਿੱਚ ਰਾਜਾ ਤੰਦੂਏ ਦੇ ਜਨਮ ਵਿੱਚ ਰਹਿੰਦਾ ਸੀ , ਉਸੇ ਝੀਲ ਵਾਲੇ ਜੰਗਲ ਵਿੱਚ ਹਾਥੀਆਂ ਦਾ ਰਾਜਾ ਰਹਿੰਦਾ ਸੀ । ਹਾਥੀਆਂ ਦੇ ਰਾਜੇ ਅਤੇ ਸਵਰਗ ਦੇ ਐਰਾਵਤ ਹਾਥੀ ਨੂੰ ਗਜਇੰਦਰ ਕਿਹਾ ਜਾਂਦਾ ਹੈ । ਇਸੇ ਨਾਂ ਦਾ ਇਕ ਗੰਧਰਵ ਵੀ ਸੀ ਜੋ ਦੋਵਲ ਰਿਖੀ ਦੇ ਸਰਾਪ ਨਾਲ ਹਾਥੀ ਬਣਿਆ ਸੀ ।
ਇਹ ਹਾਥੀਆਂ ਦਾ ਰਾਜਾ ਤੰਦੂਏ ਵਾਂਗ ਇੱਕ ਰਿਸ਼ੀ ਤੋਂ ਸਰਾਪ ਲੈ ਕੇ ਇਸ ਝੀਲ ਲਾਗੇ ਜੰਗਲ ਵਿੱਚ ਰਹਿੰਦਾ ਸੀ । ਇਹ ਹਾਥੀਆਂ ਦਾ ਰਾਜਾ ਪਿਛਲੇ ਜਨਮ ਵਿੱਚ ਕਾਫੀ ਤਪ ਕਰ ਚੁੱਕਾ ਸੀ । ਪ੍ਰੰਤੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਕੁਲਦੀਪ ਸਿੰਘ
ਵਾਹਿਗੁਰੂ ਜੀ 🙏🙏🙏🙏🙏