10 ਅਗਸਤ 1986 -ਐਤਵਾਰ , ਸਵੇਰੇ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਭਾਨੂਮਤੀ ਅਤੇ ਇੱਕ ਸਿਕਿਉਰਟੀ ਗਾਰਡ ਨਾਲ ਮਾਰੂਤੀ ਕਾਰ ਨੰਬਰ , DP-1437 ਨੂੰ ਖੁਦ ਆਪ ਚਲਾਉਂਦਾ ਹੋਇਆ , ਦਰਬਾਰ ਸਾਹਿਬ ਦੇ ਹਮਲੇ ਵਿੱਚ ਮਚਾਈ ਤਬਾਹੀ ਅਤੇ ਸਿੱਖ ਕੌਮ ਅਤੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਬਾਰੂਦ ਦਾ ਢੇਰ ਸੁੱਟ , ਅੱਗ ਦੇ ਭਾਂਬੜ ਬਾਲ਼ਕੇ ਬੜੀ ਬੇਫਿਕਰੀ ਦੇ ਆਲਮ ਵਿੱਚ ਬਜਾਰੋਂ ਘਰੇਲੂ ਖਰੀਦੋ -ਫਰੋਖਤ ਕਰਕੇ ਤਕਰੀਬਨ 11:30 ਵਜੇ ਵਾਪਸ ਆ ਰਿਹਾ ਸੀ । ਜਿਸ ਰੋਡ ਤੋਂ ਚੌਕ ਵਿੱਚ ਵੜਕੇ ਵੈਦਿਆ ਦੀ ਕਾਰ ਨੇ ਸੱਜੇ ਪਾਸੇ ‘ਅਭਿਮੰਨਿਊਂ ਰੋਡ 18 Queen’s ਵੱਲ ਮੋੜ ਮੁੜਨਾ ਸੀ , ਜਿਉਂ ਹੀ ਕਾਰ ਹੌਲੀ ਹੋਈ ਉਸੇ ਸਮੇਂ ਡਰਾਈਵਰ ਵਾਲੇ ਪਾਸਿਓਂ ਅੱਖ ਝਮੱਕਦਿਆਂ ਲਾਲ ਰੰਗ ਦੇ ਇੰਡੋ ਸਜੂਕੀ ਮੋਟਰ ਸਾਈਕਲ ਓਵਰਟੇਕ ਕਰਦਾ ਹੋਇਆ ਵੈਦਿਆ ਦੇ ਬਰਾਬਰ ਆਇਆ ਅਤੇ ਦੋ ਗੱਭਰੂ ਸਵਾਰਾਂ ਨੇ ਉਸਦੀ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਅਤੇ ਅਗਲੇ ਪਲ ਹੀ ਦਾਅੜ-ਟਿਊਂ , ਦਾਅੜ-ਟਿਊਂ , ਦਾਅੜ੍ਹ-ਟਿਊਂ ਕਰਦੀਆਂ ਚਾਰ ਗੋਲ਼ੀਆਂ ਵੈਦਿਆ ਦੀ ਪੁੜਪੁੜੀ ‘ਤੇ ਮਾਰੀਆਂ ਅਤੇ ਉਹ ਨਾਲ਼ ਬੈਠੀ ਆਪਣੀ ਪਤਨੀ ਦੇ ਮੋਢਿਆਂ ‘ਤੇ ਟੇਢਾ ਹੋ ਗਿਆ । ਪਤਨੀ ਡਰਦੀ ਮਾਰੀ ਗੁੰਮਸੁੰਮ ਹੋ ਗਈ ਅਤੇ ਪਿਛਲੀ ਸੀਟ ‘ਤੇ ਬੈਠਾ ਉਨਾਂ ਦਾ ਸਿਕਿਉਰਿਟੀ ਗਾਰਡ ਵੀ ਗੋਲ਼ੀਆਂ ਦੀ ਅਵਾਜ ਸੁਣਦਿਆਂ ਸਾਰ ਕਾਰ ਦੀ ਸੀਟ ਤੋਂ ਤਿਲਕਕੇ ਹੇਠਾਂ ਮੂਧੇ ਮੂੰਹ ਡਿੱਗਾ ਅਤੇ ਅੱਖਾਂ ਬੰਦ ਕਰਕੇ ਛੁੱਪ ਗਿਆ । ਇਸ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਮਹਾਨ ਨਾਇਕ ਅਤੇ ਸੂਰਬੀਰ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਜੀ ਸਨ । ਜਿੰਨਾਂ ਦੀ ਸਲਾਨਾ ਸ਼ਹੀਦੀ ਬਰਸੀ 9 ਅਕਤੂਬਰ ਨੂੰ ਹੈ । ਜਿਸ ਉਪਰ ਸਿੱਖ ਕੌਮ ਨੂੰ ਨਾਜ ਰਹੇਗਾ , ਫਖਰ ਰਹੇਗਾ , ਮਾਣ ਰਹੇਗਾ ਕਿਉਂਕਿ ਸਿੱਖਾਂ ਨੇ ਕਦੀ ਮਜਲੂਮਾਂ ਨੂੰ ਹਜੂਮਾਂ ਦਾ ਰੂਪ ਧਾਰਕੇ ਡਰਪੋਕ ਗਿੱਦੜਾਂ ਅਤੇ ਲੱਕੜਬੱਗਿਆਂ ਵਾਂਗ , ਨਿਹੱਥੇ ਅਤੇ ਨਿਰਦੋਸ਼ ਲੋਕਾਂ ਨੂੰ ਟਾਇਰ ਪਾਕੇ ਨਹੀਂ ਸਾੜਿਆ ਜਾਂ ਮਾਰਿਆ । ਇਹ ਸਾਡੀ ਵਿਰਾਸਤ ਹੈ ।
ਇਹ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵਲੋਂ ਇੰਦਰਾ ਦੀ ਸੁਧਾਈ ਕਰਨ ਤੋਂ ਬਾਦ ਦੂਸਰਾ ਵੱਡਾ ਕਾਰਨਾਮਾ ਸੀ ਜਿਸਨੇ ਖਾਲਸੇ ਦੇ ਜਾਹੋਜਲਾਲ ਨੂੰ ਕਾਇਮ ਰੱਖਦਿਆਂ ਦੋ ਵੱਡੇ ਸੱਪਾਂ ਦਾ ਸਿਰ ਭੰਨਿਆਂ ਅਤੇ ਖਾਲਸਾਈ ਅਣਖਾਂ , ਗੈਰਤਾਂ , ਨੂੰ ਕਾਇਮ ਰੱਖਦਿਆਂ ਜੂਨ 1984 ਦੇ ਹਮਲੇ ਦੀ ਪਾਈ ਭਾਅਜੀ ਨੂੰ ਮੋੜਿਆ ਅਤੇ ਗੇਂਦ ਦੁਸ਼ਮਣ ਦੇ ਪਾਲ਼ੇ ਵੱਲ ਸੁੱਟ ਦਿੱਤੀ ।
ਇਹੋ ਜਿਹੇ ਦਲੇਰ ਜਾਂਬਾਜ ਸਪੂਤਾਂ ਤੇ ਨੇਕਦਿਲ ਕੁਰਬਾਨੀ ਕਰਨ ਵਾਲੀਆਂ ਰੂਹਾਂ ਬਾਰੇ ਲਿਖਣਾ ਬਹੁਤ ਕਠਿਨ ਹੁੰਦਾ ਏ , ਕਿਉਂਕਿ ਗੱਲ ਬਹੁਤ ਵੱਡੀ ਹੁੰਦੀ ਹੈ ਪਰ ਸ਼ਬਦ ਸੁੰਗੜ ਜਾਂਦੇ ਹਨ , ਬੇਵੱਸ ਹੋ ਜਾਂਦੇ ਹਨ , ਲਾਚਾਰ ਹੋ ਜਾਂਦੇ ਹਨ । ਸ਼ਬਦ ਇਹੋ ਜਿਹੇ ਸੂਰਬੀਰਾਂ ਅਤੇ ਸਿੱਖ ਕੌਮ ਦੇ ਮਹਾਨ ਨਾਇਕਾਂ ਨੂੰ ਵਰਣਿਤ ਕਰਦੇ ਹੋਏ ਵੀ ਕੰਬਦੇ ਨੇ ……ਜਿੰਨਾ ਨੇ ਫਾਂਸੀ ਖੁਦ ਹਾਸਲ ਕਰਨ ਲਈ ਆਪ ਇਕਬਾਲੀਆ ਬਿਆਨ ਦਿੱਤੇ ਹੋਣ ਕਿ ਕਿਤੇ ਸਾਨੂੰ ਹਲਕੀ ਜਿਹੀ ਸਜਾ ( ਸਨਮਾਨ ) ਦੇਕੇ ਬਰੀ ਨਾਂ ਕਰ ਦਿੱਤਾ ਜਾਵੇ ਕਿਉਂਕਿ ਮੌਤ ਦੀ ਸਜਾ ਵਾਸਤੇ ਇਸ ਪੂਨੇ ਦੀ ਅਦਾਲਤ ਨੂੰ ਇਹੋ ਜਿਹੇ ਪੁਖਤਾ ਸਬੂਤ ਇਨਾਂ ਯੋਧਿਆਂ ਖਿਲਾਫ ਨਹੀਂ ਮਿਲ਼ ਰਹੇ ਸਨ ਅਤੇ ਜੱਜ ਬਾਰ ਬਾਰ ਇੰਨਾ ਯੋਧਿਆਂ ਨੂੰ ਕਹਿ ਚੁੱਕਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ