ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਪੰਜ ਪਿਆਰਿਆਂ ਸਮੇਤ ਲਗਭਗ ਚਾਲੀ ਸਿੰਘਾਂ ਨਾਲ ਬੂਰਮਾਜਰਾ ਤੋਂ ਹੁੰਦੇ ਹੋਏ 7 ਪੋਹ 1761 ਸੰਮਤ ਨੂੰ ਦਿਨ ਛਿਪਦੇ ਨਾਲ ਚਮਕੌਰ ਸਾਹਿਬ ਦੇ ਇਸ ਅਸਥਾਨ ਤੇ ਪੁੱਜੇ। ਮਹਾਨ ਕੋਸ਼ ਭਾਈ ਸੰਤੋਖ ਸਿੰਘ ਜੀ , ਗੁਰੂ ਸਾਹਿਬ ਜੀ ਦੇ ਚਮਕੌਰ ਸਾਹਿਬ ਵਿਚ ਪ੍ਰਵੇਸ਼ ਕਰਨ ਬਾਰੇ ਲਿਖਦੇ ਹਨ :
ਪਹੁੰਚੇ ਗ੍ਰਾਮ ਦੱਛਣੀ ਦਿਸ਼ ਮਾਹਿ , ਤਹਾਂ ਬਾਗ ਸੁੱਭ ਹੇਰਾ।
ਸਿੰਘਿਨ ਸਹਿਤ ਥਰੇ ਤਿਸ ਅੰਤਰ, ਉੱਤਰੇ ਕੀਨਸ ਡੇਰਾ।
ਭਾਵ : ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੱਖਣ ਵੱਲ ਇੱਕ ਬਾਗ ਵਿਚ ਉੱਤਰੇ। ਸੋ ਇਸੇ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਆਪਣਾ ਡੇਰਾ ਕੀਤਾ।
ਭਾਈ ਸਾਹਿਬ ਲਿਖਦੇ ਹਨ ਕਿ ਇਸ ਜਗ੍ਹਾ ਤੋਂ ਹੀ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਦੇ ਮਾਲਕ ਰਾਇ ਜਗਤ ਸਿਹੁੰ ਰਾਜਪੂਤ ਪਾਸ ਭੇਜੇ
ਤਾਂ ਕਿ ਉਹ ਉਹਨਾਂ ਨੂੰ ਗੜ੍ਹੀ ਵਿਚ ਨਿਵਾਸ ਕਰਨ ਦੀ ਆਗਿਆ ਦੇਵੇ। ਸਿੰਘਾਂ ਨੇ ਜਾ ਕੇ ਰਾਇ ਜਗਤ ਸਿਹੁੰ ਨੂੰ ਦਸਮ ਪਾਤਸ਼ਾਹ ਜੀ ਦਾ ਸੰਦੇਸ਼ ਦਿੱਤਾ ਅਤੇ ਕਿਹਾ , “ਗੁਰੂ ਸਾਹਿਬ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ