ਇੱਕ ਊਧਮ ਸਿੰਘ ਹੋਰ( 20-8-1991 )
ਪੰਜਾਬ ਚੋਂ ਖਾੜਕੂ ਲਹਿਰ ਨੂੰ ਖ਼ਤਮ ਕਰਨ ਲਈ ਜੂਲੀਓ ਰਿਬੈਰੋ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ। ਕਹਿੰਦੇ ਆ ਰਿਬੈਰੋ ਨੇ ਮੁੰਬਈ ਚੋਂ ਅੰਡਰਵਰਲਡ ਖਤਮ ਕੀਤਾ ਸੀ ਜੋ ਚਮਤਕਾਰ ਤੋ ਘਟ ਨੀ। ਪੰਜਾਬ ਆਕੇ ਰਿਬੈਰੋ ਨੇ ਐੈਲਾਨ ਕੀਤਾ “ਬੁਲਟ ਟੂ ਬੁਲਟ” ਮਤਲਬ ਗੋਲੀ ਦਾ ਜਵਾਬ ਗੋਲੀ। ਰਿਬੈਰੋ ਨੇ 1988 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੀ ਹਮਲਾ ਕੀਤਾ। ਜੀਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ। ਆਪਣੇ ਅਹੁਦੇ ਦੌਰਾਨ 20,000 ਤੋ ਵੱਧ (ਕੁਝ40,000 ਮੰਨਦੇ) ਸਿੱਖਾਂ ਨੂੰ ਕਤਲ ਕੀਤਾ। ਬੜੇ ਭਾਰੀ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ।
ਜਨਰਲ ਲਾਭ ਸਿੰਘ ਹੁਣਾ ਨੇ ਜਲੰਧਰ ਪੀਏਪੀ ਪੁਲਸ ਫੋਰਸ ਦੀ ਰਾਜਧਾਨੀ ਚ ਜਾ ਕੇ ਰਿਬੈਰੋ ਤੇ ਹਮਲਾ ਕੀਤਾ ਸੀ। ਜ਼ਖ਼ਮੀ ਹੋਇਆ ਪਰ ਜਾਲਮ ਦੀ ਕਿਸਮਤ ਚੰਗੀ ਸੀ ਬਚ ਗਿਆ। ਭਾਰਤ ਸਰਕਾਰ ਨੇ ਰਿਬੈਰੋ ਨੂੰ ਰੋਮਾਨੀਆ ਭੇਜ ਦਿੱਤਾ। ਸਰਦਾਰ ਊਧਮ ਸਿੰਘ ਦਾ ਵਾਰਸ ਸਰਦਾਰ ਜੁਗਰਾਜ ਸਿੰਘ ਸਮਾਲਸਰ ਉੱਠਿਆ। ਘਰਦਿਆ ਨੂੰ ਕਮਾਈ ਦਾ ਬਹਾਨਾ ਲਾਕੇ ਰੋਮਾਨੀਆ ਗਿਆ। ਉਥੇ ਭਾਈ ਪਰਗਟ ਸਿੰਘ ਭਾਈ ਜਗਵਿੰਦਰ ਸਿੰਘ ਆਦਿ ਸਿੰਘ ਨਾਲ ਮਿਲ ਹਮਲੇ ਦੀ ਪਲੈਨਿੰਗ ਕੀਤੀ। ਭਾਈ ਪਰਗਟ ਸਿੰਘ ਦਸਦੇ ਆ , ਅਸੀਂ ਤਿੰਨ ਮਹੀਨੇ ਰਿਬੈਰੋ ਨੂੰ ਵਾਚ ਕੀਤਾ। ਰੋਮਾਨੀਆ ਦੇ ਬੁਕਾਰੇਸਟ ਸ਼ਹਿਰ VIP ZON ਇਲਾਕੇ ਚ ਦਿਨ ਦਿਹਾੜੇ ਮੌਤ ਦੇ ਮੂੰਹ ਚ ਜਾਕੇ ਦੁਸ਼ਟ ਤੇ ਅਟੈਕ ਕੀਤਾ। ਗੋਲੀਆਂ ਲੱਗੀਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ