ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀਦਾ ਇਤਿਹਾਸ ਇਸ ਤਰਾਂ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਅਤੇ ਸਿੱਖ ਆਦਰਸ਼ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸ਼ਰਧਾਲੂ ਰੂਪ ਵਿੱਚ ਗੁਰੂ – ਘਰ ਵਾਸਤੇ ਇਸ ਝਬਾਲ ਪ੍ਰਗਣੇ ਦੇ ਪਿੰਡਾਂ ਦੀ ਜ਼ਮੀਨ ਜਗੀਰ ਭੇਟ ਕਰ ਦਿੱਤੀ , ਜਿਸ ਜਮੀਨ ਦੀ ਦੇਖਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪ ਦਿੱਤੀ |
ਇਸ ਪਾਵਨ ਅਸਥਾਨ ਤੇ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ “ਬੀੜ” ਵੀ ਕਿਹਾ ਜਾਂਦਾ ਹੈ , ਬਾਬਾ ਬੁੱਢਾ ਜੀ ਨੇ ਇਸ ਬੀੜ ਵਿਚ ਜ਼ਮੀਨ ਤੇ ਪਸ਼ੂਆਂ ਦੀ ਸੇਵਾ – ਸੰਭਾਲ ਦੇ ਨਾਲ ਨਿਆਣਿਆਂ , ਸਿਆਣਿਆਂ ਨੂੰ ਗੁਰਮੁਖੀ ਤੇ ਗੁਰਬਾਣੀ ਆਦਿ ਪੜ੍ਹਾਉਣ , ਸਿਖਾਉਣ ਦਾ ਕਾਰਜ ਆਰੰਭ ਕੀਤਾ ਅਤੇ ਸੰਗਤ – ਪੰਗਤ ਦੀ ਰਵਾਇਤ ਨੂੰ ਅਪਣਾਇਆ , ਬਾਬਾ ਜੀ ਦਾ ਵਧੇਰੇ ਸਮਾਂ ਇੱਥੇ ਰਹਿਣ ਕਰਕੇ ਇਸ ਬੀੜ ਦਾ ਨਾਮ ‘ਬੀੜ ਬਾਬਾ ਬੁੱਢਾ ਜੀ’ ਪ੍ਰਚਲਿਤ ਹੋ ਗਿਆ
21 ਅੱਸੂ ਸੰਮਤ 1651 ਮੁਤਾਬਿਕ ਸੰਨ 1594 ਈ: ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਬੜ੍ਹੇ ਪਿਆਰ ਸ਼ਰਧਾ ਸਹਿਤ ਭੋਜਨ ਮਿੱਸੇ ਪ੍ਰਸ਼ਾਦੇ , ਲੱਸੀ ਗੰਢੇ ਆਦਿ ਲੈ ਕੇ ਆਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਤੇ ਛੱਕਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਨਾਲ ਮਾਤਾ ਗੰਗਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sukhdeep Singh
Wherguru ji
Harmeet singh pacca
ਗੁਰਬਾਣੀ ਵਿਚਾਰ ਅਤੇ ਵਿਆਖਿਆ & ਜਪੁਜੀ ਸਾਹਿਬ ਸੰਪੂਰਨ ਪਾਠ ਦੀ ਵਿਆਖਿਆ
ਗੁਰਮੀਤ ਕੋ਼ਰ
🙏🙏🙏🙏🙏🙏🙏