More Gurudwara Wiki  Posts
ਇਤਿਹਾਸ – ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ


ਛੋਟੇ ਸਾਹਿਬਜਾਦੇ ਆਪਣੀ ਦਾਦੀ ਮਾਂ ਦੇ ਨਾਲ ਰਹਿ ਕੇ ਆਪਣੇ ਪਿਤਾ ਜੀ ਤੋਂ ਵਿਛੜ ਗਏ। ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜਾਦੇ ਜਿਨ੍ਹਾਂ ਦੀ ਉਮਰ 5 ਅਤੇ 8 ਸਾਲ ਦੀ ਸੀ ਦੇ ਅਲਾਵਾ ਗੰਗੂ ਪੰਡਤ ਵੀ ਸੀ। ਜਦੋਂ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਗਿਆ।.. ਰਾਹ ਵਿੱਚ ਹੀ ਗੰਗੂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੁਹਰਾਂ ਹਨ। ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਜਦੋਂ ਮਾਤਾ ਜੀ ਉਸ ਦੇ ਘਰ ਗਏ। ਗੰਗੂ ਨੇ ਰਾਤ ਦੇ ਸਮੇਂ ਉਹ ਸੋਨੇ ਦੀਆਂ ਮੁਹਰਾਂ ਚੁਰਾ ਲਈਆਂ। ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਕਿ ਸੋਨੇ ਦੀਆਂ ਮੁਹਰਾਂ ਨਹੀਂ ਹਨ ਤਾਂ ਅੰਤਰਜਾਮੀ ਮਾਤਾ ਜੀ ਨੇ ਕਿਹਾ ਕਿ ਗੰਗੂ ਜੇ ਸੋਨੇ ਦੀਆਂ ਮੁਹਰਾਂ ਚਾਹੀਦੀਆਂ ਸਨ ਤਾਂ ਤੂੰ ਮੇਰੇ ਤੋਂ ਹੀ ਮੰਗ ਲੈਂਦਾ। ਮੈਂ ਮਨ੍ਹਾਂ ਤਾਂ ਨਹੀਂ ਸੀ ਕਰਨਾ।.. ਗੰਗੂ ਮਾਤਾ ਜੀ ਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ, ਕਿਉਂਕਿ ਉਸ ਦੀ ਤਾਂ ਚੋਰੀ ਪਕੜਾ ਗਈ। ਉਹ ਆਪਣੀ ਭੁੱਲ ਮਨੰਣ ਦੀ ਥਾਂ ਤੇ ਮਾਤਾ ਜੀ ਨੂੰ ਕਹਿਣ ਲਗਿਆ ਕਿ ਮੈਂ ਤਾਂ ਤੁਹਾਨੂੰ ਆਪਣੇ ਘਰ ਵਿੱਚ ਆਸਰਾ ਦਿੱਤਾ ਤੇ ਤੁਸੀਂ ਮੇਰੇ ਉੱਤੇ ਹੀ ਇਲਜਾਮ ਲਗਾ ਰਿਹਾ ਹੋ ਮੈਂ ਹੁਣੇ ਹੀ ਤੁਹਾਡੀ ਸ਼ਿਕਾਇਤ ਜਾ ਕੇ ਸਰਕਾਰ ਨੂੰ ਕਰਦਾ ਹਾਂ।…
ਗੰਗੂ ਨੇ ਜਾ ਕੇ ਮਾਤਾ ਜੀ ਦੀ ਸ਼ਿਕਾਇਤ ਕਰ ਦਿੱਤੀ ਸਮੇਂ ਦੀ ਸਰਕਾਰ ਨੂੰ ਤਾਂ ਉਸ ਸਮੇਂ ਕਲਗੀਧਰ ਪਿਤਾ ਅਤੇ ਉਹਨਾਂ ਦੇ ਪਰਿਵਾਰ ਦੀ ਤਲਾਸ਼ ਹੀ ਸੀ। ਉਸ ਸਮੇਂ ਜਾਨੀ ਖਾਨ ਅਤੇ ਮਾਨੀ ਖਾਨ
ਦੋ ਥਾਨੇਦਾਰ ਨੇ ਆ ਕੇ ਮਾਤਾ ਜੀ ਅਤੇ ਦੋਵੇ ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰ ਲਿਆ।.. ਦੋਵੇ ਬੱਚਿਆਂ ਨੂੰ ਅਤੇ ਮਾਤਾ ਜੀ ਨਵਾਬ ਦੇ ਸਾਹਮਣੇ ਲੈ ਜਾਣ ਤੋਂ ਪਹਿਲਾ ਠੰਡੇ ਬੁਰਜ ਵਿੱਚ ਰੱਖਿਆ। ਬੁਰਜ ਵੀ ਅਜਿਹਾ ਜਿਸ ਵਿੱਚ ਚਾਰੇ ਪਾਸੇ ਤੋਂ ਹਵਾ ਆਉਂਦੀ ਸੀ। ਦਸੰਬਰ ਦਾ ਮਹੀਨ ਕੜਾਕੇ ਦੀ ਠੰਡ ਵਿੱਚ ਬੁਜਰਗ ਮਾਤਾ ਜੀ ਅਤੇ ਦੋਵੇ ਮਾਸੂਮ ਛੋਟੇ-ਛੋਟੇ ਬੱਚੇ। ਉਹਨਾਂ ਨੂੰ ਕੁੱਝ ਖਾਣ ਪੀਣ ਲਈ ਨਹੀਂ ਦਿੱਤਾ।…
ਮਾਤਾ ਜੀ ਬੱਚਿਆਂ ਨੂੰ ਰਾਤ ਵਿੱਚ ਬੈਠ ਕੇ ਉਹਨਾਂ ਦੇ ਦਾਦਾ ਜੀ ਦੀ ਸ਼ਹਿਦੀ ਦਾ ਸਾਕਾ ਸੁਣਾਉਂਦੀ ਰਹੀ। ਜਦੋਂ ਸਵੇਰੇ ਇਹਨਾਂ ਮਾਸੂਮ ਬੱਚਿਆਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਸਾਹਿਬਜਾਦਿਆਂ ਨੇ
ਨਵਾਬ ਨੂੰ ਗੱਜ ਕੇ ਫਤਿਹ ਬੁਲਾਈ ਫਤਿਹ ਸੁਣ ਕੇ ਨਵਾਬ ਨੂੰ ਬਹੁਤ ਗੁੱਸਾ ਆਇਆ, ਬੱਚਿਆਂ ਨੂੰ ਕਿਹਾ ਗਿਆ ਇਥੇ ਫਹਿਤ ਨਹੀਂ ਚੱਲਦੀ ਇਥੇ ਸਲਾਮ ਕਰਨਾ ਪੈਂਦਾ ਹੈ ਤਾਂ ਬਹਾਦਰ ਬੱਚਿਆਂ ਨੇ ਕਿਹਾ ਸਾਨੂੰ ਸਲਾਮ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਇਤਿਹਾਸ – ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)