ਗੁਰਦੁਆਰਾ ਸਾਹਿਬ ਹਰੀਆਂ ਵੇਲਾਂ ਉਹ ਪਵਿੱਤਰ ਅਸਥਾਨ ਹੈ ਜਿਥੇ ਸਤਿਗੁਰ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੇ ਪੰਜਾਬ ਦੇ ਪ੍ਰਸਿੱਧ ਇਤਿਹਾਸਿਕ ਅਸਥਾਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਚੱਲਕੇ ਆਪਣੇ ਮਹਿਲਾਂ ਅਤੇ 2200 ਘੋੜ ਸਵਾਰ ਸੈਨਾ ਸਮੇਤ 1651ਈ: ਸੰਮਤ 1708 ਵਿਕ੍ਰਮੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਦੀ ਛੋਹ ਦੁਆਰਾ ਇਸ ਪਾਵਨ ਅਸਥਾਨ ਨੂੰ ਰਮਣੀਕ ਬਣਾਇਆ। ਸਤਿਗੁਰ ਜੀ ਇਸ ਜਗ੍ਹਾ ਤੇ ਤਿੰਨ ਦਿਨ ਰਹੇ। ਆਪ ਜੀ ਨੇ ਬਾਬਾ ਪ੍ਰਜਾਪਤਿ ਜੀ ਦੇ ਅਥਾਹ ਪ੍ਰੇਮ ਨੂੰ ਦੇਖ ਕੇ ਉਸ ਦੇ ਘਰ ਨੂੰ ਭਾਗ ਲਾਏ। ਜਿਸ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੇ ਬਾਬਾ ਜੀ ਦਾ ਘਰ ਸੀ। ਮਹਾਰਾਜ ਜੀ ਦੇ ਆਉਣ ਨੂੰ ਸੁਣ ਕੇ ਸਭ ਸੰਗਤਾਂ ਇਕੱਤਰ ਹੋ ਗਈਆਂ ਬਖਸ਼ਿਸ਼ਾਂ ਦੇ ਭੰਡਾਰ ਨੂਰੀ ਜੋਤ ਦੇ ਅਗੰਮੀ ਨਾਦ ਸ਼ਬਦਾਂ ਦੀ ਧੁੰਨ ਨੇ ਅੰਧੇਰੇ ਜਗਤ ਨੂੰ ਇੱਕ ਦਮ ਜਗ ਮਗਾ ਦਿੱਤਾ। ਰੱਬ ਦੇ ਪਿਆਰ ਵਾਲੇ ਭੋਰੇ ਗੁਰੂ ਜੀ ਦੇ ਪਵਿੱਤਰ ਚਰਨਾਂ ਤੋਂ ਨਿਛਾਵਰ ਹੋਣ ਲਈ ਉਮੰਡ ਪਏ। ਸਤਿਗੁਰ ਜੀ ਦੋਨੋ ਸਮੇਂ ਸਵੇਰੇ ਅਤੇ ਸ਼ਾਮ ਧਾਰਮਿਕ ਦੀਵਾਨ ਸਜਾਉਂਦੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਰਹੇ। ਸਭ ਸਿੱਖ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਕੀਤੀਆਂ , ਬਾਬਾ ਪ੍ਰਜਾਪਤਿ ਨੇ ਸਤਿਗੁਰ ਜੀ ਦੇ ਘੋੜੇ ਨੂੰ ਜੜਾਂ ਤੋਂ ਪੁੱਟ ਕੇ ਵੇਲਾਂ ਪਾਈਆਂ , ਵੇਲਾਂ ਛੱਕਕੇ ਘੋੜਾ ਬਹੁਤ ਖੁਸ਼ ਹੋਇਆ , ਮਹਾਰਾਜ ਜੀ ਨੇ ਘੋੜੇ ਵੱਲ ਤੱਕਿਆ , ਤਾਂ ਘੋੜਾ ਹਸਮੁੱਖ ਦਿਸ ਰਿਹਾ ਸੀ , ਸਤਿਗੁਰ ਜੀ ਨੇ ਕਿਹਾ ਬਾਬਾ ਜੀ ਤੁਸੀਂ ਘੋੜੇ ਨੂੰ ਕੀ ਖੁਆਇਆ ਹੈ , ਇਹ ਬੜਾ ਖੁਸ਼ ਹੋ ਰਿਹਾ ਹੈ। ਬਾਬਾ ਜੀ ਨੇ ਕਿਹਾ ਮਹਾਰਾਜ ਜੀ ਮੈਂ ਗਰੀਬ ਨੇ ਆਪ ਜੀ ਦੇ ਘੋੜੇ ਨੂੰ ਕੀ ਪਾਉਣਾ ਹੈ। ਇਹ ਮਹਾਰਾਜ ਜੀ ਜੋ ਵਿਹੜੇ ਵਿੱਚ ਵੇਲਾਂ ਹਨ , ਇਹ ਹੀ ਜੜਾਂ ਤੋਂ ਪੁੱਟ ਕੇ ਪਾ ਦਿੱਤੀਆਂ ਹਨ। ਸਤਿਗੁਰ ਜੀ ਨੇ ਕਿਹਾ ਆਪ ਜੀ ਨੇ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ। ਇਹ ਵੇਲਾਂ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ , ਇਹ ਵੇਲਾਂ ਅੱਜ ਤੱਕ ਹਰੀਆਂ ਭਰੀਆਂ ਦਿਸ ਰਹੀਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Rohit
🙏🙏💕💕