ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | ਕਿਹਾ ਜਾਂਦਾ ਹੈ ਕਿ ਵੱਲ੍ਹਾ (ਅੰਮਿ੍ਤਸਰ) ਤੋਂ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਨ 1664 ‘ਚ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਆਏ ਅਤੇ ਇੱਥੇ ਤਕਰੀਬਨ 9 ਮਹੀਨੇ, 9 ਦਿਨ, 9 ਘੜੀਆਂ ਇਸ ਜਗ੍ਹਾ ‘ਤੇ ਠਹਿਰੇ ਅਤੇ ਤਪ ਕੀਤਾ | ਪਹਿਲਾਂ ਇਸ ਥਾਂ ਨੂੰ ਗੁਰੂ ਕੀ ਰੌੜ (ਭਾਵ ਬੰਜਰ ਜ਼ਮੀਨ ਵਾਲਾ ਖੇਤਰ) ਕਿਹਾ ਜਾਂਦਾ ਸੀ | ਫਿਰ ਗੁਰੂ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਇੱਥੇ ਖੂਹ ਖੁਦਵਾਇਆ ਅਤੇ ਬੰਜਰ ਜ਼ਮੀਨ ਨੂੰ ਬਾਗ਼ ‘ਚ ਬਦਲਣ ਲਈ ਆਦੇਸ਼ ਦਿੱਤਾ | ਗੁਰੂ ਜੀ ਨੇ ਇੱਥੇ ਬਾਗ਼ ਲਗਾਉਣ ਤੋਂ ਬਾਅਦ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ਼, ਉਹਨੂੰ ਲੱਗਣਗੇ ਦੂਣੇ ਭਾਗ’ ਫਿਰ ਇਹ ਅਸਥਾਨ ਗੁਰੂ ਕਾ ਬਾਗ਼ ਵਜੋਂ ਪ੍ਰਸਿੱਧ ਹੋਇਆ | ਗੁਰੂ ਜੀ ਰੋਜ਼ਾਨਾ ਇੱਥੇ ਇਕ ਥੜੇ੍ਹ ‘ਤੇ ਬੈਠ ਕੇ ਆਪ ਨਾਮ ਜਪਦੇ ਅਤੇ ਸੰਗਤਾਂ ਨੂੰ ਨਾਮ ਜਪਾਇਆ ਕਰਦੇ ਸਨ | ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਗੁਰਬਾਣੀ ਸਰਵਨ ਕਰਕੇ ਅਥਾਹ ਖ਼ੁਸ਼ੀਆਂ ਪ੍ਰਾਪਤ ਕਰਦੀਆਂ | ਜਿੱਥੇ ਗੁਰੂ ਜੀ ਭਜਨ ਬੰਦਗੀ ਕਰਿਆ ਕਰਦੇ ਸਨ, ਉਸ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ‘ਚ ਬਹੁਤ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ