ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦਿੱਤਾ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਅੰਮ੍ਰਿਤਸਰ ਤੋਂ ਕੋਈ 20-25 ਕਿਲੋਮੀਟਰ ਦੂਰ ਖੇਮਕਰਨ ਰੋਡ ਨਜਦੀਕ ਕਸਬਾ ਝਬਾਲ ਨੇੜੇ ਸੁਸ਼ੋਭਿਤ ਹੈ। ਗੁਰਦੁਆਰਾ ਬੀੜ ਸਾਹਿਬ ਦਾ ਸਬੰਧ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਹੈ।
ਬਾਬਾ ਬੁੱਢਾ ਜੀ ਨੂੰ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਸੇਵਾ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪੰਜ ਗੁਰੂ ਸਾਹਿਬਾਨ ਜੀ ਨੂੰ ਗੱਦੀ ਤਿਲਕ ਬਖਸ਼ਿਸ਼ ਕੀਤਾ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਚ ਰਹਿੰਦੇ ਸਨ ਤਾਂ ਉਨ੍ਹਾਂ ਦੇ ਪਰਮ ਸੇਵਕ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਅਤੇ ਨਾਮ ਸਿਮਰਨ ਵਿਚ ਲੱਗੇ ਰਹਿੰਦੇ ਸਨ। ਅਕਬਰ ਬਾਦਸ਼ਾਹ ਵੀ ਗੁਰੂ ਜੀ ਦਾ ਸ਼ਰਧਾਲੂ ਸੀ। ਇਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਆਇਆ ਅਤੇ ਪਹਿਲਾਂ ਉਸ ਨੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ।
ਗੁਰੂ ਜੀ ਦਾ ਹੁਕਮ ਸੀ ਕਿ ਪਹਿਲਾਂ ਪੰਗਤ ਪਾਛੇ ਸੰਗਤ’। ਅਕਬਰ ਬਾਦਸ਼ਾਹ ਨੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਵਚਨ ਬਿਲਾਸ ਕੀਤੇ ਅਤੇ ਉਨ੍ਹਾਂ ਦੀ ਸੇਵਾ ਭਾਵਨਾ ਤੇ ਸਹਿਣਸ਼ੀਲਤਾ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦੇ ਮਨ ਵਿਚ ਆਇਆ ਕਿ ਗੁਰੂ ਘਰ ਨੂੰ ਕੁਝ ਜ਼ਮੀਨ ਦਾਨ ਵਿਚ ਦਿੱਤੀ ਜਾਵੇ। ਬਾਦਸ਼ਾਹ ਨੇ ਪ੍ਰਸੰਨ ਹੋ ਕੇ ਆਪਣੀ ਜਗੀਰ ਵਿਚੋਂ ਕੁਝ ਜ਼ਮੀਨ ਝਬਾਲ ਅਤੇ ਠੱਠੇ ਪਿੰਡ ਵਿੱਚੋਂ ਦਾਨ ਕਰ ਦਿੱਤੀ। ਇਸ ਜ਼ਮੀਨ ਵਿਚ ਛੋਟਾ ਜਿਹਾ ਜੰਗਲ ਸੀ, ਜਿਸਨੂੰ ਬੀੜ ਵੀ ਕਿਹਾ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁਢਾ ਸਾਹਿਬ ਜੀ ਨੂੰ ਜ਼ਮੀਨ ਦੀ ਸਾਂਭ ਸੰਭਾਲ ਵਾਸਤੇ ਪਿੰਡ ਠੱਠੇ ਭੇਜਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਪਿੰਡ ਠੱਠੇ ਆ ਗਏ ਤੇ ਇੱਥੇ ਆ ਕੇ ਉਨ੍ਹਾਂ ਨੇ ਖੇਤੀ ਕੀਤੀ। ਨਾਲ ਹੀ ਜੰਗਲ ( ਬੀੜ ) ਦੀ ਸਾਂਭ-ਸੰਭਾਲ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਮੱਝਾਂ, ਗਾਵਾਂ ਰੱਖੀਆ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਤੇ ਸ਼ਸਤਰ ਵਿਦਿਆ ਵੀ ਦਿੰਦੇ ਸਨ । ਇਸ ਤਰ੍ਹਾਂ ਇਸ ਅਸਥਾਨ ਦਾ ਨਾਮ ਬੀੜ ਬਾਬਾ ਬੁੱਡਾ ਸਾਹਿਬ ਜੀ ਪੈ ਗਿਆ ।
ਇਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦੁਸ਼ਾਲੇ ਸੁਕਾ ਰਹੇ ਸਨ। ਦੁਸ਼ਾਲੇ ਵੇਖ ਕੇ ਪ੍ਰਿਥੀ ਚੰਦ ਦੀ ਘਰਵਾਲੀ ਕਰਮੋ, ਜੋ ਕਿ ਮਾਤਾ ਗੰਗਾ ਜੀ ਦੀ ਜੇਠਾਣੀ ਲਗਦੀ ਸੀ। ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਵਧੀਆ ਦੁਸ਼ਾਲੇ ਲਿਆ ਕੇ ਦਿਓ, ਮੈਂ ਵੀ ਸੰਭਾਲ ਕੇ ਰੱਖਣੇ ਹਨ ਤਾਂ ਅੱਗੋਂ ਪਿਥੀ ਚੰਦ ਕਹਿਣ ਲੱਗਾ ਕਿ ਇਹ ਦੁਸ਼ਾਲੇ ਆਪਣੇ ਪੁੱਤਰ ਮਿਹਰਬਾਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
RAJESH.SINGH BABA
ਸਿੰਘ ਇਤਿਹਾਸ ਸਬ ਤੋ ਉਤਮ ਹੈ
Avtar Singh Avatar Singh
WaheGuru ji ka khalsa WaheGuru ji ki fateh
Baldev singh
I like it 👌