ਬਰਨਾਲਾ ਦੇ ਪਿੰਡ ਭਗਤਪੁਰਾ ਮੌੜ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਾਤਣਸਰ ਲਗਭਗ 55 ਸਾਲ ਪਹਿਲਾਂ ਹੋਂਦ ‘ਚ ਆਇਆ | ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਪਿੰਡ ਢਿੱਲਵਾਂ ਵਿਖੇ 9 ਮਹੀਨੇ ਠਹਿਰੇ ਸਨ ਤਾਂ ਆਪ ਸਰੀਰਕ ਕਿਰਿਆ ਕਰਨ ਲਈ ਅਜੋਕੇ ਗੁਰਦੁਆਰਾ ਸਾਹਿਬ ਵਾਲੇ ਸਥਾਨ ‘ਤੇ ਜੋ ਉਸ ਸਮੇਂ ਇਕ ਛੱਪੜੀ ਜੰਡ ਕਰੀਰਾਂ ਨਾਲ ਘਿਰੀ ਹੋਈ ਸੀ, ਆਉਂਦੇ ਸਨ ਅਤੇ ਆਪਣਾ ਘੋੜਾ ਇਕ ਕਰੀਰ ਦੇ ਰੱੁਖ ਨਾਲ ਬੰਨ੍ਹਣ ਉਪਰੰਤ ਦਾਤਣ ਆਦਿ ਕਰਿਆ ਕਰਦੇ ਸਨ | ਇੱਥੇ ਹੀ ਦਲਪਤ ਨਾਂਅ ਦਾ ਜੱਟ ਜੋ ਗਾਵਾਂ ਚਾਰਦਾ ਸੀ ਅਤੇ ਗਾਵਾਂ ਦਾ ਦੱੁਧ ਚੋਅ ਕੇ ਰੋਜ਼ਾਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਛਕਾਉਂਦਾ ਸੀ, ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸ ਨੂੰ ਆਪਣੀ ਦਸਤਾਰ ਭੇਟ ਕੀਤੀ | ਦੁੱਧ ਪਿਲਾਉਣ ਕਰਕੇ ਘਰ ਜਾਣ ‘ਤੇ ਦਲਪਤ ਦੀ ਪਤਨੀ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਨੇ ਦਸਤਾਰ ਇਕ ਨੂੰ ਮਰਾਸੀ ਦੇ ਦਿੱਤੀ | ਦੂਸਰੇ ਦਿਨ ਦਸਤਾਰ ਨਾਂਅ ਬੱਝੀ ਹੋਣ ‘ਤੇ ਜਦ ਗੁਰੂ ਸਾਹਿਬ ਨੇ ਉਸ ਨੂੰ ਇਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ