ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ ਦੌਰਾਨ ਗੁਰੂ ਜੀ ਨੇ ਭਾਈ ਮੱਲੇ ਬਹਿਰ ਜਛ ਵਾਲੇ ਨੂੰ ਪੁੱਛਿਆ ਕਿ ਅਸੀਂ ਕੈਥਲ ਜਾਣਾ ਹੈ ਤੇ ਉਥੇ ਕੋਈ ਗੁਰੂ ਦਾ ਪ੍ਰੇਮੀ ਹੈ ਤਾਂ ਮੱਲੇ ਨੇ ਕੈਥਲ ‘ਚ ਦੋ ਘਰਾਂ ਬਾਰੇ ਦੱਸਿਆ | ਗੁਰੂ ਜੀ ਮੱਲੇ ਨਾਲ ਕੈਥਲ ਵੱਲ ਚੱਲ ਪਏ ਤੇ ਕੈਥਲ ਨੇੜੇ ਪਹੁੰਚ ਕੇ ਮੱਲੇ ਨੇ ਪੁੱਛਿਆ ਕਿ ਕਿਹੜੇ ਘਰ ਜਾਣਾ ਹੈ | ਇਸ ‘ਤੇ ਗੁਰੂ ਨੇ ਕਿਹਾ ਕਿ ਜਿਹੜਾ ਘਰ ਨੇੜੇ ਹੈ | ਭਾਈ ਮੱਲਾ ਜੁਗਲ ਨਾਂਅ ਦੇ ਤਰਖਾਣ ਸਿੱਖ ਦੇ ਘਰ ਲੈ ਗਏ ਤੇ ਆਵਾਜ਼ ਮਾਰੀ ਕਿ ਤੁਹਾਡੇ ਘਰ ਜਗਤ ਦੇ ਤਾਰਨਹਾਰ ਆਏ ਹਨ | ਇਹ ਸੁਣ ਕੇ ਜੁਗਲ ਨੇ ਗੁਰੂ ਜੀ ਦਾ ਬਹੁਤ ਆਦਰ ਸਨਮਾਨ ਕੀਤਾ | ਇਸ ਤੋਂ ਬਾਅਦ ਗੁਰੂ ਜੀ ਅੰਮਿ੍ਤ ਵੇਲੇ ਠੰਡਾਰ ਤੀਰਥ ‘ਤੇ ਇਸ਼ਨਾਨ ਕਰਕੇ ਨਿੰਮ ਦੇ ਰੁੱਖ ਹੇਠਾਂ ਬੈਠ ਦੇ ਨਿੱਤਨੇਮ ਕਰ ਰਹੇ ਸਨ ਤਾਂ ਉਨ੍ਹਾਂ ਬਾਰੇ ਸੁਣ ਕੇ ਸ਼ਹਿਰ ਦੀ ਸੰਗਤ ਉਥੇ ਇਕੱਠੀ ਹੋ ਗਈ | ਸੰਗਤ ‘ਚ ਇਕ ਬੁਖਾਰ ਦਾ ਮਰੀਜ਼ ਸੀ | ਗੁਰੂ ਨੇ ਨਿੰਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ