ਗੰਗਾ ਨਦੀ ਕਿਨਾਰੇ ਸਥਿਤ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਵਿਖੇ ਸੁਸ਼ੋਭਿਤ ਸਿੱਖ ਧਰਮ ਦੇ ਦੂਜੇ ਤਖ਼ਤ ਵਜੋਂ ਜਾਣੇ ਜਾਂਦੇ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਤਿੰਨ ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਦਾ ਮਾਣ ਹਾਸਿਲ ਹੈ | ਇਸ ਪਾਵਨ ਅਸਥਾਨ ‘ਤੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਮਤ 1563 ਵਿਚ ਆਪਣੀ ਪਹਿਲੀ ਉਦਾਸੀ ਸਮੇਂ ਚਰਨ ਪਾਏ ਸਨ ਤੇ ਸਾਲਸ ਰਾਇ ਜੌਹਰੀ ਸਮੇਤ ਹੋਰ ਸ਼ਰਧਾਲੂਆਂ ਦੀ ਬੇਨਤੀ ‘ਤੇ ਕਰੀਬ 4 ਮਹੀਨੇ ਇਥੇ ਠਹਿਰੇ ਸਨ ਤੇ ਸਿੱਖੀ ਦਾ ਪ੍ਰਚਾਰ ਕੀਤਾ | ਬਾਅਦ ਵਿਚ ਗੁਰੂ ਤੇਗ ਬਹਾਦਰ ਜੀ ਪੂਰਬ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ 1666 ਈਸਵੀ ਵਿਚ ਪਟਨਾ ਸਾਹਿਬ ਪੁੱਜੇ ਸਨ | ਇਥੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫ਼ਤਹਿ ਚੰਦ ਮੈਣੀ ਨੇ ਗੁਰੂ ਸਾਹਿਬ ਦੇ ਨਿਵਾਸ ਲਈ ਹਵੇਲੀ ਤਿਆਰ ਕਰਵਾਈ ਗਈ ਸੀ ਤੇ ਗੁਰੂ ਸਾਹਿਬ ਇਥੇ ਆਪਣੇ ਪਰਿਵਾਰ ਨੂੰ ਛੱਡ ਕੇ ਅੱਗੇ ਆਸਾਮ ਤੇ ਬੰਗਾਲ ਵੱਲ ਸਿੱਖੀ ਪ੍ਰਚਾਰ ਲਈ ਚਲੇ ਗਏ ਸਨ | ਕੁਝ ਮਹੀਨਿਆਂ ਬਾਅਦ ਇਸੇ ਪਾਵਨ ਅਸਥਾਨ ‘ਤੇ ਹੀ ਮਾਤਾ ਗੁਜਰੀ ਜੀ ਦੀ ਕੁੱਖੋਂ ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਨੇ 22 ਦਸੰਬਰ 1666 ਈਸਵੀ, ਸੰਮਤ 1723 ਨੂੰ ਅਵਤਾਰ ਧਾਰਿਆ | ਦਸਵੇਂ ਪਾਤਸ਼ਾਹ ਨੇ ਇਸ ਪਾਵਨ ਅਸਥਾਨ ‘ਤੇ ਆਪਣੇ ਬਚਪਨ ਦੇ ਕਰੀਬ 7 ਵਰ੍ਹੇ ਬਤੀਤ ਕਰਦਿਆਂ ਅਨੇਕਾਂ ਕੌਤਕ ਕੀਤੇ ਤੇ ਇਹ ਅਸਥਾਨ ਨੌਵੇਂ ਤੇ ਦਸਵੇਂ ਗੁਰੂ ਸਾਹਿਬ ਦਾ ਨਿਵਾਸ ਤੇ ਸਿੱਖੀ ਦਾ ਪ੍ਰਚਾਰ ਕੇਂਦਰ ਰਿਹਾ | ਬਾਅਦ ‘ਚ ਦਸਵੇਂ ਪਾਤਸ਼ਾਹ ਨੇ ਹੀ ਇਸ ਅਸਥਾਨ ਦਾ ਨਾਮ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਰੱਖਿਆ | ਇਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ