ਗੁਰੂ ਪਿਤਾ ਦੇ ਮੂੰਹ ਵਿਚੋਂ ਨਿਕਲੇ ਵਚਨ ਨੂੰ ਪੂਰਾ ਕਰਨਾ ਸਿੱਖ ਆਪਣਾ ਫ਼ਰਜ਼ ਸਮਝਦੇ ਸਨ । ਗੁਰੂ ਦੇ ਸ਼ਬਦ ਨੂੰ ਸਿੱਖ ਗੁਰੂ ਤੁਲ ਹੀ ਸਨਮਾਨ ਦਿੰਦੇ ! ਧੰਨ ਹਨ ਉਹ ਗੁਰਸਿੱਖ ਜੋ ਗੁਰੂ ਦੇ ਮੂੰਹ ਵਿਚੋਂ ਨਿਕਲੇ ਵਚਨਾਂ ਨੂੰ ਪੂਰਾ ਕਰਦੇ । ਉਸ ਵਕਤ ਕੋਈ ਸ਼ਬਦਾਂ ਦੀ ਤੋਲ ਮੋਲ ਜਾਂ ਸੱਚ ਝੂਠ ਦੇ ਵਿਚ ਨਾ ਪੈ ਕੇ ਬਸ ਕਰਮ ਕਰਦੇ । ਉਨ੍ਹਾਂ ਨੂੰ ਗੁਰੂ ਦਾ ਹਰ ਹੁਕਮ ਸਿਰ ਮੱਥੇ ਤੇ ਮੰਨ ਚਾਅ ਚੜ੍ਹਦਾ । ਐਸੇ ਹੀ ਅਨੇਕਾਂ ਸਿੱਖਾਂ ਵਿਚੋਂ ਇਕ ਧੰਨ ਭਾਈ ਚੂਹੜ ਜੀ ਸਨ ਜੋ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਏ । ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਸਿੱਖੀ ਦੇ ਨਿਯਮ ਅਤੇ ਭੇਦ ਦੱਸ ਕੇ ਨਿਹਾਲ ਕੀਤਾ । ਭਾਈ ਚੂਹੜ ਜੀ ਦੀ ਕਮਾਨ ਹੇਠ ਸੌ ਸਵਾਰ ਸਨ । ਹੁਕਮ ਮੰਨਣ ਮਨਾਉਣ ਦੀ ਉਨ੍ਹਾਂ ਸਿੱਖਿਆ ਗੁਰੂ ਪਿਤਾ ਕੋਲੋਂ ਲਈ ਸੀ । ਮੀਰੀ ਪੀਰੀ ਦੇ ਮਾਲਕ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਕਿ ਸਿੱਖਾਂ ਨੂੰ ਆਦੇਸ਼ ਪਹੁੰਚਾਉ ਕਿ ਪੱਥਰ ਇੱਟਾਂ ਲਿਆਉਣ , ਲੰਗਰ ਦੀ ਦੀਵਾਰ ਬਣਾਉਣੀ ਹੈ । ਭਾਈ ਚੂਹੜ ਜੀ ਨੇ ਹੌਰ ਸਿੱਖਾਂ ਨੂੰ ਕੀ ਕਹਿਣਾ ਸੀ ਆਪ ਹੀ ਇਕੱਲੇ ਪੱਥਰ ਢੋਣ ਲੱਗ ਪਏ ਇਸ ਸ਼ਰਧਾ ਵਿਚ ਸੇਵਾ ਕੀਤੀ ਕਿ ਹੱਥਾਂ ਪੈਰਾਂ ਵਿਚੋਂ ਖੂਨ ਵਗਣ ਲੱਗ ਪਿਆ ਪਰ ਫਿਰ ਵੀ ਉਨ੍ਹਾਂ ਪ੍ਰਵਾਹ ਨਾ ਕੀਤੀ । ਜਦ ਛੇਵੇਂ ਪਾਤਸ਼ਾਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sarabjit Singh
Thank you for share sikh.keep it good work.
Manjit kaur
Very helpful to know itihaas.