ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਵਾਰਾ ਸ਼ਹੀਦਾ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾਂ ਵਿੱਚ ਭਾਈ ਜੋਧ ਸਿੰਘ ਰਾਮਗੜੀਆ ਦਾ ਅਸਥਾਨ । ਕੌਣ ਸਨ ਭਾਈ ਜੋਧ ਸਿੰਘ ਰਾਮਗੜੀਆ ਆਉ ਸੰਖੇਪ ਝਾਤ ਮਾਰੀਏ ਭਾਈ ਜੋਧ ਸਿੰਘ ਰਾਮਗੜੀਆ ਦੇ ਜੀਵਨ ਕਾਲ ਤੇ ਜੀ ।
ਭਾਈ ਜੋਧ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਰਾਮਗੜੀਏ ਦਾ ਵੱਡਾ ਪੁੱਤਰ ਸੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਸਾਰਾ ਪਰਿਵਾਰ ਗੁਰੂਘਰ ਨੂੰ ਸਮਰਪਿਤ ਸੀ। ਜੱਸਾ ਸਿੰਘ ਰਾਮਗੜੀਏ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ। ਉਹ ਪਹਿਲਾਂ ਗੁਰੂ ਜੀ ਦੀ ਫ਼ੌਜ ਲਈ ਲੜਦਾ ਰਿਹਾ ਅਤੇ ਫਿਰ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਜਾ ਮਿਲਿਆ ਅਤੇ ਅੰਤ ’ਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿਚ ਸ਼ਹੀਦੀ ਪ੍ਰਾਪਤ ਕੀਤੀ। ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਪਰ ਡੂੰਘਾ ਪ੍ਰਭਾਵ ਸੀ। ਉਹ ਆਪਣੇ ਸਮਿਆਂ ਵਿਚ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ। ਅਬਦੁਸ ਸਮਦ ਦੀ 1727 ਵਿਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉ ਤੋਂ ਕਿਤੇ ਵੱਧ ਜ਼ਾਲਮ ਸੀ। ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜਿਊਣਾ ਬਹੁਤ ਮੁਸ਼ਕਲ ਸੀ।
ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ, ਜੈ ਸਿੰਘ, ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ। ਇਨ੍ਹਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ। ਘਰ ਵਿਚ ਹੀ ਉਨ੍ਹਾਂ ਨੇ ਆਪਣੇ ਪਿਤਾ ਪਾਸੋਂ ਗੁਰਮੁਖੀ ਸਿੱਖੀ ਜਿਸ ਕਰ ਕੇ ਉਹ ਛੇਤੀ ਹੀ ਨਿੱਤਨੇਮ ਦਾ ਪਾਠ ਕਰਨਾ ਸਿੱਖ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਿਆ। ਜੱਸਾ ਸਿੰਘ ਦੀ ਸ਼ਾਦੀ ਗੁਰਦਿਆਲ ਕੌਰ ਨਾਲ ਹੋਈ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ।
ਉਨਾਂਹ ਦੇ ਸਪੁੱਤਰ ਮਹਾਨ ਜਰਨੈਲ ਸ੍ਰ: ਜੋਧ ਸਿੰਘ ਰਾਮਗੜ੍ਹੀਆ , ਜਿਸਨੇ ਬਾਬਾ ਅਟੱਲ ਜੀ ਦੀ ਯਾਦਗਾਰ ਤਿਆਰ ਕਰਵਾਈ ਤੇ ਪਹਿਲੀਆਂ ਦੋ ਮੰਜਲਾਂ ਤਿਆਰ ਕਰਵਾਈਆ , ਦਰਬਾਰ ਸਾਹਿਬ ਸਰੋਵਰ ਦੇ ਕੰਡੇ ਰਾਮਗੜੀਆ ਬੁੰਗੇ ਦੀਆਂ ਮਿਨਾਰਾਂ ਦੀ ਉਸਾਰੀ ਪੂਰਨ ਕਰਵਾਈ। ਦਰਬਾਰ ਸਾਹਿਬ ਦਰਸ਼ਨੀ ਡਿਉਢੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ