ਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜ ਸਰੋਵਰਾਂ ਦੇ ਵਿੱਚੋਂ ਇੱਕ ਹੈ ਸੰਤੋਖ਼ਸਰ ਸਾਹਿਬ। ਇਸ ਸਥਾਨ ਦੀ ਪਹਿਲਾਂ ਸੇਵਾ ਚੌਥੇ ਪਾਤਸ਼ਾਹ ਨੇ ਕਰਵਾਈ ਫਿਰ ਪੰਜਵੇਂ ਪਾਤਸ਼ਾਹ ਨੇ ਸੰਪੂਰਨ ਕਰਾਇਆ। ਸਰੋਵਰ ਦੀ ਪੁਟਾਈ ਸਮੇ ਇਕ ਮੱਠ ਵੀ ਨਿਕਲਿਆ ਜਿਸ ਚ ਜੋਗੀ ਬੈਠਾ ਸੀ ਉਹਦਾ ਪ੍ਰਸੰਗ ਵੱਖਰਾ ਹੈ।
ਇਹ ਸਥਾਨ ਸ਼ਹਿਰ ਦੇ ਵਿੱਚ ਹੈ। ਆਸ ਪਾਸ ਦੇ ਲੋਕਾਂ ਨੇ ਇਸ ਪਵਿਤਰ ਅਸਥਾਨ ਦੀ ਬੜੀ ਬੇਕਦਰੀ ਕੀਤੀ। ਲੋਕ ਇਥੇ ਪਸ਼ੂ ਨਵਉਦੇ ਗਲੀਆਂ ਨਾਲੀਆਂ ਦਾ ਪਾਣੀ ਸਰੋਵਰ ਵਿੱਚ ਪੈਂਦਾ। ਲੋਕ ਘਰ ਦੀ ਗੰਦਗੀ ਕੂੜਾ ਕਰਕਟ ਇਥੇ ਸੁੱਟ ਜਾਂਦੇ। ਹਲਵਾਈਆਂ ਆਦਿਕ ਦੁਕਾਨ ਦੇ ਭਾਂਡੇ ਮਾਂਜਦੇ।
ਜਿਸ ਕਰਕੇ ਸਰੋਵਰ ਹਾਲਤ ਏਹੋ ਜਹੀ ਬਣ ਗਈ। ਅੰਗਰੇਜ ਰਾਜ ਸਮੇ ਸਾਫ ਸਫਾਈ ਨੂੰ ਮੁਖ ਰੱਖਦਿਆ , ਮਤਾ ਪਾਸ ਕੀਤਾ ਕੇ ਸਰੋਵਰ ਪੂਰ ਦਿੱਤਾ ਜਾਵੇ। ਇਹ ਮਤਾ 4 ਫਰਵਰੀ 1918 ਨੂੰ ਪਾਇਆ ਪਰ ਬਾਅਦ ਵਿਚ ਕੈਂਸਲ ਕਰ ਦਿੱਤਾ।
ਜਦੋਂ ਇਸ ਸਥਾਨ ਵੱਲ ਸਿੱਖਾਂ ਨੇ ਧਿਆਨ ਦਿੱਤਾ , ਕਾਰ ਸੇਵਾ ਸ਼ੁਰੂ ਹੋਈ। ਜਿਸ ਕਰਕੇ ਸਰੋਵਰ ਦੀ ਸਫ਼ਾਈ ਕਰਵਾਈ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Bhagwant singh
Very good