ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਮਾਣਾ ਵੱਲ ਨੂੰ ਜਾਣ ਸਮੇਂ ਹਲਕਾ ਨਾਭਾ ਦੇ ਪਿੰਡ ਧੰਗੇੜਾ ਵਿਖੇ ਪਹੁੰਚੇ ਸਨ | ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਨੇੜਲੇ ਪਿੰਡ ਸਿੰਬੜੋ ਵਿਖੇ ਵਿਸ਼ਰਾਮ ਕੀਤਾ ਸੀ, ਇਸ ਉਪਰੰਤ ਪਿੰਡ ਧੰਗੇੜਾ ਵਿਖੇ ਟੋਭੇ ਦੇ ਕੰਡੇ ‘ਤੇ ਬਣੇ ਥੜੇ੍ਹ ‘ਤੇ ਗੁਰੂ ਜੀ ਨੇ ਇਕ ਰਾਤ ਵਿਸ਼ਰਾਮ ਕੀਤਾ ਅਤੇ ਅੰਮਿ੍ਤ ਵੇਲੇ ਇਸਨਾਨ ਕਰਨ ਸਮੇਂ ਜੋ ਦਾਤਨ ਕੀਤੀ ਸੀ, ਉਸ ਨੰੂ ਉੱਥੇ ਹੀ ਲਗਾ ਦਿੱਤਾ, ਜੋ ਅੱਜ ਵੀ ਕਿੱਕਰ ਦੇ ਰੂਪ ‘ਚ ਮੌਜੂਦ ਹੈ ਅਤੇ ਇਹ ਟੋਭਾ ਹੁਣ ਗੁਰੂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਬਜ਼ੁਰਗਾਂ ਦੇ ਦੱਸਣ ਅਨੁਸਾਰ ਇਸ ਪਵਿੱਤਰ ਥਾਂ ‘ਤੇ ਇਕ ਗੋਕਲ ਨਾਮੀ ਬਾਲਕ ਆਪਣੇ ਪਸ਼ੂ ਚਰਾਉਂਦਾ ਸੀ ਅਤੇ ਬਾਅਦ ਵਿਚ ਗੋਕਲ ਨੇ ਅੰਮਿ੍ਤ ਛਕ ਕੇ ਆਪਣਾ ਨਾਂਅ ਤਰਲੋਕ ਸਿੰਘ ਰੱਖ ਲਿਆ ਅਤੇ ਸੰਨ 1913 ਤੋਂ 1972 ਤੱਕ ਗੁਰੂ ਸਾਹਿਬ ਦੇ ਚਰਨਛੋਹ ਪ੍ਰਾਪਤ ਅਸਥਾਨ ਦੀ ਸੇਵਾ ਨਿਭਾਈ | ਬਾਅਦ ‘ਚ ਇਨ੍ਹਾਂ ਦੀ ਦੇਖ-ਰੇਖ ਵਿਚ ਹੀ ਨਾਭਾ ਫ਼ੌਜ ਨੇ ਦਰਬਾਰ ਸਾਹਿਬ ਦੀ ਸੇਵਾ ਕੀਤੀ, ਜੋ ਕਿ ਨੇੜੇ ਹੀ ਕੱਲਰਾਂ ‘ਚ ਜਹਾਜ਼ਾਂ ਦਾ ਅੱਡਾ ਜਾਣੀ ਜਾਂਦੀ ਥਾਂ ‘ਤੇ ਅਕਸਰ ਸਿਖਲਾਈ ਲਈ ਆਉਂਦੀ ਸੀ | ਗੁਰੂ ਜੀ ਨੇ ਸਿੰਘਾਂ ਸਮੇਤ ਇਕ ਰਾਤ ਦਾ ਠਹਿਰਾਓ ਕੀਤਾ ਸੀ, ਜਿਸ ਦੌਰਾਨ ਸਵੇਰੇ ਸ਼ਾਮ ਗੁਰੂ ਜੀ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਗੁਰੂ ਜੀ ਨਾਲ ਮਾਤਾ ਨਾਨਕੀ, ਮਾਤਾ ਗੁਜਰੀ, ਮਾਮਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ