ਧਲੇਵਾਂ ਜ਼ਿਲ੍ਹਾ ਮਾਨਸਾ ਦਾ ਪਿੰਡ ਭੀਖੀ ਤੋਂ 7 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹੈ | ਮਾਲਵੇ ‘ਚ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 25 ਅੱਸੂ ਸੰਮਤ 1723 ਬਿਕਰਮੀ ਨੂੰ ਪਿੰਡ ਧਲੇਵਾਂ ਦੀ ਝਿੜੀ ‘ਚ ਆਏ, ਜਿੱਥੇ ਬੁੱਢਾ ਜੋਗੀ-ਰਾਜ ਬਾਬਾ ਤੁਲਸੀ ਦਾਸ ਰਹਿੰਦੇ ਸਨ ਜੋ ਛੇਵੀਂ ਪਾਤਸ਼ਾਹੀ ਜੀ ਦਾ ਸਿੱਖ ਸੀ | ਉਨ੍ਹਾਂ ਦੀ ਸ਼ਰਧਾ ਸੀ ਕਿ ਅੰਤਿਮ ਸਮੇਂ ਸਤਿਗੁਰੂ ਜੀ ਕਿਸੇ ਵੀ ਰੂਪ ‘ਚ ਦਰਸ਼ਨ ਦੇਣ ਤਾਂ ਜਦੋਂ ਉਨ੍ਹਾਂ ਨੇ ਨੈਣ ਖੋਲ੍ਹੇ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ‘ਚ ਹੋਏ ਅਤੇ ਗੁਰੂ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਬਾਬਾ ਤੁਲਸੀ ਦਾਸ ਦੇ ਪ੍ਰਾਣ ਪੂਰੇ ਹੋ ਗਏ | ਇਸ ਅਸਥਾਨ ਦੀ ਕਾਰ ਸੇਵਾ ਬਾਬਾ ਰਤਨ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ‘ਚ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਸਰੋਵਰ ਅਤੇ ਲੰਗਰ ਹਾਲ ਦੀ ਸੇਵਾ ਪਿੰਡ ਵਾਸੀਆਂ ਨੇ ਕੀਤੀ | ਇਸ ਤਰ੍ਹਾਂ ਹੀ ਪਿੰਡ ਭੁਪਾਲ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖੀਵਾ ਕਲਾਂ ਪਹੁੰਚੇ, ਜਿੱਥੇ ਉਨ੍ਹਾਂ ਸੰਗਤ ਮਾਣ ਰਹੇ ਸੰਘੇ ਨਾਂਅ ਦੇ ਵਿਆਕਤੀ ਨੇ ਪਿੰਡ ‘ਚ ਹੀ ਕਿਸੇ ਵਿਆਹ ਵਾਲੇ ਘਰ ‘ਚੋਂ ਆਪਦਾ ਮਿੱਠੇ ਆਦਿ ਦਾ ਹਿੱਸਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ