ਇੱਥੇ ਸੁਸ਼ੋਭਿਤ ਗੁਰਦੁਆਰਾ ਸੀਸ ਗੰਜ ਸਾਹਿਬ ਉਹ ਇਤਿਹਾਸ ਅਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17 ਨਵੰਬਰ 1675 ਈ: ਕਰਵਾਇਆ ਸੀ | ਮੁਗ਼ਲ ਹਕੂਮਤ ਦੇ ਨਾਬਰਾਬਰੀ ਦਮਨ ਨੂੰ ਰੋਕਣ ਅਤੇ ਭਾਰਤੀ ਲੋਕਾਈ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ (ਮੱਘਰ ਸੁਦੀ 5 ਸੰਮਤ 1732) 11 ਨਵੰਬਰ 1675 ਈ: ਨੂੰ ਹੋਈ ਸ਼ਹਾਦਤ ਉਪਰੰਤ ਦਿੱਲੀ ਵਿਖੇ ਮਚੀ ਹਫੜਾ-ਦਫੜੀ ਦੌਰਾਨ ਗੁਰੂ ਦੇ ਸਿੱਖ ਭਾਈ ਜੈਤਾ ਧਰਤੀ ‘ਤੇ ਡਿੱਗੇ ਗੁਰੂ ਸਾਹਿਬਾਨ ਦੇ ਸੀਸ ਨੂੰ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ | ਨਿੰਮ ਦੇ ਦਰੱਖਤ ਦੇ ਪੱਤਿਆਂ ‘ਚ ਲਪੇਟ ਗੁਰੂ ਸਾਹਿਬਾਨ ਦੇ ਸੀਸ ਨੂੰ ਲੈ ਕੇ ਜੰਗਲਾਂ ਰਾਹੀਂ ਹਕੂਮਤ ਦੀਆਂ ਨਜ਼ਰਾਂ ਤੋਂ ਬਚਦੇ ਬਚਾਉਂਦੇ ਭਾਈ ਜੈਤਾ ਕਰੀਬ 16 ਨਵੰਬਰ ਨੂੰ ਕੀਰਤਪੁਰ ਸਾਹਿਬ ਵਿਖੇ ਰਾਤ ਵੇਲੇ ਪਹੁੰਚੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਸੀਸ ਸਮੇਤ ਆਪਣੇ ਪਹੁੰਚਣ ਦੀ ਸੂਚਨਾ ਦਿੱਤੀ, ਜਿਸ ‘ਤੇ ਅਗਲੀ ਸਵੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਾਦੀ ਮਾਤਾ ਮਾਤਾ ਨਾਨਕੀ, ਮਾਤਾ ਗੁਜਰੀ ਸਮੇਤ ਵੱਡੀ ਗਿਣਤੀ ਸੰਗਤਾਂ ਕੀਰਤਪੁਰ ਸਾਹਿਬ ਪਹੁੰਚੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਗਲਵੱਕੜੀ ‘ਚ ਲੈ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖ਼ਿਤਾਬ ਦੇ ਕੇ ਨਿਵਾਜਿਆ | ਇੱਥੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਜੀ ਅਤੇ ਇਕੱਤਰ ਵੈਰਾਗ ‘ਚ ਡੁੱਬੀਆਂ ਸਮੂਹ ਸੰਗਤਾਂ ਗੁਰੂ ਸਾਹਿਬ ਦੇ ਸੀਸ ਨੂੰ ਪਾਲਕੀ ‘ਚ ਸਜਾ ਕੇ ਇਸੇ ਅਸਥਾਨ ‘ਤੇ ਪਹੁੰਚੀਆਂ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ