ਇਤਿਹਾਸ – ਗੁਰਦੁਆਰਾ ਰੇਰੂ ਸਾਹਿਬ (ਰਾਮਪੁਰ)
ਕਟਾਣੇ ਤੋਂ ਅੱਗੇ ਚੱਲਦਿਆਂ (ਉੱਚ ਦੇ ਪੀਰ)ਕਲਗੀਧਰ ਪਿਤਾ ਜੀ ਰਾਮਪੁਰ ਦੇ ਲਹਿੰਦੇ ਪਾਸੇ ਇੱਕ ਰੇਰੂ ਦਾ ਰੁੱਖ ਦੇਖ ਕੇ ਕੁਝ ਸਮਾਂ ਰੁਕੇ। ਰਾਮਪੁਰ ਪਿੰਡ ਅਜੇ ਵੱਸ ਹੀ ਰਿਹਾ ਸੀ , ਥੋੜ੍ਹੇ ਜਹੇ ਘਰ ਸਨ ਛੇਤੀ ਹੀ ਸਭ ਨੂੰ ਪਤਾ ਲੱਗਾ ਕੋਈ ਵੱਡਾ ਪੀਰ ਆਇਆ ਹੈ।
ਰਵਾਇਤ ਹੈ ਕਿ ਪਿੰਡ ਦਾ ਨੰਬਰਦਾਰ ਜਗਤੀਆ ਸੀ ਉਸ ਨੂੰ ਜਦੋ ਪਤਾ ਲੱਗਾ ਏ ਤਾਂ ਗੁਰੂ ਗੋਬਿੰਦ ਸਿੰਘ ਨੇ ਜੋ ਹਕੂਮਤ ਦੇ ਬਾਗੀ ਆ ਤਾਂ ਇਨਾਮ ਲੈਣ ਦੇ ਲਾਲਚ ਕਰਕੇ ਚੁਪ ਚਾਪ ਘੋੜੀ ਚੜਿਆ ਤੇ ਦਸਮੇਸ਼ ਜੀ ਦੀ ਚੁਗਲੀ ਕਰਨ ਵਾਸਤੇ “ਪਾਇਲ” ਵੱਲ ਨੂੰ ਚੱਲ ਪਿਆ। ਉਦੋ ਪਾਇਲ ਚੌਂਕੀ ਹੁੰਦੀ ਸੀ ਪਰ ਪਾਇਲ ਪਹੁੰਚਣ ਤੋਂ ਪਹਿਲਾਂ ਕੱਦੋਂ ਪਿੰਡ ਦੇ ਟਿੱਬਿਆਂ ਚੋ ਲੰਘਦਿਆਂ ਘੋੜੀ ਤੋਂ ਡਿੱਗਾ , ਪੈਰ ਰਕਾਬ ਚ ਅੜ ਗਿਆ , ਘੋੜੀ ਡਰ ਗਈ , ਰੁਕੀ ਨਾ ਜਗਤੀਆ ਘਸੀਟ ਘਸੀਟ ਕੇ ਮਰ ਗਿਆ।
ਉਧਰ ਦੂਜੇ ਪਾਸੇ ਜਗਤੀਏ ਦਾ ਭਤੀਜਾ ਭਾਈ ਭਾਰਾ ਛੋਟੀ ਉਮਰ ਦਾ ਸੀ। ਉਹ ਆਪਣੀ ਮਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਨਾਲ ਦੁੱਧ ਲਿਆਇਆ ਸੀ। ਉਹ ਛਕਾਇਆ , ਭਾਰੇ ਦੀ ਮਾਂ ਨੇ ਬੇਨਤੀ ਕੀਤੀ ਮਹਾਰਾਜ ਸ਼ਰੀਕ ਤੰਗ ਕਰਦੇ ਨੇ ਮੇਰੇ ਪੁੱਤ ਦੀ ਜਾਨ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ