ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੁਬੜੀ (ਆਸਾਮ) ਨੌਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਹੈ | ਇਸ ਪਵਿੱਤਰ ਤੇ ਇਤਿਹਾਸਕ ਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਆਪਣੇ ਚਰਨ ਪਾਏ ਸਨ | ਕੋਲਕਾਤਾ, ਦਿੱਲੀ, ਪੰਜਾਬ ਤੋਂ ਇੱਥੇ ਆਉਣ ਲਈ ਨਿਊ ਕੂਚ ਬਿਹਾਰ ਸਟੇਸ਼ਨ ‘ਤੇ ਉੱਤਰਨ ਤੋਂ ਬਾਅਦ ਬੱਸ ਰਾਹੀਂ ਸਿੱਧੇ ਧੁਬੜੀ ਸਾਹਿਬ ਪਹੁੰਚ ਸਕਦੇ ਹੋ | ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਆਸਾਮ ਦੇ ਇਤਿਹਾਸਕਾਰ ਲੇਖਕ ਐਸ.ਕੇ. ਭੁਈਆਂ ਆਪਣੀ ਕਿਤਾਬ ‘ਬੈਕਗ੍ਰਾਉਂਡ ਆਫ਼ ਆਸਾਮੀਜ਼ ਕਲਚਰ’ ‘ਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੌਰਾਨ ਧੰਨਪੁਰ ਰਾਹੀ ਆਸਾਮ (ਧੁਬੜੀ) ਆਏ ਅਤੇ ਇਸ ਸਥਾਨ ‘ਤੇ ਸੰਤ ਸ਼ੰਕਰਦੇਵ ਨੂੰ ਮਿਲੇ, ਜਿਹੜੇ ਕਿ ਆਸਾਮ ਦੇ ਵੈਸ਼ਨਵ ਸੁਧਾਰਕ ਸਨ | ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ ਤੇ ਹੋਰ ਸਿੱਖਾਂ ਸਮੇਤ 1667 ਇੱਥੇ ਆਏ ਸਨ | ਜਦੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਜੈਪੁਰ ਦੇ ਰਾਜਾ ਮਾਨ ਸਿੰਘ ਦੇ ਪੋਤਰੇ ਰਾਜਾ ਰਾਮ ਸਿੰਘ ਨੰੂ ਕਾਮਰੂਪ ਆਸਾਮ ਦੇ ਅਹੋਮ ਰਾਜਾ ਚੱਕਰਧਜ ਪਣਿਪਾਲ ਸਿੰਘ ‘ਤੇ ਚੜ੍ਹਾਈ ਕਰਨ ਭੇਜਿਆ ਸੀ | ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਨ੍ਹਾਂ ਦੀ ਰੱਖਿਆ ਵਾਸਤੇ ਇੱਥੇ ਦਰਿਆ ਬ੍ਰਹਮਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ‘ਤੇ ਬਿਰਾਜੇ ਸਨ | ਨੌਵੇਂ ਪਾਤਿਸ਼ਾਹ ਨੇ ਇੱਥੇ ਬੈਠ ਕੇ ਰਾਮ ਸਿੰਘ ਅਤੇ ਚੱਕਰਧਜ ਪਣਿਪਾਲ ਸਿੰਘ ਦੀ ਆਪਸ ‘ਚ ਸੁਲਾਹ ਕਰਵਾ ਦਿੱਤੀ ਸੀ | ਉਸ ਸੁਲਾਹ ‘ਚ ਦੋਵਾਂ ਰਾਜਿਆਂ ਦੀਆਂ ਫ਼ੌਜਾਂ ਨੇ ਆਪਣੀ ਪੰਜ ਲੱਖ ਢਾਲਾਂ ਮਿੱਟੀ ਦੀਆਂ ਭਰ ਕੇ ਮਹਾਰਾਜ ਦੀ ਆਗਿਆ ਨਾਲ ਇਕ ਉੱਚਾ ਥੜ੍ਹਾ ਬਣਾ ਦਿੱਤਾ ਸੀ, ਜਿਸ ‘ਤੇ ਗੁਰੂ ਜੀ ਆਪ ਪ੍ਰਸੰਨ ਹੋ ਕੇ ਬਿਰਾਜੇ ਸਨ | ਇੱਥੇ ਬੈਠ ਕੇ ਗੁਰੂ ਸਾਹਿਬ ਨੇ ਤਿ੍ਪੁਰਾ ਦੇ ਰਾਜਾ ਰਾਮ ਰਾਏ ਦੀ ਬੇਨਤੀ ‘ਤੇ ਉਸ ਨੂੰ ਵਰ ਬਖ਼ਸ਼ਿਆ, ਜਿਸ ਸਦਕਾ ਉਸ ਦੇ ਘਰ ਇਕ ਲੜਕਾ ਰਤਨ ਰਾਏ ਪੈਦਾ ਹੋਇਆ ਸੀ, ਜਿਸ ਦੇ ਮੱਥੇ ‘ਤੇ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ