ਗੁਰੂ ਅੰਗਦ ਦੇਵ ਜੀ ਤੇ ਮਲੂਕਾ ਚੌਧਰੀ ,
ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਸ੍ਰੀ ਖਡੂਰ ਸਾਹਿਬ ਜੀ ਵਿਚ ਮਲੂਕਾ ਨਾਮ ਦਾ ਵਿਅਕਤੀ ਜੋ ਪਿੰਡ ਦਾ ਚੌਧਰੀ ਰਹਿੰਦਾ ਸੀ । ਕਈ ਵਿਦਵਾਨਾਂ ਨੇ ਇਸਦਾ ਨਾਮ ਚੌਧਰੀ ਜਵਾਹਰ ਮੱਲ ਲਿਖਿਆ ਹੈ । ਇਸ ਦੀ ਹਵੇਲੀ ਸਤਿਗੁਰਾਂ ਦੇ ਮੱਲ ਅਖਾੜਾ ਸਾਹਿਬ ਦੇ ਪਾਸ ਹੀ ਸੀ । ਇਸ ਨੂੰ ਸ਼ਰਾਬ ਪੀਣ ਦੀ ਬੜੀ ਭੈੜੀ ਆਦਤ ਸੀ । ਇਸ ਕਰਕੇ ਇਸ ਨੂੰ ਮਿਰਗੀ ਦੀ ਦੁਖਦਾਇਕ ਬਿਮਾਰੀ ਸੀ , ਜੋ ਬੜੇ – ਬੜੇ ਇਲਾਜ ਕਰਕੇ ਵੀ ਨਾ ਹਟੀ । ਇਹ ਬਿਮਾਰੀ ‘ ਤੋਂ ਤੰਗ ਆ ਗਿਆ ਕਿਸੇ ਨੇ ਦੱਸਿਆ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਜਾ ਉਹ ਤੇਰੀ ਬਿਮਾਰੀ ਠੀਕ ਕਰ ਸਕਦੇ ਹਨ ।ਮਲੂਕੇ ਚੌਧਰੀ ਨੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ ।
ਆਪ ਤਪਾ ਜੀ ਪਰਮ ਕਿਰਪਾਲੁ ॥ ਸਭ ਭਾਖਹਿ ਤੁਮ ਸੁਜਸੁ ਬਿਸਾਲ ॥
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ , ਹੇ ਗ਼ਰੀਬ ਨਿਵਾਜ ਜੀ ! ਮੇਰੀ ਮਿਰਗੀ ਦੀ ਬਿਮਾਰੀ ਹਟਾਓ ।
ਰੋਗ ਅਧਿਕ ਮੇਰੇ ਤਨ ਮਾਂਹੀ ॥ ਕਰਹੁ ਕ੍ਰਿਪਾ ਜਿਮ ਇਹੁ ਮਿਟ ਜਾਹੀ ॥੨੩ ॥
ਸਤਿਗੁਰੂ ਸਾਹਿਬ ਜੀ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਏਗੀ , ਪਰ ਇਹ ਗੱਲ ਚੇਤੇ ਰੱਖੀਂ , ਜਿਸ ਦਿਨ ਸ਼ਰਾਬ ਪੀਵੇਂਗਾ , ਐਸੀ ਮਿਰਗੀ ਆਵੇਗੀ ਕਿ ਉੱਠ ਨਹੀਂ ਸਕੇਂਗਾ , ਉਥੇ ਹੀ ਮਰ ਜਾਵੇਗਾ । ਇਹ ਸਤਿਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤੇ । ਮਲੂਕੇ ਨੇ ਇਹ ਬਚਨ ਸੁਣ ਕੇ ਸ਼ਰਾਬ ਛੱਡ ਦਿੱਤੀ । ਅੱਠ ਸਾਲ ਜਿਉਂਦਾ ਰਿਹਾ ਤੇ ਮਿਰਗੀ ਦੀ ਬਿਮਾਰੀ ਨਾ ਆਈ । ਇਕ ਦਿਨ ਉਸ ਨੂੰ ਗ਼ਲਤ ਸਾਥੀਆਂ ਦਾ ਸੰਗ ਹੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ