19 ਨਵੰਬਰ ਪ੍ਰਕਾਸ਼ ਪੁਰਬ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਹੈ ਆਉ ਅੱਜ ਇਤਿਹਾਸ ਦਾ ਪੰਜਵਾਂ ਭਾਗ ਪੜੀਏ ਜੀ ।
ਭਾਗ 5
ਚਾਰ ਉਦਾਸੀਆਂ :–
ਗੁਰੂ ਨਾਨਕ ਸਾਹਿਬ ਸਿਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾ ਨੇ ਅਧਿਆਤਮਿਕ ਸਚਾਈ , ਰੂੜਵਾਦੀ ਜਾਤੀ ਵਾਦ , ਊਚ-ਨੀਚ , ਧਰਮਾਂ ਦੇਸ਼ , ਹਦਾਂ , ਸਰਹਦਾਂ ਦੀਆਂ ਪਰੰਪਰਾਵਾਂ ਤੋ ਉਪਰ ਉਠਕੇ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜਾਇਆ । ਇਨ੍ਹਾ ਉਦਾਸੀਆਂ ਦੇ ਦੌਰਾਨ ਗੁਰੂ ਨਾਨਕ ਸਾਹਿਬ ਦੀ ਮਹਾਨ ਸ਼ਖਸ਼ੀਅਤ ਨੇ ਜਿਥੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ -ਨਿੱਘ ਨਾਲ ਤਿੱਬਤ ਤੇ ਚੀਨ ਦੀਆਂ ਬਰ੍ਫਾਨੀ ਛੋਟੀਆਂ ਨੂੰ ਪਿਘਲਾਇਆ ।
ਪੰਜਾਬ ਦਾ ਚੱਕਰ ਲਾ ਚੁਕਣ ਤੋਂ ਮਗਰੋਂ ਸੰਸਾਰ -ਕਲਿਆਣ ਦੇ ਵਡੇਰੇ ਉਦੇਸ਼ ਦੀ ਪੂਰਤੀ ਲਈ ਆਪਣਾ ਸੁਖ ਆਰਾਮ ਤਿਆਗ ਕੇ, ਆਪਣੀ ਉਮਰ ਦਾ ਇਕ ਵਡਾ ਹਿਸਾ ਧਰਤੀ ਦੀ ਲੋਕਾਈ ਨੂੰ ਸੋਧਣ ਲਈ ਲੰਬੇਰਾ ਚੱਕਰ ਲਗਾਣ ਦਾ ਫੈਸਲਾ ਕੀਤਾ ਆਪਣੇ ਇਸ ਮਕਸਦ ਦੀ ਪੂਰਤੀ ਲਈ ਓਹ ਕਿਥੇ ਕਿਥੇ ਨਹੀਂ ਗਏ । ਪਹਾੜਾ, ਰੇਗਿਸਤਾਨਾਂ , ਦਰਿਆ, ਸਮੁੰਦਰ ਮੀਹ ਝੱਖੜ ਨੂੰ ਸਹਿ ਕੇ ਪੈਦਲ, ਸਮੁੰਦਰੀ ਜਹਾਜ਼ ਵਿਚ ਕਈ ਕਈ ਦਿਨ ਮਹੀਨੇ ਸਾਲੋਂ ਸਾਲ ਸਫਰ ਕੀਤਾ । ਮਿਸਰ, ਇਟਲੀ , ਰੋਮ, ਸਪੇਨ , ਸਿਸਲੀ, ਫਰਾਂਸ, ਇਰਾਕ਼ ,ਇਰਾਨ, ਤੁਰਕੀ ਤਕ ਵੀ ਗਏ ।
ਓਸ ਵਕਤ ਜਦ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ ਜਮੀਨ ਤੇ ਸੋਣਾ, ਭੁਖੇ ਰਹਿਣਾ, ਸਰਦੀ ਗਰਮੀ ਬਰਦਾਸ਼ਤ ਕਰਨੀ, ਜੰਗਲ ਬੀਆਬਾਨ ਤੇ ਰੇਗਿਸਤਾਨ ਵਿਚੋ ਲੰਘਣਾ , ਰੋਟੀ ਨਾ ਮਿਲੇ ਤਾਂ ਪਾਣੀ, ਪਾਣੀ ਨਾ ਮਿਲੇ ਤੇ ਹਵਾ , ਹਰ ਤਰਹ ਨਾਲ ਆਪਣੇ ਆਪ ਨੂੰ ਤਿਆਰ ਕਰ ਲਿਆ ਤੇ ਤੁਰ ਪਏ । ਗੁਰੂ ਸਾਹਿਬ ਦੀਆਂ ਇਨ੍ਹਾ ਲੰਬੀਆਂ ਚਾਰ ਉਦਾਸੀਆਂ ਤੇ ਉਨ੍ਹਾ ਦੀ ਮਹਾਨ ਸ਼ਖਸ਼ੀਅਤ ਨੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ ਜਿਥੇ ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ ਨਿੱਘ ਨਾਲ ਤਿਬਤ ਤੇ ਚੀਨ ਦੀਆਂ ਬਰ੍ਫਾਨੀ ਚੋਟੀਆਂ ਨੂੰ ਪਿਘਲਾਇਆ ।
ਪਹਿਲੀ ਉਦਾਸੀ ( 1497 -1508 ) ;-
ਗੋਇੰਦਵਾਲ, ਫਤਹਿਆਬਾਦ , ਸੁਲਤਾਨਵਿੰਡ , ਖਾਲੜਾ , ਲਾਹੌਰ, ਕਸੂਰ ਚੁਹਣੀਏ ਆਦਿ ਤੋ ਗੁਜਰਦੇ ਹੋਏ ਮਾਲਵੇ ਵਿਚ ਆਏ ਬਾਂਗਰ ਦੇ ਇਲਾਕੇ ਚੋਂ ਹੁੰਦੇ ਹੋਏ ਪਿਹੋਵਾ , ਕੁਰਕਸ਼ੇਤਰ ,ਕਰਨਾਲ ,ਹਰਿਦਵਾਰ, ਦਿੱਲੀ, ਬਨਾਰਸ, ਪਟਨਾ, ਰਾਜਗੀਰੀ ,ਗਯਾ , ਮਾਲਦਾ ,ਧੂਪੜੀ , ਜਗਨਨਾਥ ਪੁਰੀ , ਜਬਲਪੁਰ , ਭੂਪਾਲ ,ਝਾਂਸੀ, ਗਵਾਲੀਅਰ, ਭਰਤਪੁਰ , ਗੁੜਗਾਵਾਂ , ਝਜਰ, ਨਾਰਨੋਲ, ਜੀਂਦ, ਕੈਥਲ , ਸੁਨਾਮ, ਸੰਗਰੂਰ । ਇਹ ਉਦਾਸੀ ਸਭ ਤੋਂ ਲੰਬੀ ਸੀ 1508 ਵਿਚ ਵਾਪਸ ਸੁਲਤਾਨਪੁਰ ਪਹੁੰਚੇ ।
ਗੁਰੂ ਨਾਨਕ ਸਾਹਿਬ ਦਾ ਆਪਣੀਆ ਉਦਾਸੀਆਂ ਵਿਚ ਪ੍ਰਚਾਰ ਕਰਨ ਦਾ ਢੰਗ ਬੜਾ ਨਿਰਾਲਾ ਸੀ ਜਾ ਤਾਂ ਓਹ ਪਹਿਰਾਵਾ ਕੁਝ ਐਸਾ ਪਾ ਲੈਂਦੇ ਤਾਂਕਿ ਭੀੜ ਦਾ ਧਿਆਨ ਉਨਾਂ ਵਲ ਖਿੱਚਿਆ ਜਾਏ । ਜਾਂ ਕੁਝ ਐਸਾ ਕਰਦੇ ਕੀ ਲੋਕ ਆਪਣੇ ਆਪ ਉਨ੍ਹਾ ਦੇ ਦਵਾਲੇ ਖੜੇ ਹੋ ਜਾਂਦੇ ਸਨ ।
ਹਰਿਦਵਾਰ ਵਿਚ ਪਿਤਰਾਂ ਨੂੰ ਪੁਰਬ ਵਲ ਪਾਣੀ ਦੇਣ ਦੇ ਪਖੰਡ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ