ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ ।
ਭਾਗ 6
ਦੂਜੀ ਉਦਾਸੀ (1510 -1515 )
ਕੁਝ ਸਮਾਂ ਠਹਿਰ ਕੇ ਫਿਰ ਦੱਖਣ ਵਲ ਫੇਰਾ ਪਾਇਆ ਦੋ ਸਿਖ ਭਾਈ ਸੇਦੋ ਤੇ ਭਾਈ ਸ਼ੀਹਾਂ ਵੀ ਆਪ ਜੀ ਦੇ ਨਾਲ ਸਨ । ਇਸ ਉਦਾਸੀ ਵਿਚ ਆਪ ,ਜੈਨੀਆਂ , ਬੋਧੀਆਂ , ਜੋਗੀਆਂ ਤੇ ਮੁਸਲਮਾਨਾ ਦੇ ਪ੍ਰਸਿੱਧ ਅੱਡਿਆਂ ਤੇ ਗਏ ।
ਕਰਤਾਰਪੁਰ -ਧਰਮਕੋਟ -ਭਟਨੋਰ -ਬਠਿੰਡਾ ਤੋਂ ਸਰਸਾ ਪੁਜੇ ਇਥੇ ਮੁਸਲਮਾਨ ਸੂਫੀ , ਫਕੀਰਾਂ ਦਾ ਅੱਡਾ ਸੀ , ਜਿਸਦਾ ਮੁਖੀ ਖਵਾਜਾ ਅਬਦੁਲ ਅਤੇ ਪੀਰ ਬਹਾਵਲ ਹਕ਼ ਸਨ ਜੋ ਕਫਨ ਤਪ ਸਾਧ ਕੇ ਕਰਾਮਾਤਾਂ , ਜਾਦੂ ਟੂਣਿਆਂ ਰਾਹੀਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਢੋਂਗ ਰਚਕੇ, ਹਿੰਦੂਆਂ ਨੂੰ ਮੁਸਲਮਾਨ ਬਣਾਦੇ ਸਨ । ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਕੀ ਦੁਨਿਆ ਵਿਚ ਰਹਿਕੇ ਲੋੜਵੰਦਾ ਦੀ ਸੇਵਾ ਕਰਦਿਆਂ ਹੀ ਰਬ ਖੁਸ਼ ਹੁੰਦਾ ਹੈ , ਤਪਾਂ, ਕਰਾਮਾਤਾਂ ਤੇ ਜਾਦੂ ਟੂਣਿਆ ਨਾਲ ਨਹੀ ਧਰਮ ਸਭ ਦਾ ਚੰਗਾ ਹੈ ਇਸ ਨੂੰ ਜੋਰ ਜਬਰ ਜਾ ਲਾਲਚ ਦੇਕੇ ਬਦਲਾਣਾ ਗੁਨਾਹ ਹੈ ।
ਇਸ ਤੋਂ ਬਾਅਦ ਬੀਕਾਨੇਰ ਗਏ ਜਿਥੇ ਜੈਨੀ ਜੀਵ ਹਤਿਆ ਦੇ ਖ਼ਿਆਲ ਕਰਕੇ ਜੂਆਂ ਨਹੀ ਸੀ ਮਾਰਦੇ ਜੰਗਲ ਪਾਣੀ ਕਰਕੇ ਖਿਲਾਰ ਦਿੰਦੇ ਤਾਕਿ ਉਸ ਵਿਚ ਪੈਦਾ ਹੋਏ ਕੀੜੇ ਮਰਨ ਨਾ ਪਾਣੀ ਛਾਨ ਕੇ ਪੀਂਦੇ , ਮੂੰਹ ਅਗੇ ਕਪੜਾ ਬੰਨੀ ਰਖਦੇ ਤਾ ਕੀ ਮੂੰਹ ਦੇ ਅੰਦਰ ਹਵਾ ਦੇ ਨਾਲ ਕੀਟਾਣੂ ਅੰਦਰ ਜਾਕੇ ਮਰ ਨਾ ਜਾਣ । ਗੁਰੂ ਸਾਹਿਬ ਨੇ ਉਨ੍ਹਾ ਨੂੰ ਸਮਝਾਇਆ ਕਿ ਗੰਦੇ ਰਹਿਣਾ ਧਰਮ ਨਹੀਂ ਹੈ , ਤਨ ਤੇ ਮਨ ਦੀ ਸਫਾਈ ਉਤਨੀ ਜਰੂਰੀ ਹੈ ਜਿਤਨਾ ਕਿ ਖਾਣਾ ,ਪੀਣਾ ਉਨਾਂ ਦੇ ਅਜੀਬੋ ਗਰੀਬ ਤੇ ਹਾਸੋ ਹੀਂਣ ਕਰਮਾਂ ਨੂੰ ਦਲੀਲਾਂ ਰਾਹੀ ਸੁਧਾਰਿਆ ।
ਬੀਕਾਨੇਰ ਤੋ ਅਜਮੇਰ ਜਾ ਪਹੁੰਚੇ ਜਿਥੇ ਮੁਸਲਮਾਨ ਫਕੀਰਾਂ ਤੇ ਜੋਗੀਆਂ ਦਾ ਗੜ ਸੀ ਸਚੇ ਮੁਸਲਮਾਨ ਦੀ ਪਰਿਭਾਸ਼ਾ ਸਮਝਾਈ ਕਿਸੇ ਨੂੰ ਮਾੜਾ ਜਾ ਨੀਵਾਂ ਗਿਣਨਾ, ਨਫਰਤ ਕਰਨੀ ਮੁਸਲਮਾਨੀ ਸ਼ਰਾ ਨਹੀ ਹੈ , ਬਲਕਿ ਹਕ ਹਲਾਲ ਦੀ ਕਮਾਈ ਕਰਨੀ ਤੇ ਉਸ ਨੂੰ ਵੰਡ ਕੇ ਛਕਣਾ , ਸਭ ਨਾਲ ਪਿਆਰ ਤੇ ਹਮਦਰਦੀ ਕਰਨੀ, ਮਿਲ ਕੇ ਰਹਿਣਾ , ਨੇਕ ਕੰਮ ਕਰਨੇ , ਬੁਰੇ ਕੰਮਾਂ ਤੋ ਬਚਣਾ, ਹਰ ਕਿਸੇ ਦਾ ਭਲਾ ਕਰਨਾ ਤੇ ਮੰਗਣਾ , ਨਾਮ ਜਪਣਾ ਇਹੀ ਅਸਲੀ ਫਕੀਰੀ ਤੇ ਜੋਗ ਹੈ ।
ਮੱਧ ਭਾਰਤ ਦੇ ਜੰਗਲਾ ਪਹਾੜਾ ਦਾ ਚੱਕਰ ਲਗਾਕੇ ਆਪ ਦੱਖਣ ਵਲ ਨੂੰ ਹੋ ਤੁਰੇ ਰਾਹ ਵਿਚ ਉਨ੍ਹਾ ਨੂੰ ਪਤਾ ਚਲਿਆ ਕੀ ਇਥੇ ਬੰਦਾ-ਖਾਣੀ ,ਕੌਡਾ ਰਾਖਸ਼ ਵਸਦਾ ਹੈ । ਜੋ ਰਾਹੀਆਂ ਤੇ ਮੁਸਾਫਰਾਂ ਨੂੰ ਤਲਕੇ ਖਾ ਜਾਂਦਾ ਸੀ ,ਜਦ ਮਰਦਾਨੇ ਨੂੰ ਕੜਾਹੇ ਵਿਚ ਪਾਣ ਲਈ ਪਕੜਿਆ ਤਾਂ ਗੁਰੂ ਨਾਨਕ ਸਾਹਿਬ ਉਥੇ ਪਹੁੰਚ ਗਏ ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਤੇ ਵਾਰਤਾਲਾਪ ਕਰਦਿਆਂ ਪਤਾ ਨਹੀ ਕੀ ਹੋਇਆ ਕਿ ਓਹ ਗੁਰੂ ਸਾਹਿਬ ਦੀ ਚਰਨੀ ਢਹਿ ਪਿਆ ਤੇ ਬਾਬੇ ਨਾਨਕ ਦੀ ਸਿਖਿਆ ਅਨੁਸਾਰ ਚਲਣ ਦਾ ਪ੍ਰਣ ਕੀਤਾ ।
ਹੈਦਰਾਬਾਦ, ਗੋਲਕੁੰਡਾ, ਮਦਰਾਸ, ਪਾਂਡੀਚਰੀ, ਤਨ੍ਜੋਰ ਤੋ ਹੁੰਦੇ ਸੰਗਲਾਦੀਪ ਪੁਜੇ ਇਥੋਂ ਦਾ ਰਾਜਾ ਸ਼ਿਵਨਾਥ ਭਾਈ ਸਨਮੁਖ ਜੋ ਗੁਰੂ ਦਾ ਸਿਖ ਸੀ, ਦੀ ਸੰਗਤ ਕਰਦੇ ਕਰਦੇ , ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ । ਉਸਦੇ ਮਨ ਵਿਚ ਗੁਰੂ ਦਰਸ਼ਨਾ ਦੀ ਚਾਹ ਪੈਦਾ ਹੋਈ ਉਸਨੇ ਭਾਈ ਸਨਮੁਖ ਦੇ ਨਾਲ ਜਾਣ ਦੀ ਇਛਾ ਪ੍ਰਗਟ ਕੀਤੀ ਭਾਈ ਸਨਮੁਖ ਨੇ ਕਿਹਾ ਕੀ ਤੁਸੀਂ ਇਥੇ ਰਹਿਕੇ ਆਪਣੇ ਫਰਜ਼ ਪੂਰੇ ਕਰੋ, ਜਦੋਂ ਸਚੇ ਦਿਲ ਨਾਲ ਯਾਦ ਕਰੋਗੇ ਗੁਰੂ ਸਾਹਿਬ ਇਥੇ ਹੀ ਆ ਜਾਣਗੇ ਸਾਰੇ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਦੇ ਆਣ ਦਾ ਪਤਾ ਚਲ ਗਿਆ ,ਕਈ ਸਾਧੂ ,ਮਹਾਤਮਾ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਕੇ ਰਾਜੇ ਕੋਲ ਆਏ ਰਾਜੇ ਨੇ ਪ੍ਰੀਖਿਆ ਲੈਣ ਲਈ ਸਭ ਨੂੰ ਲਾਲਚ ਦਿਤੇ ਤੇ ਅਖੀਰ ਅਸਲੀ ਨਾਨਕ ਢੂੰਢ ਲਿਆ ,ਜਿਸ ਨਾਲ ਉਸ ਨੂੰ ਅਗੰਮੀ ਠੰਡ ਪਈ ਕਾਫੀ ਚਿਰ ਗੁਰੂ ਨਾਨਕ ਸਾਹਿਬ ਇਥੇ ਰਹੇ ਇਥੇ ਸੰਗਲਾਦੀਪ ਵਿਚ ਸਿਖੀ ਕੇਂਦਰ ਖੋਲਕੇ ਪਰਚਾਰਕ ਥਾਪੇ ।
ਸੰਗਲਾਦੀਪ ਤੋਂ ਕਜਲੀ ਬੰਨ ਗਏ ਜਿਥੇ ਜੋਗੀਆਂ ਤੇ ਸਿਧੀਆਂ ਦਾ ਵਡਾ ਡੇਰਾ ਸੀ ਇਹ ਲੋਕਾਂ ਨੂੰ ਕਰਾਮਾਤਾ ,ਵਹਿਮਾ ਭਰਮਾ ਤੇ ਕਰਮ ਕਾਂਡਾ ਦੇ ਜਾਲ ਵਿਚ ਫਸਾਕੇ ਗੁਮਰਾਹ ਕਰ ਰਹੇ ਸੀ । ਉਹਨਾ ਨੂੰ ਸੋਧਿਆ ਸਮਝਾਇਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ