ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ, ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਦਾ ਮਾਣ ਹਾਸਿਲ ਹੈ | ਇਸ ਸ਼ਹਿਰ ‘ਚ ਸ਼ਾਮਿਲ ਗੁਰਦੁਆਰਾ ਗਊ ਘਾਟ ਸਾਹਿਬ, ਜਿਸ ਨੂੰ ਗਰਦੁਆਰਾ ਬੜੀ ਸਿੱਖ ਸੰਗਤ ਵੀ ਕਿਹਾ ਜਾਂਦਾ ਹੈ, ਨੂੰ ਪਹਿਲੀ ਤੇ ਨੌਵੀਂ ਪਾਤਸ਼ਾਹੀ ਦੇ ਚਰਨਾਂ ਦੀ ਛੋਹ ਹਾਸਿਲ ਹੈ | ਗੁਰੂ ਨਾਨਕ ਦੇਵ ਜੀ ਆਪਣੀ ਪੂਰਬ ਖੇਤਰ ਦੀ ਪਹਿਲੀ ਉਦਾਸੀ ਮੌਕੇ ਭਾਈ ਮਰਦਾਨਾ ਜੀ ਨਾਲ ਇਥੇ ਪੁੱਜੇ ਸਨ ਤੇ ਆਪਣੇ ਅਨਿੰਨ ਪੈਰੋਕਾਰ ਤੇ ਨਾਮਵਰ ਵਪਾਰੀ ਭਾਈ ਜੈਤਾਮੱਲ ਸੇਠ ਦੀ ਬੇਨਤੀ ‘ਤੇ ਉਸ ਦੀ ਹਵੇਲੀ ‘ਚ ਚਰਨ ਪਾ ਕੇ ਉਸ ਨੂੰ ਪਵਿੱਤਰ ਕੀਤਾ ਤੇ ਇਸ ਹਵੇਲੀ ਵਿਖੇ ਸੰਗਤਾਂ ਦੇ ਭਜਨ ਬੰਦਗੀ ਕਰਨ ਲਈ ਧਰਮਸਾਲਾ ਸਥਾਪਿਤ ਕਰਦਿਆਂ ਇਸ ਨੂੰ ਬੜੀ ਸੰਗਤ ਦਾ ਨਾਮ ਦਿੱਤਾ | ਬਾਅਦ ‘ਚ 1666 ਈਸਵੀ ‘ਚ ਨੌਵੇਂ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕਰਦਿਆਂ ਪਰਿਵਾਰ ਸਮੇਤ ਪੂਰਬ ‘ਚ ਇਸ ਸਥਾਨ ‘ਤੇ ਪੁੱਜੇ ਸਨ | ਭਾਈ ਜੈਤਾਮੱਲ ਜਿਨ੍ਹਾਂ ਦੀ ਉਸ ਸਮੇਂ ਉਮਰ ਕਰੀਬ 350 ਸਾਲ ਦੱਸੀ ਜਾਂਦੀ ਸੀ, ਨੇ ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਬਿਰਧ ਅਵਸਥਾ ਹੋਣ ਕਾਰਣ ਗੰਗਾ ਨਦੀ ‘ਤੇ ਇਸ਼ਨਾਨ ਕਰਨ ਨਹੀਂ ਜਾ ਸਕਦੇ ਤਾਂ ਗੁਰੂ ਸਾਹਿਬ ਨੇ ਅਜਿਹਾ ਕੌਤਕ ਕੀਤਾ ਕਿ ਗੰਗਾ ਗਊ ਰੂਪ ਵਿਚ ਖੁਦ ਉਨ੍ਹਾਂ ਦੇ ਅਸਥਾਨ ਨੇੜੇ ਕੁੰਡ ਵਿਚ ਆ ਕੇ ਇਸ਼ਨਾਨ ਕਰਾਉਣ ਲੱਗੀ |...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
GURMEJ SINGH
ਵਾਹਿਗੁਰੂ ਜੀ