ਪਟਿਆਲਾ ਮੁੱਖ ਮਾਰਗ ‘ਤੇ ਸਥਿਤ ਹੈ, ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀਆਂ ਮਾਲਵੇ ਦੀਆਂ ਧਰਮ ਪ੍ਰਚਾਰ ਯਾਤਰਾਵਾਂ ਦੌਰਾਨ ਪਿੰਡ ਖੀਵਾ ਕਲਾਂ, ਸਮਾਉਂ ਤੋਂ ਚੱਲ ਕੇ ਇੱਥੇ ਡੇਰਾ ਲਗਾਇਆ | ਜਦ ਗੁਰੂ ਜੀ ਇੱਥੇ ਪਹੁੰਚੇ ਤਾਂ ਇੱਥੋਂ ਦੇ ਚੌਧਰੀ ਦੇਸੂ ਨੇ ਗੁਰੂ ਜੀ ਦੀ ਸੇਵਾ ਕੀਤੀ, ਜਿਸ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਦੇਸੂ ਨੂੰ 5 ਤੀਰ ਬਖਸ਼ੇ ਅਤੇ ਬਚਨ ਕੀਤਾ ਕਿ ਜਦ ਕੋਈ ਸੰਕਟ ਆਵੇ ਤਾਂ ਇਨ੍ਹਾਂ ਤੀਰਾਂ ‘ਚੋਂ ਇਕ ਚਲਾਵੀਂ ਤੇ ਤੇਰੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋਣਗੀਆਂ ਤੇ ਗੁਰੂ ਜੀ ਨੇ ਦੇਸੂ ਨੂੰ ਇਨ੍ਹਾਂ ਤੀਰਾਂ ਦੀ ਸੰਭਾਲ ਕਰਨ ਲਈ ਵੀ ਆਖਿਆ | ਗੁਰੂ ਜੀ ਕੁਝ ਦਿਨ ਇੱਥੇ ਠਹਿਰ ਕੇ ਖਿਆਲਾ ਕਲਾਂ, ਡਿੱਖ, ਮਾਈਸਰ ਖਾਨਾ ਹੁੰਦੇ ਹੋਏ ਮੋੜ ਕਲਾਂ ਡੇਰਾ ਲਗਾਇਆ | ਜਦੋਂ ਭਰਾਈ ਮੁਸਲਮਾਨਾਂ ਨੂੰ ਪਤਾ ਲੱਗਾ ਕਿ ਦੇਸ਼ੂ ਸੁਲਤਾਨ ਦੀ ਖੂੰਡੀ ਛੱਡ ਕੇ ਗੁਰੂ ਸਾਹਿਬ ਦੇ ਲੜ ਲੱਗ ਗਿਆ ਹੈ ਤਾਂ ਉਨ੍ਹਾਂ ਨੂੰ ਬੁਹਤ ਰੰਜਿਸ਼ ਹੋਈ | ਭਰਾਈਆਂ ਨੇ ਦੇਸੂ ਦੀ ਵੁਹਟੀ ਧਾਈ ਨੂੰ ਸਿਖਾ ਕੇ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ