ਪਿੰਡ ਗਾਗਾ ਨੂੰ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਿਕਰਮੀ 1723 ਸੰਨ 1666 ਈਸਵੀ ਨੂੰ ਕੱਤਕ ਦੇ ਮਹੀਨੇ ਵਿਚ ਬਿਹਾਰ ਵੱਲ ਜਾਣ ਦੀ ਯਾਤਰਾ ਸਮੇਂ ਸ੍ਰੀ ਦਮਦਮਾ ਸਾਹਿਬ ਤੋਂ ਬੁਢਲਾਡਾ, ਗੋਬਿੰਦਪੁਰਾ ਹੁੰਦੇ ਹੋਏ ਪਿੰਡ ਗਾਗਾ ਪਹੁੰਚੇ ਸਨ | ਗੁਰੂ ਜੀ ਇੱਥੇ ਰਾਤ ਠਹਿਰਣ ਲਈ ਢਾਬ ਦੇ ਕਿਨਾਰੇ ਰੁਕੇ ਸਨ | ਗੁਰੂ ਜੀ ਜੰਡ ਦੇ ਦਰੱਖਤ ਨਾਲ ਘੋੜਾ ਬੰਨ੍ਹ ਕੇ ਆਰਾਮ ਕਰਨ ਲੱਗੇ ਅਤੇ ਗੁਰੂ ਜੀ ਦੇ ਸੇਵਾਦਾਰ ਕਾਫ਼ਲੇ ‘ਚੋਂ ਘੋੜਿਆਂ ਲਈ ਘਾਹ ਖੇਤਾਂ ‘ਚੋਂ ਖੋਤ ਰਹੇ ਸਨ, ਖੇਤ ਦੇ ਮਾਲਕ ਜ਼ਿਮੀਂਦਾਰਾ ਦੇ ਬੰਦਿਆਂ ਨੇ ਉਨ੍ਹਾਂ ਤੋਂ ਖੋਤਿਆ ਘਾਹ ਖੋਹ ਲਿਆ ਅਤੇ ਭਜਾ ਦਿੱਤਾ ਪਰ ਪਿੰਡ ਦੇ ਲੋਕ ਗੁਰੂ ਜੀ ਦੀ ਹਾਜ਼ਰੀ ਬਾਰੇ ਨਹੀਂ ਜਾਣਦੇ ਸੀ | ਸੇਵਾਦਾਰਾਂ ਨੇ ਆ ਕੇ ਗੁਰੂ ਜੀ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਗੁਰੂ ਜੀ ਨੇ ਫ਼ੈਸਲਾ ਕੀਤਾ ਕਿ ਇਹ ਲੋਕ ਗੁਰਮੁਖਿ ਨਹੀਂ ਮਨਮੁਖਿ ਹਨ | ਗੁਰੂ ਜੀ ਪਿੰਡ ਗਾਗਾ ਵਿਖੇ ਰਾਤ ਨਾ ਰਹੇ ਅਤੇ ਪਿੰਡ ਗੁਰਨੇ ਚਲੇ ਗਏ | ਜਦੋਂ ਗੁਰੂ ਜੀ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੇਸੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ