ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਾਵਨ ਕੁੱਖੋ 1698 ਈ: ਨੂੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਸ੍ਰੀ ਆਨੰਦਪੁਰ ਸਾਹਿਬ ਹੋਇਆ ਕਲਗੀਧਰ ਪਿਤਾ ਮਹਾਰਾਜੇ ਦੇ ਚੌਹਾਂ ਸਾਹਿਬਜ਼ਾਦਿਆਂ ਚੋਂ ਬਾਬਾ ਫਤਹਿ ਸਿੰਘ ਸਭ ਤੋਂ ਛੋਟੇ ਸਨ ਮਾਤਾ ਜੀਤੋ ਜੀ ਦੇ ਤਿੰਨਾਂ ਪੁੱਤਰਾਂ ਚੋਂ ਵੀ ਸਭ ਤੋਂ ਛੋਟੇ ਨੇ ਬਾਬਾ ਜੀ ਦੇ ਜਨਮ ਤੇ ਸੰਗਤ ਚ ਬੜੀਆਂ ਖੁਸ਼ੀਆਂ ਮਨਾਈਆਂ ਗੁਰੂ ਨਾਨਕ ਸਾਹਿਬ ਦੇ ਚਰਨ ਚ ਸ਼ੁਕਰਾਨੇ ਦੀ ਅਰਦਾਸ ਹੋਈ
ਬਾਬਾ ਫਤਿਹ ਸਿੰਘ ਜੀ ਦੇ ਜੀਵਨ ਨਾਲ ਇਕ ਬੜੀ ਪਿਆਰੀ ਘਟਨਾ ਜੁੜੀ ਹੈ ਕੇ ਇੱਕ ਇੱਕ ਦਿਨ ਤਿੰਨੇ ਵੱਡੇ ਸਾਹਿਬਜ਼ਾਦੇ ਗੱਤਕਾ ਖੇਡ ਰਹੇ ਸੀ ਦੇਖ ਕੇ ਬਾਬਾ ਫਤਿਹ ਸਿੰਘ ਵੀ ਆ ਗਏ ਬਾਬਾ ਜੁਝਾਰ ਸਿੰਘ ਜੀ ਨੇ ਕਿਹਾ ਫਤੇ ਤੁਸੀਂ ਛੋਟੇ ਹੋ ਜਦੋਂ ਵੱਡੇ ਹੋਵੋਗੇ ਫਿਰ ਖੇਡਿਉ ਬਾਬਾ ਫ਼ਤਿਹ ਸਿੰਘ ਚੁਪ ਕਰਕੇ ਕਮਰੇ ਚ ਚਲੇ ਗਏ ਦਸਤਾਰ ਦੇ ਉੱਪਰ ਹੋਰ ਦਸਤਾਰ ਉਪਰ ਹੋਰ ਦਸਤਾਰ ਸਜਾ ਕੇ ਉੱਚਾ ਦੁਮਾਲਾ ਸਜਾ ਲਿਆ ਫਿਰ ਵੱਡੇ ਵੀਰਾਂ ਕੋਲ ਕੇ ਕਿਹਾ ਆ ਦੇਖੋ ਮੈ ਵੀ ਵੱਡਾ ਹੋ ਗਿਆਂ ਹੁਣ ਖਡਾਉ ਮੈਨੂੰ ਵੀ
ਦਸਮੇਸ਼ ਪਿਤਾ ਜੀ ਜੋ ਸਾਰੇ ਕੌਤਕ ਨੂੰ ਦੇਖ ਰਹੇ ਸੀ ਛੋਟੇ ਲਾਲ ਦੇ ਇਸ ਅਨੋਖੇ ਤੇ ਸਿਆਣਪ ਭਰੇ ਕੌਤਕ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਪੁੱਤਰ ਨੂੰ ਗੋਦ ਚ ਬਿਠਾਇਆ ਲਾਡ ਕੀਤਾ
ਫਿਰ ਭਰੇ ਦਰਬਾਰ ਦੇ ਵਿੱਚ ਕਿਹਾ ਫਤਿਹ ਸਿੰਘ ਦੀ ਤਾਬਿਆ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ