ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਸੰਸਾਰ ਭਰ ਵਿਚ ਪ੍ਰਸਿੱਧ ਅਸਥਾਨ ਹਨ, ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, ਜਿਸ ਦਾ ਪ੍ਰਬੰਧ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਹੈ | ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ, ਬਾਬਾ ਬਕਾਲਾ ਸਾਹਿਬ ਤੋਂ ਕੇਵਲ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ | ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮਿ੍ਤਸਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਪਿੰਡ ਵੱਲ੍ਹਾ ਤੋਂ ਬਾਬਾ ਬਕਾਲਾ ਸਾਹਿਬ ਨੂੰ ਜਾਂਦਿਆਂ ਹੋਇਆ ਪਿੰਡ ਕਾਲੇਕੇ ਵਿਖੇ ਪੁੱਜੇ | ਸਿੱਖਾਂ ਦੀ ਨਜ਼ਰ ਕਣਕ ਦੇ ਖੇਤ ਵੱਲ ਪਈ ਤਾਂ ਉਨ੍ਹਾਂ ਨੂੰ ਅਸ਼ਚਰੱਜ ਕੌਤਕ ਦਿਸਿਆ ਅਤੇ ਗੁਰੂ ਜੀ ਸਿੱਖਾਂ ਸਮੇਤ ਕਣਕ ਦੇ ਖੇਤ ਵੱਲ ਆਏ | ਕਣਕ ਦੀ ਰਾਖੀ ਕਰਦੇ ਇਕ ਬੱਚੇ ਨੂੰ ਤੱਕਿਆ ਉਹ ਚਿੜੀਆਂ ਉਡਾਣ ਦੀ ਥਾਂ ਬੱਬਰੀਆਂ ‘ਚ ਪਾਣੀ ਪਾ ਕੇ ਰੱਖ ਰਿਹਾ ਸੀ | ਸਿੱਖਾਂ ਨੇ ਪੁੱਛਿਆ ਲੜਕਿਆ ਤੂੰ ਚਿੜੀਆਂ ਉਡਾਂਵਦਾ ਨਹੀਂ ਤਾਂ ਬੱਚੇ ਨੇ ਕਿਹਾ ਕਿ ਜਿਵੇਂ ਸਾਨੂੰ ਤ੍ਰੇਹ ਲੱਗਦੀ ਹੈ, ਇਨ੍ਹਾਂ ਨੂੰ ਵੀ ਲੱਗਦੀ ਹੈ | ਗੁਰੂ ਜੀ ਨੇ ਪੁੱਛਿਆ ਕਿ ਕਾਕਾ ਤੂੰ ਇਹ ਗੱਲ ਕਿੱਥੋਂ ਸਿੱਖੀ ਤਾਂ ਬੱਚੇ ਨੇ ਦੱਸਿਆ ਕਿ ਇਕ ਸਾਧੂ ਸੰਤ ਨਹਾਕੇ ਪੜ੍ਹਦਾ ਹੁੰਦਾ ਸੀ :
‘ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ¨’
ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਪੁੱਛਿਆ ਕਿ ਬੱਚੇ ਤੇਰਾ ਨਾਮ ਕੀ ਹੈ | ਉਸਨੇ ਦੱਸਿਆ ਕਿ ਮੇਰਾ ਨਾਮ ਨਾਰੂ ਹੈ | ਗੁਰੂ ਜੀ ਨਾਰੂ ਨੂੰ ਨਾਲ ਲੈ ਗਏ | ਬਾਬਾ ਬਕਾਲਾ ਸਾਹਿਬ ਪੁੱਜੇ ਤਾਂ ਨਾਰੂ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ