ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ ਵਿਚ ਰੱਖਦੇ ਸਨ । ਜਿਵੇਂ ਜੈ ਰਾਮ ਰਾਇਬੁਲਾਰ ਦੀ ਭੋਂ ਦਾ ਹਿਸਾਬ ਕਿਤਾਬ ਪੜਤਾਲਦਾ ਇਸੇ ਤਰ੍ਹਾਂ ਹੀ ਪਖੋਕੇ ਪਿੰਡ ਦਾ ਹਿਸਾਬ ਕਿਤਾਬ ਵੇਖਦਾ ਏਥੇ ਵੀ ਆਉਂਦਾ ਰਹਿੰਦਾ । ਇਸ ਲਈ ਮੂਲ ਚੰਦ ਨਾਲ ਚੰਗੇ ਸੰਬੰਧ ਸਨ । ਪ੍ਰੋ . ਸਾਹਿਬ ਸਿੰਘ ਨੇ “ ਆਲੋਚਨਾ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਅੰਕ ਵਿਚ ਇਉਂ ਲਿਖਿਆ ਹੈ : “ ਖਾਨਪੁਰ ਨਿਵਾਸੀ ਭਾਈ ਜੈ ਰਾਮ ਨਿਵਾਸ ਦੌਲਤ ਖਾਂ ਦੇ ਕੋਲ ਮਾਲ ਦੇ ਮਹਿਕਮੇ ਵਿਚ ਆਮਿਲ ( ਪੈਮਾਇਸ਼ ਕਰਨ ਵਾਲਾ ) ਸਨ । ਸਰਕਾਰੀ ਕੰਮ ਵਿਚ ਉਨਾਂ ਨੂੰ ਪਖੋਕੇ ਜਾਣਾ ਪੈਂਦਾ ਸੀ । ਉਥੇ ਉਨ੍ਹਾਂ ਪਟਵਾਰੀ ਮੂਲ ਚੰਦ ਨੂੰ ਦਸ ਪਾ ਦਿੱਤੀ ਬਾਬਾ ਮੂਲ ਚੰਦ ਨੇ ਆਪਣੀ ਲੜਕੀ ਸੁਲਖਣੀ ਜੀ ਦਾ ਰਿਸ਼ਤਾ ਗੁਰੂ ਨਾਨਕ ਜੀ ਦੇ ਨਾਲ ਕਰ ਦਿੱਤਾ । ਕੁੜਮਾਈ ਹੋਈ ਵਦੀ ੯ ਸੰਮਤ ੧੫੪੨ ਨੂੰ ( ਵੈਸਾਖ ੫ ) ਵਿਆਹ ਹੋਇਆ ੨੪ ਜੇਠ ਸੰਮਤ ੧੫੪੪ ਨੂੰ । ‘ .
ਸੁਲਖਣੀ ਜੀ ਦੀ ਜੰਝ ਤਲਵੰਡੀ ਜਾਂ ਸੁਲਤਾਨਪੁਰੋਂ ਤੁਰੀ ਬਾਰੇ ਇਤਿਹਾਸਕਾਰਾਂ ਦੇ ਵੱਖ – ਵੱਖ ਵਿਚਾਰ ਹਨ । ਭਾਈ ਵੀਰ ਸਿੰਘ ਜੀ ਭਾਈ ਮਨੀ ਸਿੰਘ ਜੀ ਤੇ ਪ੍ਰੋ . ਸਤਿਬੀਰ ਸਿੰਘ ਗੁਰੂ ਨਾਨਕ ਦੇਵ ਜੀ ਦੀ ਜੰਝ ਤਲਵੰਡੀ ਤੋਂ ਤੁਰਦੀ ਦਸਦੇ ਹਨ । ਪਰ ਡਾ . ਗੰਡਾ ਸਿੰਘ ਤੇ ਤੇਜਾ ਸਿੰਘ , ਪ੍ਰੋ : ਪ੍ਰਿਥੀਪਾਲ ਸਿੰਘ ਕਪੂਰ , ਜੋਗਿੰਦਰ ਸਿੰਘ , ਪ੍ਰੋ . ਪਿਆਰਾ ਸਿੰਘ ਪਦਮ ਡਾ . ਤਰਲੋਚਨ ਸਿੰਘ ਆਦਿ ਜੰਝ ਸੁਲਤਾਨਪੁਰੋਂ ਤੁਰੀ ਲਿਖਦੇ ਹਨ । ਪ੍ਰੋ . ਪ੍ਰਿਥੀਪਾਲ ਸਿੰਘ ਕਪੂਰ ਤੇ ਜੋਗਿੰਦਰ ਸਿੰਘ ਪੰਜਾਬ ਦਾ ਇਤਿਹਾਸ ਵਿਚ ਇਉਂ ਲਿਖਿਆ ਹੈ ਕਿ “ ਜੈ ਰਾਮ ਨੇ ਆਪਣੇ ਰਸੂਖ ਨਾਲ ਨਾਨਕ ਜੀ ਨੂੰ ਮੋਦੀਖਾਨੇ ਦਾ ਮੁਖੀ ਨੀਅਤ ਕਰਵਾ ਦਿੱਤਾ । ਇੱਥੇ ਗੁਰੂ ਨਾਨਕ ਜੀ ਲੋਕਾਂ ਪਾਸੋਂ ਸਰਕਾਰੀ ਮਾਲੀਏ ਦੀ ਜਿਨਸ ਲੈ ਕੇ ਉਸ ਨੂੰ ਵੇਚਣ ਦਾ ਕੰਮ ਕਰਨ ਲੱਗੇ । ਗੁਰੂ ਨਾਨਕ ਜੀ ਆਪਣੀ ਜ਼ਿੰਮੇਵਾਰੀ ਪੂਰੀ ਯੋਗਤਾ ਨਾਲ ਨਿਭਾਈ । ਇਸ ਤੋਂ ਮਾਪਿਆਂ ਤੇ ਭੈਣ ਭਣਵੀਏ ਨੂੰ ਪ੍ਰਤੀਤ ਹੋਇਆ ਕਿ ਹੁਣ ਨਾਨਕ ਇਕ ਸਫਲ ਜਗਿਆਸੂ ਬਣ ਸਕੇਗਾ ਨਾਲ ਹੀ ਨਾਨਕ ਜੀ ਦੀ ਉਮਰ ਅਠਾਰਾਂ ਸਾਲ ਹੋ ਗਈ । ਇਸ ਲਈ ਉਸ ਦੇ ਵਿਆਹ ਦੀਆਂ ਵਿਉਂਤਾਂ ਬਨਾਉਣ ਲੱਗੇ । ਸੋ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਦੀ ਧੀ ਸੁਲਖਣੀ ਨਾਲ ਕਰ ਦਿੱਤਾ ਗਿਆ । ਗੁਰੂ ਨਾਨਕ ਨੇ ਇਸ ਪ੍ਰਕਾਰ ਸੁਲਤਾਨਪੁਰ ਵਿਚ ਲਗਭਗ ਦਸ ਸਾਲ ਇਕ ਆਦਰਸ਼ਕ ਗ੍ਰਹਿਸਥੀ ਜੀਵਨ ਬਤੀਤ ਕੀਤਾ । ‘ ਸੁਲਤਾਨਪੁਰ ਲੋਧੀ ਦਾ ਇਤਿਹਾਸਿਕ ਸਰਵੇਖਣ ‘ | ਸਰਕਾਰ ਨੇ ਪੰਜ ਸੌ ਸਾਲ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁਸਤਕ ਛਪਵਾਈ । ਇਸ ਵਿਚ ਇਵੇਂ ਲਿਖਿਆ ਹੈ “ ਗੁਰੂ ਨਾਨਕ ਦੇਵ ਜੀ ੧੪੮੪ ਈ . ਵਿਚ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਇਥੇ ੧੪੮੭ ਈ . ਨੂੰ ਉਨਾਂ ਦਾ ਵਿਆਹ ਬਟਾਲੇ ਦੇ ਮੂਲਚੰਦ ਖੱਤਰੀ ਦੀ ਸਪੁੱਤਰੀ ਸੁਲਖਣੀ ਜੀ ਨਾਲ ਹੋਇਆ ਤੇ ਸੁਲਖਣੀ ਜੀ ਆਪਣੇ ਪਤੀ ਦੇ ਘਰ ਆ ਗਈ । ਇਥੇ ਹੀ ਇਨ੍ਹਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੇ ੧੪ ਸਾਲ ਸੁਲਤਾਨਪੁਰ ਲੋਧੀ ਵਿਚ ਹੀ ਬਿਤਾਏ । ਇਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ । ਡਾ . ਮਹਿੰਦਰ ਕੌਰ ਗਿੱਲ ਵੀ , “ ਗੁਰੂ ਮਹਿਲ ਗਾਥਾ ਵਿਚ ਇਸ ਤਰ੍ਹਾਂ ਲਿਖਿਆ ਹੈ ਕਿ “ ਇਕ ਦਿਨ ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸਿਆ । ਗੁਰਦਾਸਪੁਰ ਦੇ ਇਕ ਪਿੰਡ ਪਖੋਕੇ ਦਾ ਇਕ ਪਟਵਾਰੀ ਹੈ । ਜਿਸ ਦਾ ਨਾਂ ਹੈ ਮੂਲ ਚੰਦ , ਜੋ ਜਾਤ ਦਾ ਖੱਤਰੀ ਹੈ ਉਹ ਆਪਣੀ ਲੜਕੀ ਦਾ ਰਿਸ਼ਤਾ ਨਾਨਕ ਨਾਲ ਕਰਨ ਲਈ ਤਿਆਰ ਹੈ । ਬੇਬੇ ਨਾਨਕੀ ਜੀ ਬਹੁਤ ਖੁਸ਼ ਹੋਈ । ਇਹ ਖਬਰ ਉਸ ਨੇ ਤਲਵੰਡੀ ਆਪਣੇ ਮਾਪਿਆਂ ਨੂੰ ਭੇਜ ਦਿੱਤੀ । ਅਖੀਰ ਉਹ ਦਿਨ ਵੀ ਆ ਗਿਆ । ਬੀਬੀ ਨਾਨਕੀ ਜੀ ਦੇ ਵੀਰ ਦੀ ਕੁੜਮਾਈ ਹੋ ਗਈ । ਮਾਂ ਪਿਉ ਤਲਵੰਡੀ ਤੋਂ ਸੁਲਤਾਨਪੁਰ ਆ ਗਏ । ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ । ਸ਼ਗਨ ਕੀਤੇ ਗਏ ਖੈਰਾਇਤ ਵੰਡੀ ਗਈ । ਬਰਾਤ ਬੜੇ ਉਤਸ਼ਾਹ ਨਾਲ ਬਟਾਲੇ ਗਈ । ਇਸ ਬਰਾਤ ਵਿਚ ਰਾਇ ਬੁਲਾਰ ਸੀ , ਨਵਾਬ ਦੌਲਤ ਖਾਂ ਲੋਧੀ ਵੀ ਸੀ ਸਜੇ ਘੋੜਿਆਂ ਨਾਲ ਸਜੀ ਬਰਾਤ ਦੀ ਸ਼ਾਨ ਅਨੋਖੀ ਸੀ ।
ਵਿਆਹ ਵੇਲੇ ਝਗੜਾ : ਆਮ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਜੀ ਹੋਰਾਂ ਬਰਾਤ ਵਿਚ , ਸਾਧ ਫਕੀਰ ਲਿਆਉਣ ਕਰਕੇ ਮੂਲ ਚੰਦ ਨੇ ਆਪਣੀ ਹੇਠੀ ਸਮਝ ਲਾੜੇ ਨੂੰ ਢਠੈਣ ਵਾਲੀ ਕੰਧ ਹੇਠ ਬਿਠਾ ਦਿੱਤਾ । ਪਰ ਨਵੀਨ ਖੋਜ ਅਨੁਸਾਰ ਗੱਲ ਇਹ ਨਹੀਂ ਸੀ । ਗੱਲ ਲਾਵਾਂ ਕਰਨ ਤੋਂ ਵਧੀ । ਉਦੋਂ ਸਮਾਜ ਵਿਚ ਬਾਹਮਨ ਦਾ ਗਲਬਾ ਸੀ ਜੋ ਗੱਲ ਉਹ ਕਰਦਾ ਸੀ ਉਹ ਰੱਬੀ ਹੁਕਮ ਸਮਝਿਆ ਜਾਂਦਾ ਸੀ । ਗੁਰੂ ਜੀ ਪੁਰਾਣੇ ਰਸਮ ਅਨੁਸਾਰ ਵੇਦੀ ਦੁਆਲੇ ਲਾਵਾਂ ਕਰਾਉਣ ਤੇ ਵੇਦੀ ਮੰਤਰ ਪੜ੍ਹਣ ਦੇ ਵਿਰੁੱਧ ਸੀ । ਗੁਰੂ ਜੀ ਪੁਰਾਣੀਆਂ ਰੀਤਾਂ ਦਾ ਖੰਡਣ ਕਰਕੇ ਸਮਾਜ ਵਿਚ ਸੁਧਾਰ ਲਿਆਉਣਾ ਚਾਹੁੰਦੇ ਸਨ । ਇਸ ਲਈ ਬਾਹਮਨ ਦੀਆਂ ਰੀਤਾਂ ਮੰਨਣ ਤੋਂ ਬਾਗੀ ਹੋ ਗਏ । ਮੂਲ ਚੰਦ ਬਾਹਮਨੀ ਗਲਬੇ ਹੇਠ ਸੀ । ਉਸ ਨੇ ਸੁਲਖਣੀ ਦਾ ਵਿਆਹ ਗੁਰੂ ਨਾਨਕ ਨਾਲੋਂ ਕਰਨੋਂ ਨਾਂਹ ਕਰਕੇ ਜੰਝ ਵਾਪਸ ਖਾਲੀ ਘੱਲਣ ਘਲਾਉਣ ਦੀ ਧਮਕੀ ਵੀ ਦਿੱਤੀ।ਗੱਲ ਹੋਰ ਵਧ ਗਈ ਉਥੇ ਇਕ ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਕਰਨ ਲਈ ਪੇਸ਼ਕਸ਼ ਕੀਤੀ । ਉਧਰ ਬ੍ਰਾਹਮਣਾਂ ਨੂੰ ਅੱਗੇ ਲਾ ਕੇ ਕਿ ਗੁਰੂ ਨਾਨਕ ਉਨਾਂ ( ਬ੍ਰਾਹਮਣਾਂ ) ਨਾਲ ਇਸ ਵਿਸ਼ੇ ਤੇ ਬਹਿਸ ਕਰ ਲਏ । ਜੇ ਜਿੱਤ ਜਾਏ ਤਾਂ ਨਵੇ ਤ੍ਰੀਕੇ ਅਨੁਸਾਰ ਵਿਆਹ ਹੋ ਜਾਵੇਗਾ । ਪਰ ਸਿਰਫ ਭੰਡਾਰੀ ਦੀ ਲੜਕੀ ਦੇ ਰਿਸ਼ਤੇ ਕਰਕੇ ਸੀ ਕਿ ਜੇ ਮੂਲ ਚੰਦ ਦੀ ਲੜਕੀ ਨਾਲ ਵਿਆਹ ਨਹੀਂ ਹੁੰਦਾ ਤਾਂ ਭੰਡਾਰੀ ਦੀ ਲੜਕੀ ਦਾ ਰਿਸ਼ਤਾ ਵੀ ਸਿਰੇ ਨਾ ਚੜੇ ਤੇ ਜੰਝ ਖਾਲੀ ਪਰਤੇ । ਇਸ ਸਾਜ਼ਸ਼ ਅਧੀਨ ਗੁਰੂ ਜੀ ਨੂੰ ਇਕ ਕੱਚੀ ਉਲਰੀ ਕੰਧ ਥੱਲੇ ਬਿਠਾਇਆ ਹੋਇਆ ਸੀ । ਉਤੋਂ ਮੀਂਹ ਵੀ ਪੈ ਰਿਹਾ ਹੈ । ਸਾਖੀ ਵਿਚ ਲਿਖਿਆ ਹੈ ਕਿ ਇਕ ਬੁਢੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ “ ਵੇਂ ਚੰਦ ਜਿਹੇ ਨੀਂਗਰਾ ! ਇਸ ਢਠੱਣ ਵਾਲੀ ਕੰਧ ਹੇਠੋਂ ਉਠ ਜਾ । ਵੀਰ ਇਹ ਡਿੱਗੀ ਕਿ ਡਿੱਗੀ । ” ਇਹ ਮਾਈ ਵੀ ਸਾਜ਼ਸ਼ ਦੀ ਕੰਨਸੋਂ ਸੁਣ ਕੇ ਆਈ ਹੋਵੇਗੀ । ਗੁਰੂ ਜੀ ਬਚਨ ਕੀਤਾ “ ਮਾਤਾ ! ਇਹ ਕੰਧ ਢੱਠਣ ਵਾਲੀ ਨਹੀਂ ਹੈ । ਇਹ ਜੁਗਾਂ ਜੁਗਾਂਤਰਾਂ ਤਾਈਂ ਏਵੇਂ ਰਹੇਗੀ । ਲੇਖਕ ਨੇ ਕਈ ਵਾਰ ਪਹਿਲਾਂ ਵੀ ਇਸ ਕੰਧ ਦੇ ਦਰਸ਼ਨ ਕੀਤੇ ਹਨ । ਪਰ ਹੁਣ ਇਸ ਨੂੰ ਸ਼ੀਸ਼ੇ ਵਿਚ ਮੱੜ ਕੇ ਸੁਰਖਿਅਤ ਕਰ ਲਿਆ ਗਿਆ ਹੈ । ਇਸ ਉਪਰ ਬੜਾ ਸੁੰਦਰ ਗੁਰਦੁਆਰਾ ਬਣਾ ਦਿੱਤਾ ਗਿਆ ਹੈ । ਇਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲਗਦਾ ਹੈ । ਮਾਤਾ ਸੁਲੱਖਣੀ ਜੀ ਦਾ ਵਿਆਹ ਬੜਾ ਸਾਦੀ ਰਸਮ ਨਾਲ ਕੀਤਾ ਗਿਆ । ਇਕ ਚੌਂਕੀ ਤੇ ਜਪੁ ਜੀ ਦੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆਂ । ਨਾਲ ਹੀ ਸਤਿਨਾਮ ਦਾ ਜਾਪ ਕੀਤਾ । ਇਹ ਪਹਿਲਾਂ ਸਿੱਖ ਸਮਾਜ ਦਾ ਅਨੰਦ ਕਾਰਜ ਸੀ ਇਸ ਤੋਂ ਬਾਅਦ ਸਾਰੇ ਜਾਂਝੀਆਂ ਨੇ ਜਿਸ ਵਿਚ ਸਾਰੇ ਵਰਣਾਂ ਦੇ ਪ੍ਰਾਣੀਆਂ ਨੇ ਸ਼ਰਕਤ ਕੀਤੀ ਸੀ । ਇਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ । ਇਸ ਤਰ੍ਹਾਂ ਸਮਾਜ ਵਿਚ ਨੀਚ ਸਮਝੇ ਜਾਂਦਿਆਂ ਨੂੰ ਇਕ ਪੰਗਤ ਵਿਚ ਬੈਠੇ ਤੱਕ ਮੂਲ ਚੰਦ ਤੇ ਬ੍ਰਾਹਮਣਾਂ ਨੂੰ ਇਹ ਗੱਲ ਚੁਭੀ ਤਾਂ ਹੋਵੇਗੀ । ਇਸ ਤਰ੍ਹਾਂ ਘਰਦਿਆਂ ਵਲੋਂ ਰੋਂਦਿਆਂ ਧੋਦਿਆਂ ਇਹ ਵਿਆਹ ਨੇਪਰੇ ਚੜ੍ਹ ਗਿਆ । ਵਿਆਹ ਪਿਛੋਂ ਸੁਲਖਣੀ ਜੀ ਨੂੰ ਤਲਵੰਡੀ ਦੀ ਥਾਂ ਸੁਲਤਾਨਪੁਰ ਹੀ ਲੈ ਆਂਦਾ ਗਿਆ ।
ਏਥੇ ਆ ਕੇ ਮਾਤਾ ਸੁਲੱਖਣੀ ਜੀ ਪਹਿਲਾਂ ਬੀਬੀ ਨਾਨਕੀ ਜੀ ਨੇ ਆਪਣੇ ਨਾਲ ਹੀ ਰੱਖਿਆ । ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇਕ ਵੱਖਰਾ ਖੁਲ੍ਹਾ ਮਕਾਨ ਤਿਆਰ ਕਰਾ ਦਿੱਤਾ ਸੀ । ਭੈਣ ਨੂੰ ਪਤਾ ਸੀ ਕਿ ਵੀਰ ਦੇ ਪ੍ਰਾਹੁਣਿਆਂ ਸਾਧਾਂ ਸੰਤਾਂ , ਪੀਰਾਂ , ਫਕੀਰਾਂ ਇਸ ਪਾਸ ਆਇਆ ਕਰਨਾ ਹੈ । ਸਤਿਸੰਗ ਵਿਚ ਚਹਿਲ , ਪਹਿਲ ਹੋਵੇਗੀ ਸੋ ਵਹਿੜਾ ਆਦਿ ਮੌਕਲਾ ਚਾਹੀਦਾ ਹੈ । ਡਾ . ਮਹਿੰਦਰ ਕੌਰ ਗਿੱਲ ਇਨ੍ਹਾਂ ਬਾਰੇ ਇਉਂ ਲਿਖਦੇ ਹਨ “ ਕੁਝ ਦਿਨ ਮਾਤਾ ਸੁਲਖਣੀ ਜੀ ਵੀ ਸੁਲਤਾਨਪੁਰ ਆ ਗਈ । ਬੇਬੇ ਜੀ ਨੇ ਭਰਾ ਭਰਜਾਈ ਨੂੰ ਵੱਖਰਾ ਕਰ ਦਿੱਤਾ । ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਾਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਹੀ ਮਨ ਵਿਚ ਬਲਿਹਾਰ ਜਾਂਦੇ ਕਿ ਉਸ ਦਾ ਵੀਰ ਗ੍ਰਹਿਸਥੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਭੈਣ ਨਾਨਕੀ ਸੁਲਤਾਨਪੁਰ ਗੁਰੂ ਜੀ ਨੂੰ ਸਾਧੂ ਸੰਤ ਫਕੀਰ ਮਿਲਣ ਆਉਂਦੇ ਸਤਿ ਸੰਗ ਹੁੰਦਾ ਰਹਿੰਦਾ । ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ । ਲੰਗਰ ਲੱਗਾ ਰਹਿੰਦਾ ਹਰ ਹੀਲਾ ਕਰ ਪਤੀ ਨੂੰ ਖੁਸ਼ ਕਰਦੀ।ਉਨਾਂ ਦੀ ਭਗਤੀ ਤੇ ਸਿਮਰਨ ਵਿਚ ਵੀ ਵਿਘਣ ਨਾ ਪੈਣ ਦਿੰਦੀ । ਏਥੇ ਹੀ ੧੪੮੯ ਈ . ਵਿਚ ਬਾਬਾ ਸ੍ਰੀ ਚੰਦ ਨੇ ਜਨਮ ਲਿਆ ਦੋ ਸਾਲ ਬਾਦ ਬਾਬਾ ਲਖਮੀ ਚੰਦ ਜੀ ਜਨਮੇ । ਮਾਤਾ ਜੀ ਤੇ ਭੂਆ ਨੇ ਬੜੇ ਲਾਡਾਂ ਤੇ ਚਾਵਾਂ ਨਾਲ ਪਾਲਿਆ । ਗੁਰੂ ਨਾਨਕ ਆਪ ਤਾਂ ਮੋਦੀਖਾਨੇ ਵਿਚ ਰੁਝੇ ਰਹਿੰਦੇ । ਗਰੀਬਾਂ ਨੂੰ ਤੇਰਾ ਤੇਰਾ ਤੇ ਅਟਕ ਤੋਲ ਉੱਲਟੀ ਜਾਂਦੇ । ਕਈ ਵਾਰ ਘਰੋਂ ਬਾਹਰ ਹੀ ਰਹਿ ਬਿਰਤੀ ਲਾ ਲੈਂਦੇ । ਘਰ ਨਾਂ ਆਉਂਦੇ । ਮਾਤਾ ਸੁਲੱਖਣੀ ਜੀ ਨੂੰ ਘੱਟ ਹੀ ਬੁਲਾਉਂਦੇ । ਭਾਈ ਵੀਰ ਸਿੰਘ ਜੀ ਇਕ ਥਾਂ ਲਿਖਦੇ ਹਨ ਕਿ ਇਕ ਵਾਰ ਉਨਾਂ ( ਮਾਤਾ ਸੁਲੱਖਣੀ ) ਦੀ ਮਾਂ ਚੰਦੋ ਰਾਣੀ ਨੇ ਬੇਬੇ ਨਾਨਕੀ ਜੀ ਨੂੰ ਆ ਅਲਾਂਭਾ ਦਿੱਤਾ । ਬੇਬੇ ਨਾਨਕੀ ਜੀ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ , ਮੇਰੇ ਵੀਰੇ ਨੇ ਸਾਰੇ ਸੁਖਾਂ ਦੇ ਸਾਮਾਨ ਕਰ ਦਿੱਤੇ ਹੋਏ ਹਨ । ਉਨਾਂ ਦਾ ਸੰਤ ਸੁਭਾਅ ਹੈ ਤੇ ਸੰਤ ਮਤੇ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਕਿ ਸੰਤ ਜਾਣ ਕੇ ਸ਼ਰਧਾਧਾਰ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ‘ ਏਸੇ ਤਰ੍ਹਾਂ ਇਕ ਝਗੜੇ ਬਾਰੇ ਡਾ . ਮਹਿੰਦਰ ਕੌਰ ਗਿੱਲ ਵੀ ਗੁਰੂ ਮਹਿਲ ਗਾਥਾ ਵਿਚ ਇਕ ਘਟਨਾ ਇਵੇਂ ਲਿਖੀ ਹੈ ਕਿ ਇਕ ਦਿਨ ਬੇਬੇ ਨਾਨਕੀ ਜੀ ਬੈਠੀ ਹੋਈ ਸੀ ਕਿ ਉਸ ਦੀ ਭਰਜਾਈ ਸੁਲਖਣੀ ਆਈ , ਨਾਲ ਉਸ ਦੀ ਮਾਂ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਕੇ ਲੜਨ ਲੱਗੀਆਂ ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਤਾਂ ਕਈ ਕਈ ਦਿਨ ਘਰ ਹੀ ਨਹੀਂ ਵੜਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਬੋਲਦਾ ਹੀ ਨਹੀਂ ਹੈ । ਚੁਪ ਕਰਕੇ ਬੈਠਾ ਰਹਿੰਦਾ ਹੈ । ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ ਮਾਸੀ ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ਹੈ । ਜੇ ਉਹ ਘਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
amarjeetsingh
Punjab
Gurjant singh
Waheguru mehar kre
Gurkirpal Singh Dhaliwal
Good information thanks