ਜਦੋਂ ਸਿੱਖ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ…
ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਸਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ