2 ਜੁਲਾਈ ਬਰਸ਼ੀ ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਰਾਜਾਸਾਂਸੀ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ । ਜੀਵਨੀ ਪੜੋ ਜੀ।
ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ ਵੱਡੇ ਸਨ । ਬਾਲ ਅਵਸਥਾ ਵਿੱਚ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਜੋ ਵੀ.ਬਚਨ ਆਪਣੀ ਰਸਨਾਂ ਤੋਂ ਉਚਾਰਦੇ ਉਹ ਸੱਚ ਹੋ ਜਾਂਦੇ । ਆਪ ਜੀ ਦਾ ਆਨੰਦ ਕਾਰਜ਼ 17 ਸਾਲ ਦੀ ਉਮਰ ਵਿੱਚ ਪਿੰਡ ਮਰੜ ਦੇ ਵਸਨੀਕ ਸ.ਗੰਡਾ ਸਿੰਘ ਜੀ ਦੀ ਸਪੁੱਤਰੀ ਈਸ਼ਰ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਸੰਤ ਸਿੰਘ ਜੀ ਰੱਖਿਆ । ਸੰਤ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਤਲਵੰਡੀ ( ਬਟਾਲਾ ) ਵਿਖੇ ਹੋਇਆ ਉਹਨਾਂ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਰੱਖਿਆ । ਬਾਬਾ ਜਵੰਦ ਸਿੰਘ ਜੀ ਦੇ ਸੌਹਰੇ ਪਿਤਾ ਨੇ ਆਪ ਜੀ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ । ਨੌਕਰੀ ਦੌਰਾਨ ਆਪ ਜੀ ਗੁਰਦੁਆਰਾ ਸੀਸ ਗੰਜ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।ਦੂਰੋਂ – ਦੂਰੋਂ ਸੰਗਤਾਂ ਬਾਬਾ ਜੀ ਦਾ ਕੀਰਤਨ ਸੁਨਣ ਆਉਂਦੀਆਂ ਸਨ । ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਜੀ ਨੌਕਰੀ ਛੱਡ ਕੇ ਠੇਕੇਦਾਰ ਸ . ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ । ਕੁਝ ਸਮੇਂ ਬਾਅਦ ਆਪ ਜੀ ਫਿਰੋਜ਼ਪੁਰ ਆ ਗਏ । ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ । ਦੋਵੇਂ ਮਹਾਂਪੁਰਸ਼ ਇੱਕਠੇ ਭਗਤੀ ਕਰਿਆ ਕਰਦੇ ਸਨ । ਇਥੇ ਹੀ ਆਪ ਜੀ ਨੇ ਤਪੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ । ਬਾਅਦ ਵਿੱਚ ਆਪ ਜੀ ਰਾਜਾਸਾਂਸੀ ਚਲੇ ਗਏ ਅਤੇ ਉਥੇ ਭਗਤੀ ਕੀਤੀ । ਇਸ ਜਗਾਂ ਅੱਜ ਕੱਲ ਗੁਰਦੁਆਰਾ ਸੰਤਸਰ ਹੈ ਜੋ ਬਾਬਾ ਜੀ ਦੇ ਲੜਕੇ ਸੰਤ ਸਿੰਘ ਦੇ ਨਾ ਤੇ ਰੱਖਿਆ ਗਿਆ ਜੋ ਕੇ ਰਾਜਾਸਾਂਸੀ ਹਵਾਈ ਅੱਡੇ ਵਿੱਚ ਹੈ । ਭੰਗਵਾਂ ਪਿੰਡ ਦੇ ਇਸ ਗੁਰਦੁਆਰੇ ਸਾਹਿਬ ਜੀ ਦੀ ਪਹਿਲੀ ਬਿਲਡਿੰਗ ਦੀ ਨੀਂਹ ਪੱਥਰ ਬਾਬਾ ਜੀ ਨੇ ਆਪਣੇ ਕਰ – ਕਮਲਾਂ ਨਾਲ ਰੱਖਿਆ ਸੀ । ਆਪ ਸੰਗਤਾਂ ਨੂੰ ਨਾਮ ਜਪਾਉਣ ਲਈ ਬਾਰਾਮੂਲਾ ( ਕਸ਼ਮੀਰ ) ਵੀ ਗਏ ।ਅਕਸਰ ਹੋਤੀ ਮਰਦਾਨ ਜਾਇਆ ਕਰਦੇ ਸਨ ਅਤੇ ਬਾਬਾ ਆਇਆ ਸਿੰਘ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ।18 ਹਾੜ 1922 ; ਆਪ ਜੀ ਸਚਖੰਡ ਜਾ ਬਿਰਾਜੇ ਅਤੇ ਸੰਗਤਾਂ ਨਾਮ ਜੱਪਣ , ਕਿਰਤ ਕਰਨ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦੇਕੇ ਗਏ ।
ਭਾਈ ਜਵੰਦ ਸਿੰਘ ਉੱਨੀਵੀਂ ਸਦੀ ਸਿਸਕੀਆਂ ਲੈਣ ‘ ਤੇ ਆਈ ਹੋਈ ਸੀ ਕਿ ਜੰਡਿਆਲਾ ਦੇ ਲਾਗੇ ਇਕ ਪਿੰਡ ਭਗਵਾਂ ਵਿਖੇ ਜਨਮ ਲੈਣ ਵਾਲਾ ਇਹ ਕੀਰਤਨਕਾਰ ਦਿੱਲੀ ਦੇ ਇਕ ਗੁਰਦੁਆਰੇ ਕੀਰਤਨ ਕਰ ਰਿਹਾ ਸੀ । ਰਾਵਲਪਿੰਡੀ ਦੇ ਇਕ ਪ੍ਰਸਿੱਧ ਠੇਕੇਦਾਰ ਬੂਟਾ ਸਿੰਘ , ਜਿਸ ਨੇ ਉਨ੍ਹਾਂ ਦਿਨੀਂ ਫ਼ਿਰੋਜ਼ਪੁਰ ਕਿਲ੍ਹੇ ਦਾ ਠੇਕਾ ਲਿਆ ਹੋਇਆ ਸੀ , ਨੇ ਉਸ ਨੂੰ ਸੁਣਿਆ ਅਤੇ ਉਸ ਦੇ ਕੀਰਤਨ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿਚ ਉਸ ਨੂੰ ਬਾਰਾਂ ਰੁਪਏ ਮਹੀਨਾ ਨੌਕਰੀ ਦੇਣ ਦੀ ਪੱਕੀ ਠੱਕੀ ਕਰ ਕੇ ਫਿਰੋਜ਼ਪੁਰ ਲੈ ਆਇਆ , ਜਿਥੇ ਉਸਦਾ ਸਹੁਰਾ ਚੌਕੀਦਾਰ ਲੱਗਾ ਹੋਇਆ ਸੀ । ਕੀਰਤਨੀਆ ਕਿਲ੍ਹੇ ਵਿਚ ਕੰਮ ਕਰਦੇ ਬੰਦਿਆਂ ਤੇ ਮੁਨਸ਼ੀ ਲੱਗ ਗਿਆ ਅਤੇ ਆਪਣੇ ਸੱਸ ਸਹੁਰੇ ਕੋਲ ਏਥੋਂ ਹੀ ਰਹਿਣ ਲੱਗ ਪਿਆ । ਭਾਵੇਂ ਉਸ ਦਾ ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ , ਪਰ ਜੀਊਂਦੇ – ਜੀ ਵਧੇਰੇ ਇਥੇ ਰਹਿਣ ਕਰਕੇ ਫ਼ਿਰੋਜ਼ਪੁਰ ਵਾਲਾ ਸਦਵਾਇਆ । ਆਪ ਨੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਤੋਂ ਇਹ ਹੀ ਮੰਗ ਮੰਗੀ ਸੀ ਕਿ ਮੈਨੂੰ ਮਾਇਆ ਦੀ ਲੇਪ ਨਾ ਲੱਗੇ । ਏਹੀ ਕਾਰਨ ਸੀ ਕਿ ਆਪ ਨੇ ਆਪਣੇ ਚੋਲੇ ਨੂੰ ਕਦੇ ਕੋਈ ਬੋਝਾ (ਜੇਬ) ਨਹੀਂ ਸੀ ਲਗਵਾਇਆ ਅਤੇ ਮਾਇਆ ਤੋਂ ਸਦਾ ਨਿਰਲੇਪ ਹੀ ਰਹੇ । ਏਥੋਂ ਤਕ ਕਿ ਆਪ ਦੀ ਪਤਨੀ ਗੁਜ਼ਰ ਜਾਣ ਸਮੇਂ ਵਾਲੀਇ – ਫਰੀਦਕੋਟ ਦੇ ਇਕ ਅਹਿਲਕਾਰ ਨੇ ਮਹਾਰਾਜੇ ਨੂੰ ਜਦੋਂ ਇਹ ਗੱਲ ਆਖੀ ਕਿ ਇਨ੍ਹਾਂ ਦੇ ਪੁੱਤਰ ਸੰਤਾ ਸਿੰਘ ਨੂੰ ਕਈ ਵਜ਼ੀਫ਼ਾ ਲਾਓ ਜਾਂ ਜਾਗੀਰ ਦਿਓ ਤਾ ਆਪਦਾ ਇਹ ਉੱਤਰ ਸੀ , “ ਨਾ ਭਈ ਨਾ , ਬਿਲਕੁਲ ਨਹੀਂ । ਰੁਲ – ਖੁਲ ਕੇ ਜਿਵੇਂ ਮੈਂ ਪਲ ਗਿਆਂ ਹਾਂ , ਇਸੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ