10 ਸਤੰਬਰ ਜੋਤੀ ਜੋਤਿ ਦਿਹਾੜਾ – ਧੰਨ ਗੁਰੂ ਅਮਰਦਾਸ ਜੀ
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਤਖਤ ਬਖਸ਼ਣ ਤੋ ਬਾਅਦ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਖੁੱਲੇ ਥਾਂ ਆਖ਼ਰੀ ਦੀਵਾਨ ਸਜਾਇਆ। ਗੁਰਤਾ ਸਮੇ ਤੇ ਆਖਰੀ ਦਿਵਾਨ ਚ ਗੁਰਦੇਵ ਜੀ ਨੇ ਜੋ ਬਚਨ ਕਹੇ ਉ ਸਤਿਗੁਰੂ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਵਿਸਥਾਰ ਨਾਲ ਸਦ ਬਾਣੀ ਦੇ ਰੂਪ ਚ ਲਿਖੇ ਆ , ਜੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਸਤਿਗੁਰਾਂ ਨੇ ਸੰਗਤ ਨੂੰ ਪਰਿਵਾਰ ਨੂੰ ਸਾਕ ਸਬੰਧੀਆਂ ਤੇ ਪੁਤਰਾਂ ਨੂੰ ਬੁਲਾਇਆ ਸਾਰੇ ਆ ਗਏ।
ਪਾਤਸ਼ਾਹ ਨੇ ਬਚਨ ਕਹੇ ਸਾਨੂੰ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ , ਅਸੀ ਹੁਣ ਅਕਾਲ ਪੁਰਖ ਕੋਲ ਚਲੇ ਜਾਣਾ , ਇਹ ਉਸ ਹਰੀ ਦਾ ਹੀ ਹੁਕਮ ਹੈ ਤੇ ਉਸ ਦਾ ਭਾਣਾ ਸਾਨੂੰ ਪਿਆਰਾ ਲਗਦਾ ਹੈ ਵੈਸੇ ਵੀ ਮਾਲਕ ਦਾ ਦਰਗਾਹੀ ਹੁਕਮ ਐਸਾ ਅੱਟਲ ਹੈ ਜਿਸ ਨੂੰ ਮੋੜਿਆ ਨਹੀਂ ਸਕਦਾ।
ਦੂਸਰੀ ਗਲ ਤੁਸੀਂ ਕਿਸੇ ਨੇ ਵੀ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ ਜਿਹੜਾ ਕੋਈ ਰੋਊਗਾ ਉ ਸਾਨੂੰ ਚੰਗਾ ਨਹੀਂ ਲੱਗਣਾ।
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਧੀਰਜ ਰੱਖਣ ਲੀ ਸਮਝਉਦਿਆ ਉਦਾਰਨ ਦਿੱਤੀ ਕਿ ਜਿਵੇ ਇੱਕ ਮਿੱਤਰ ਨੂੰ ਬੜਾ ਮਾਣ ਸਨਮਾਨ ਮਿਲਣ ਡਿਆ ਹੋਵੇ ਤਾਂ ਉਹਦਾ ਦੂਜਾ ਮਿੱਤਰ ਵੇਖ ਵੇਖ ਖ਼ੁਸ਼ ਹੁੰਦਾ ਕੇ ਮੇਰੇ ਮਿੱਤਰ ਦੀ ਵਡਿਆਈ ਹੋਣ ਡਈ ਏਦਾ ਈ ਅਕਾਲ ਪੁਰਖ ਤੇ ਸਾਨੂੰ ਆਪਣੇ ਕੋਲ ਬੁਲਾਕੇ ਸਿਰਪਾਓ ਬਖ਼ਸ਼ੂਗਾ ਤੇ ਬਖਸ਼ਿਸ ਸਮੇ ਰੋਣਾ ਕਾਹਦਾ …..
ਗੁਰੂ ਪੁਤਰ ਬਾਬਾ ਮੋਹਰੀ ਜੀ ਨੇ ਪੁੱਛਿਆ ਫਿਰ ਹਾਡੇ ਲਈ ਕੀ ਹੁਕਮ ਹੈ ?? ਮਹਾਰਾਜ ਨੇ ਕਿਆ ਹਾਡੇ ਮਗਰੋ ਧੁਰ ਕੀ ਬਾਣੀ ਦਾ ਕੀਰਤਨ ਕਰਨਾ ਗੋਪਾਲ ਦੇ ਘਰ ਨਾਲ ਜੋੜਣ ਵਾਲੇ ਵਿਦਵਾਨ ਨੂੰ ਸੱਦ ਕਥਾ ਕਰਨੀ ਅੰਤੇ ਸਤਿਗੁਰੁ ਬੋਲਿਆ।
ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
ਪਿੰਡ ਨਹੀ ਭਰਨੇ(ਇਕ ਬਾਮਣ ਕਿਰਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ