ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜੋਤਨਾ ਬਖ਼ਸ਼ਨੀ
ਬਾਲ ਗੋਬਿੰਦ ਬੜੇ ਮਿਠੇ ਤੇ ਹਸੰਦੜੇ ਸੁਭਾ ਦੇ ਸਨ। ਉਹ ਖੇਡਾ ਖੇਡ ਵਿਚ ਨਿੱਕੀਆਂ ਨਿੱਕੀਆਂ ਅਨੋਖੀਆਂ ਖੇਡਾਂ ਕਰ ਜਾਂਦੇ।
ਉਨ੍ਹਾਂ ਦੇ ਗੁਆਂਢ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ। ਵਿਚਾਰੀ ਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ।
ਇਕ ਦਿਨ ਆਪ ਖੇਡਦੇ ਖੇਡਦੇ ਉਸ ਦੇ ਵਿਹੜੇ ਵਿਚ ਜਾ ਵੜੇ ਤੇ ਬੁੱਢੀ ਮਾਈ ਦੇ ਮੁੱਢੇ ਤੇ ਪੂਣੀਆਂ ਖਿਲਾਰ ਦਿੱਤੀਆਂ।
ਮਾਈ ਬੜੀ ਖਿੱਝੀ ਤੇ ਬੁੜ ਬੁੜ ਕਰਨ ਲੱਗੀ। ਆਪ ਨੂੰ ਉਸ ਦੀ ਖਿੱਝ ਅਤੇ ਬੁੜ ਬੁੜ ਤੋਂ ਅਨੋਖਾ ਜਿਹਾ ਰਸ ਆਇਆ ਤੇ ਰੋਜ਼ ਇਹੀ ਕੌਤਕ ਕਰਨ ਲੱਗੇ।
ਇਕ ਦਿਨ ਮਾਈ ਨੇ ਉਨ੍ਹਾਂ ਨੂੰ ਡਰਾਉਣ ਲਈ ਇਕ ਸੋਟੀ ਕੋਲ ਰੱਖ ਲਈ।
ਪਰ ਆਪ ਕਿਹੜੇ ਘਟ ਸਨ? ਛੋਪਲੇ ਜਿਹੇ ਮਾਈ ਦੇ ਪਿੱਛੇ ਜਾ ਕੇ ਸੋਟੀ ਖਿਸਕਾ ਲਈ ਤੇ ਉਹਦੇ ਨਾਲ ਪੂਨੀਆਂ ਦੀ ਪੱਛੀ ਹਵਾ ਵਿਚ ਉਛਾਲ ਦਿਤੀ ਤੇ ਸੂਤਰ ਦੇ ਗੋਲੇ ਖਿੱਦੂ ਵਾਂਗ ਠਕੋਰਦਿਆਂ ਵਿਹੜੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ