ਥੋੜਾ ਸਮਾਂ ਕੱਢ ਕੇ ਜਰੂਰ ਪੜਿਓ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜੀ ਦਾਸ ਜੋਰਾਵਰ ਸਿੰਘ ਤਰਸਿੱਕਾ ।
ਜਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਉਸ ਸਮੇ ਪੰਜ ਬਾਣੀਆ ਪੜ ਕੇ ਅੰਮ੍ਰਿਤ ਤਿਆਰ ਕਰ ਕੇ ਪੰਜ ਪਿਆਰਿਆ ਨੂੰ ਛਕਾਇਆ। ਬਾਅਦ ਵਿਚ ਸਿੱਖਾ ਨੂੰ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਾਇਆ ਤੇ ਹੁਕਮ ਕੀਤਾ ਤੁਸਾ ਹਰ ਰੋਜ ਅੰਮ੍ਰਿਤ ਵੇਲੇ ਪੰਜ ਬਾਣੀਆ ਪੜਨੀਆਂ ਹਨ । ਇਹਨਾਂ ਪੰਜ ਬਾਣੀਆ ਵਿੱਚ ਬਹੁਤ ਵੱਡਾ ਰਾਜ ਹੈ ਜੋ ਮੈ ਅੱਜ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਗਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਦੂਰ ਦੀ ਸੋਚ ਦੇ ਮਾਲਿਕ ਸਨ ਉਹਨਾ ਨੇ ਪੰਜ ਬਾਣੀਆ ਦੀ ਤਰਤੀਬ ਇਸ ਪ੍ਰਕਾਰ ਕੀਤੀ । ਪਹਿਲੇ ਨੰਬਰ ਤੇ ਜਪੁਜੀ ਸਾਹਿਬ ਦੀ ਬਾਣੀ ਰੱਖੀ ਤੇ ਇਹ ਸੰਕੇਤ ਆਪਣੇ ਖਾਲਸੇ ਨੂੰ ਦਿੱਤਾ , ਹਰ ਰੋਜ ਜਪੁਜੀ ਸਾਹਿਬ ਦਾ ਪਾਠ ਕਰਦਿਆ- ਕਰਦਿਆ ਤੁਹਾਡੇ ਅੰਦਰ ਜਾਪ ਚਲ ਪਵੇਗਾ । ਇਸ ਲਈ ਜਾਪ ਸਾਹਿਬ ਦੂਸਰੇ ਨੰਬਰ ਤੇ ਰੱਖਿਆ ਜਦੋ ਜਪੁਜੀ ਸਾਹਿਬ ਪੜਦਿਆ ਤੁਹਾਡੇ ਅੰਦਰ ਜਾਪ ਚਲ ਜਾਵੇ ਦੇਖਿਉ ਕਿਤੇ ਹੰਕਾਰ ਨਾ ਕਰ ਲਇਓ ਤੀਸਰੀ ਬਾਣੀ ਯਾਦ ਰੱਖਿਓ ਤ੍ਵ ਪ੍ਰਸਾਦਿ ਭਾਵ ਤੇਰੀ ਕਿਰਪਾ ਨਾਲ । ਜੋ ਸਾਡੇ ਤੇ ਰਹਿਮਤ ਹੋਈ ਹੈ ਇਹ ਅਕਾਲ ਪੁਰਖ ਜੀ ਆਪ ਜੀ ਦੀ ਹੀ ਕਿਰਪਾ ਹੈ । ਇਸ ਲਈ ਤੀਸਰੀ ਬਾਣੀ ਤ੍ਵ ਪ੍ਰਸਾਦਿ ਹੈ ਭਾਵ ਤੇਰੀ ਕਿਰਪਾ । ਚੌਥੀ ਬਾਣੀ ਸੰਕੇਤ ਦਿੰਦੀ ਹੈ ਹਰ ਰੋਜ ਉਸ ਵਾਹਿਗੁਰੂ ਅੱਗੇ ਬੇਨਤੀ ਕਰਦਾ ਰਹੀ ਕਬਿਓ ਬਾਚ ਬੇਨਤੀ , ਚੌਪਈ ॥
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ।।
ਜਦੋ ਸਿੰਘਾਂ ਤੂੰ ਪਹਿਲੀਆਂ ਚਾਰ ਬਾਣੀਆਂ ਦਾ ਭੇਤ ਨੂੰ ਸਮਝ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ