ਅੱਜ ਦੇ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ ।
ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂੰਪ ਸਿੰਘ ਜੀ ਇਹ ਦੋਵੇ ਯੋਧੇ ਭਾਈ ਸਾਲੋ ਜੀ ਦੀ ਵੰਸ਼ ਵਿਚੋ ਸਨ । ਤੇ ਭਾਈ ਸਾਲੋ ਜੀ ਦੇ ਪੋਤਰੇ ਦੁਨੀ ਚੰਦ ਦੇ ਇਹ ਪੋਤਰੇ ਸਨ , ਇਹ ਦੁਨੀ ਚੰਦ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠੇ ਦਾ ਰਹਿਣ ਵਾਲਾ ਸੀ। ਸੰਨ 1700 ਈ . ਵਿਚ ਜਦੋਂ ਪਹਾੜੀ ਰਾਜਿਆਂ ਨੇ ਆਨੰਦਪੁਰ ਨੂੰ ਘੇਰਨ ਦੀ ਯੋਜਨਾ ਬਣਾਈ ਤਾਂ ਇਹ ਆਪਣੇ ਕੁਝ ਯੋਧਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਹਾਇਤਾ ਲਈ ਉਥੇ ਪਹੁੰਚਿਆ । ਇਕ ਦਿਨ ਅਚਾਨਕ ਪਹਾੜੀ ਰਾਜਿਆਂ ਨੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਭੇਜਣ ਦੀ ਜੁਗਤ ਬਣਾ ਲਈ । ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਜੀ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਪਾਸ ਵੀ ਇਕ ਮਸਤ ਹਾਥੀ ਹੈ ਜੋ ਉਸ ਨੂੰ ਮਸਲ ਦੇਵੇਗਾ । ਕਿਉਕਿ ਦੁਨੀ ਚੰਦ ਦਾ ਸਰੀਰ ਵੀ ਬਹੁਤ ਭਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਭਾਈ ਸ਼ਾਲੋ ਜੀ ਦਾ ਕਰਕੇ ਦੁਨੀ ਚੰਦ ਦਾ ਸਤਿਕਾਰ ਕਰਦੇ ਸਨ । ਗੁਰੂ ਜੀ ਦੇ ਇਰਾਦੇ ਦਾ ਪਤਾ ਲਗਣ ‘ਤੇ ਦੁਨੀਚੰਦ ਘਬਰਾ ਗਿਆ ਅਤੇ ਉਥੋਂ ਖਿਸਕਣ ਵਿਚ ਹੀ ਆਪਣੀ ਸਲਾਮਤੀ ਸਮਝੀ । ਆਪਣੇ ਕੁਝ ਸਾਥੀਆਂ ਸਹਿਤ ਕਿਲ੍ਹੇ ਦੀ ਦੀਵਾਰ ਟੱਪਣ ਲਗਿਆਂ ਉਹ ਡਿਗ ਪਿਆ ਤੇ ਲੱਤ ਤੁੜਾ ਲਈ । ਫਿਰ ਜਦੋਂ ਆਪਣੇ ਪਿੰਡ ਮੰਜੇ ਤੇ ਪਿਆ ਸੀ ਤਾਂ ਸੱਪ ਨੇ ਡੰਗ ਲਿਆ ਤੇ ਦੁਨੀ ਚੰਦ ਮਰ ਗਿਆ । ਇਸ ਘਟਨਾ ਨੂੰ ਵੇਖਦੇ ਹੋਇਆਂ ਇਸ ਦੇ ਪੋਤਰਿਆਂ –ਭਾਈ ਸਰੂਪ ਸਿੰਘ ਅਤੇ ਅਨੂਪ ਸਿੰਘ ਨੂੰ ਬਹੁਤ ਬੁਰਾ ਲੱਗਾ ਕਿ ਸਾਡਾ ਦਾਦਾ ਦੁਨੀ ਚੰਦ ਗੁਰੂ ਜੀ ਤੋ ਬੇਮੁੱਖ ਹੋ ਕੇ ਸਾਡੇ ਪਰਿਵਾਰ ਨੂੰ ਕਲੰਕ ਲਾ ਗਿਆ ਹੈ । ਉਹਨਾ ਦੋਵਾਂ ਭਰਾਵਾ ਨੇ ਸਲਾਹ ਕੀਤੀ ਤੇ ਅਨੰਦਪੁਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਕੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ